ਡੇਰਾਬੱਸੀ : ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਇੱਕ ਵੱਡਾ ਤੇ ਇਤਿਹਾਸਕ ਫ਼ੈਸਲਾ ਲਿਆ ਗਿਆ ਹੈ। ਹੁਣ ਜਿਨ੍ਹਾਂ ਕਿਸਾਨਾਂ ਦੇ ਖੇਤ ਹੜ੍ਹ ਕਾਰਨ ਬਰਬਾਦ ਹੋ ਗਏ ਹਨ, ਉਹਨਾਂ ਨੂੰ ਖੇਤਾਂ ਵਿੱਚੋਂ ਰੇਤ ਵੇਚਣ ਦੀ ਇਜਾਜ਼ਤ ਮਿਲੇਗੀ। ਇਸ ਆਉਣ ਵਾਲੇ ਦਿਨਾਂ ਚ ਲਈ ਮਾਈਨਿੰਗ ਨੀਤੀ ਵਿੱਚ ਜ਼ਰੂਰੀ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ।
ਇਸ ਫ਼ੈਸਲੇ ਨਾਲ ਉਹ ਕਿਸਾਨ ਜਿਨ੍ਹਾਂ ਦੀਆਂ ਫ਼ਸਲਾਂ ਹੜ੍ਹ ਦੀ ਮਾਰ ਹੇਠ ਬਰਬਾਦ ਹੋ ਗਈਆਂ, ਉਹ ਰੇਤ ਵੇਚ ਕੇ ਆਪਣਾ ਘਰ ਚਲਾ ਸਕਣਗੇ ਅਤੇ ਦੁਬਾਰਾ ਆਪਣਾ ਖੇਤੀਬਾੜੀ ਦਾ ਕੰਮ ਖੜ੍ਹਾ ਕਰ ਸਕਣਗੇ। ਇਸ ਨਾਲ ਨਾਲ ਹਜ਼ਾਰਾਂ ਮਜ਼ਦੂਰਾਂ ਨੂੰ ਵੀ ਰੋਜ਼ਗਾਰ ਦੇ ਮੌਕੇ ਮਿਲਣਗੇ, ਕਿਉਂਕਿ ਰੇਤ ਦੀ ਉਠਾਈ ਤੇ ਵਿਕਰੀ ਵਿੱਚ ਉਹਨਾਂ ਦੀ ਸਿੱਧੀ ਭਾਗੀਦਾਰੀ ਰਹੇਗੀ।
ਗੁਰਸੇਵਕ ਸਿੰਘ ਕਾਰਕੌਰ, ਸੂਬਾ ਸਕੱਤਰ ਕਿਸਾਨ ਵਿੰਗ, ਆਮ ਆਦਮੀ ਪਾਰਟੀ ਪੰਜਾਬ ਨੇ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ –
"ਭਗਵੰਤ ਮਾਨ ਜੀ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਅਸਲ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਦੇ ਹਿੱਤਾਂ ਦੇ ਰਾਖੀ ਹਨ। ਇਹ ਕਦਮ ਨਾ ਸਿਰਫ਼ ਕਿਸਾਨਾਂ ਨੂੰ ਹੜ੍ਹ ਕਾਰਨ ਹੋਏ ਨੁਕਸਾਨ ਦੀ ਭਰਪਾਈ ਕਰੇਗਾ, ਸਗੋਂ ਉਹਨਾਂ ਦੇ ਘਰਾਂ ਦੇ ਚੂਲੇ ਵੀ ਰੌਣਕਾਂ ਨਾਲ ਜਲਦੇ ਰਹਿਣਗੇ। ਕਿਸਾਨ ਅਤੇ ਮਜ਼ਦੂਰ ਪੰਜਾਬ ਦੀ ਰੀੜ੍ਹ ਦੀ ਹੱਡੀ ਹਨ, ਅਤੇ ਮਾਨ ਸਰਕਾਰ ਨੇ ਉਹਨਾਂ ਨੂੰ ਮਜ਼ਬੂਤ ਕਰਨ ਦਾ ਵਚਨ ਮੁੜ ਦੋਹਰਾਇਆ ਹੈ।"
ਇਹ ਫ਼ੈਸਲਾ ਪੰਜਾਬ ਦੇ ਕਿਸਾਨਾਂ ਅਤੇ ਮਜ਼ਦੂਰਾਂ ਲਈ ਇੱਕ ਨਵੀਂ ਉਮੀਦ ਅਤੇ ਰੌਸ਼ਨੀ ਦੀ ਕਿਰਨ ਵਾਂਗ ਹੈ।