ਪਟਿਆਲਾ : ਮੇਅਰ ਕੁੰਦਨ ਗੋਗੀਆ ਜਾਣਕਾਰੀ ਮਿਲਣ ਮਗਰੋਂ ਤੁਰੰਤ ਚੇਅਰਮੈਨ ਜ਼ਿਲਾ ਯੋਜਨਾ ਬੋਰਡ ਅਤੇ ਪ੍ਰਧਾਨ ਜਿਲਾ ਸ਼ਹਿਰੀ ਤੇਜਿੰਦਰ ਮਹਿਤਾ ਦਾ ਹਾਲ ਜਾਣਨ ਹਸਪਤਾਲ ਪੁੱਜੇ। ਦੱਸ ਦੇਈਏ ਕਿ ਕੁਝ ਦਿਨ ਪਹਿਲਾ ਤੇਜਿੰਦਰ ਮਹਿਤਾ ਦੀ ਅਚਾਨਕ ਤਬੀਅਤ ਖ਼ਰਾਬ ਹੋਣ ਮਗਰੋਂ ਡਾਕਟਰਾਂ ਨੇ ਹਸਪਤਾਲ ਦਾਖ਼ਲ ਹੋਣ ਦੀ ਰਾਏ ਦਿੱਤੀ। ਹੁਣ ਇਲਾਜ ਮਗਰੋਂ ਰੁਟੀਨ ਚੈਕਅਪ ਦੌਰਾਨ ਡਾਕਟਰਾਂ ਨੇ ਉਨ੍ਹਾਂ ਨੂੰ ਪੂਰੀ ਜਾਂਚ ਅਤੇ ਚੰਗੇ ਇਲਾਜ ਲਈ ਫਿਲਹਾਲ ਹਸਪਤਾਲ ਵਿੱਚ ਹੀ ਰਹਿਣ ਦੀ ਸਲਾਹ ਦਿੱਤੀ ਹੈ।
ਮੇਅਰ ਕੁੰਦਨ ਗੋਗੀਆ ਨੇ ਮਹਿਤਾ ਦੇ ਪਰਿਵਾਰ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਪੂਰੀ ਪਾਰਟੀ ਤੇ ਸਾਰੇ ਸਾਥੀ ਉਨ੍ਹਾਂ ਦੇ ਨਾਲ ਹਨ। ਇਸ ਮੌਕੇ ਉਨ੍ਹਾਂ ਨਾਲ ਪੀ ਏ ਲਵਿਸ਼ ਚੁੱਘ, ਸੈਕਟਰੀ ਰਜਿੰਦਰ ਮੋਹਨ, ਲੱਕੀ ਲਹਿਲ, ਮਿੱਡਾ ਜੀ, ਰਣਬੀਰ ਸਹੋਤਾ ਅਤੇ ਹੋਰ ਪਾਰਟੀ ਵਰਕਰ ਵੀ ਮੌਜੂਦ ਰਹੇ.
ਮੇਅਰ ਗੋਗੀਆ ਨੇ ਕਿਹਾ ਕਿ ਤੇਜਿੰਦਰ ਮਹਿਤਾ ਪਾਰਟੀ ਦੇ ਸਮਰਪਿਤ ਵਰਕਰ ਹਨ ਜਿਨ੍ਹਾਂ ਨੇ ਹਮੇਸ਼ਾ ਜਨਤਾ ਦੀ ਭਲਾਈ ਲਈ ਅੱਗੇ ਰਹਿ ਕੇ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ, “ਸਾਡੀ ਪਾਰਟੀ ਦੀ ਤਾਕਤ ਹੀ ਇਹ ਹੈ ਕਿ ਹਰ ਵਰਕਰ ਇੱਕ ਦੂਜੇ ਲਈ ਮੋਢੇ ਨਾਲ ਮੋਢਾ ਲਾ ਕੇ ਖੜਦਾ ਹੈ। ਅਸੀਂ ਸਿਰਫ਼ ਰਾਜਨੀਤੀ ਨਹੀਂ, ਸਗੋਂ ਇੱਕ ਪਰਿਵਾਰ ਵਾਂਗ ਇਕੱਠੇ ਹਾਂ।
ਮੇਅਰ ਨੇ ਡਾਕਟਰਾਂ ਨਾਲ ਵੀ ਚਰਚਾ ਕੀਤੀ ਅਤੇ ਉਨ੍ਹਾਂ ਤੋਂ ਚੇਅਰਮੈਨ ਮਹਿਤਾ ਦੀ ਸਿਹਤ ਸਬੰਧੀ ਤਾਜ਼ਾ ਜਾਣਕਾਰੀ ਲਈ। ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੈ ਅਤੇ ਜਲਦੀ ਹੀ ਉਹ ਘਰ ਵਾਪਸ ਜਾ ਸਕਣਗੇ। ਅਖੀਰ ਵਿੱਚ, ਮੇਅਰ ਗੋਗੀਆ ਨੇ ਪਾਰਟੀ ਵਰਕਰਾਂ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਤੇਜਿੰਦਰ ਮਹਿਤਾ ਦੀ ਸਿਹਤਮੰਦੀ ਲਈ ਅਰਦਾਸ ਕਰਨ.