ਮਲੇਰਕੋਟਲਾ : ਐੱਸਸੀ/ਬੀਸੀ ਅਧਿਆਪਕ ਯੂਨੀਅਨ ਪੰਜਾਬ ਦੀ ਇਕ ਅਹਿਮ ਮੀਟਿੰਗ ਸੂਬਾ ਪ੍ਰਧਾਨ ਕਰਿਸ਼ਨ ਸਿੰਘ ਦੁਗਾ ਦੀ ਅਗਵਾਈ ਚ ਹੋਈ ਜਿਸ ਵਿੱਚ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਨਬੀਪੁਰ, ਸੀਨੀਅਰ ਮੀਤ ਪ੍ਰਧਾਨ ਗੁਰਸੇਵਕ ਸਿੰਘ ਕਲੇਰ, ਸੀਨੀ. ਮੀਤ ਪ੍ਰਧਾਨ ਪਰਵਿੰਦਰ ਭਾਰਤੀ, ਹੋਰ ਆਗੂ ਸਾਹਿਬਾਨ ਅਤੇ ਸੀਨੀਅਰ ਲੈਕਚਰਾਰ ਸਾਥੀ ਸ਼ਾਮਿਲ ਹੋਏ ।ਮੀਟਿੰਗ ਦੀ ਕਾਰਵਾਈ ਪ੍ਰੈੱਸ ਨੂੰ ਜਾਰੀ ਕਰਦਿਆਂ ਜਨਰਲ ਸਕੱਤਰ ਲਛਮਣ ਸਿੰਘ ਨਬੀਪੁਰ ਨੇ ਦੱਸਿਆ ਕਿ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਮਾਸਟਰ ਕੇਡਰ ਅਤੇ ਲੈਕਚਰਾਰ ਕੇਡਰ(2015) ਦੀਆਂ ਗਲਤ ਸੀਨੀਆਰਤਾ ਸੂਚੀਆਂ ਰੱਦ ਕਰਕੇ ਨਵੇਂ ਸਿਰੇ ਤੋਂ 1978 ਦੇ ਸੇਵਾ ਨਿਯਮਾਂ ਅਨੁਸਾਰ ਬਣਾਉਣ ਦਾ ਫੈਸਲਾ ਦਿੱਤਾ ਗਿਆ ਸੀ। ਸਿੱਖਿਆ ਵਿਭਾਗ ਵੱਲੋਂ ਕੋਰਟ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਮਾਸਟਰ ਕੇਡਰ ਅਤੇ ਲੈਕਚਰਾਰ ਕੇਡਰ ਦੀ ਸੀਨੀਆਰਤਾ ਸੂਚੀ ਨੂੰ ਸੋਧਿਆ ਗਿਆ। ਕਿਉਂਕਿ ਲੇਕਚਰਾਰ ਕੇਡਰ ਦੀ 2015 ਸੂਚੀ ਵਿੱਚ ਗੰਭੀਰ ਉਣਤਾਈਆਂ ਸਨ। ਜਿਵੇਂ 2015 ਵਾਲੀ ਸੀਨੀਆਰਤਾ ਸੂਚੀ ਵਿੱਚ 1993,94, 95,96,97 ਵਿੱਚ ਤਰੱਕੀ ਪ੍ਰਾਪਤ ਕਰਨ ਵਾਲੇ ਲੈਕਚਰਾਰਾਂ ਨਾਲ ਦਹਾਕੇ ਬਾਅਦ ਵਿਭਾਗ ਵਿੱਚ ਸਿੱਧੀ ਭਰਤੀ ਰਾਹੀਂ ਬਤੌਰ ਲੈਕਚਰਾਰ ਹਾਜ਼ਰ ਹੋਣ ਵਾਲੇ ਹਜ਼ਾਰਾਂ ਲੈਕਚਰਾਰਾਂ ਨੂੰ ਸੀਨੀਅਰ ਬਣਾਇਆ ਗਿਆ ਭਾਵੇਂ ਕਿ ਵਿਭਾਗੀ ਜਾਂ ਕਾਨੂੰਨੀ ਤੌਰ 'ਤੇ ਅਜਿਹੀ ਕੋਈ ਵਿਵਸਥਾ ਨਹੀਂ ਹੈ ਇੱਥੇ ਹੀ ਬਸ ਨਹੀਂ ਉਨ੍ਹਾਂ ਨੂੰ ਬਤੌਰ ਪ੍ਰਿੰਸੀਪਲ ਤਰੱਕੀਆਂ ਵੀ ਦਿੱਤੀਆਂ ਗਈਆਂ ਹਨ। ਜਦੋਂ ਕਿ 25-30 ਸਾਲ ਤੋਂ ਬਤੌਰ ਲੈਕਚਰਾਰ ਸੇਵਾ ਨਿਭਾਅ ਰਹੇ ਸੀਨੀਅਰ ਲੈਕਚਰਾਰ ਤਰੱਕੀ ਦੀ ਉਡੀਕ ਕਰਦੇ-ਕਰਦੇ ਸੇਵਾ ਮੁਕਤ ਹੋ ਗਏ ਜਾਂ ਹੋ ਰਹੇ ਹਨ ਮਨਮਰਜੀ ਕਰਦੇ ਹੋਏ ਗਲਤ ਢੰਗ ਨਾਲ ਕੰਚ-ਡਾਊਨ ਦਾ ਫਾਰਮੂਲਾ ਲਗਾਕੇ। ਜਿਸ ਦੀ ਕੋਈ ਕਾਨੂਨੀ ਵਿਵਸਥਾ ਨਹੀਂ)ਸੀਨੀਅਰ ਐੱਸ.ਸੀ. ਲੈਕਚਰਾਰਾ ਨੂੰ ਹਜ਼ਾਰਾ ਅੰਕ ਪਿੱਛੇ ਧੱਕਿਆ ਗਿਆ। ਜਰਾ ਸੋਚੋ ਕਿ ਕੀ ਇਹ ਤਰਕਸੰਗਤ ਹੈ ਕਿ ਅਜਿਹਾ ਵਿਅਕਤੀ ਜਿਸ ਨੇ ਆਪਣੀ ਲੋਕਚਰਾਰ ਦੀ ਯੋਗਤਾ ਵੀ ਅਤੇ ਤਰੱਕੀ ਵੀ ਐੱਸ. ਸੀ ਲੈਕਚਰਾਰ ਨਾਲੋਂ 10-15 ਸਾਲ ਬਾਅਦ ਵਿੱਚ ਪ੍ਰਾਪਤ ਕੀਤੀ ਹੋਵੇ,ਉਹ ਐੱਸ. ਸੀ. ਲੈਕਚਰਾਰ ਤੋਂ ਸੀਨੀਅਰ ਬਣਾ ਦਿੱਤਾ ਗਿਆ ਹੋਵੇ ? ਪਰ 2015 ਵਾਲੀ ਲੈਕਚਰਾਰ ਕੇਡਰ ਦੀ ਸੀਨੀਅਰਤਾ ਸੂਚੀ ਵਿੱਚ ਇੱਕ ਨਹੀਂ ਹਜ਼ਾਰਾਂ ਉਦਾਹਰਣਾਂ ਮਿਲਦੀਆਂ ਹਨ। ਕੁੱਝ ਉਹ ਸਾਥੀ ਜਿਹਨਾ ਨੂੰ ਉਕਤ ਗਲਤ ਢੰਗ-
ਤਰੀਕਿਆਂ ਰਾਹੀਂ 2015 ਵਾਲੀ ਸੀਨੀਅਰਤਾ ਸੂਚੀ ਵਿੱਚ ਸੀਨੀਅਰ ਬਣਾ ਦਿੱਤਾ ਗਿਆ ਸੀ,ਪਰ ਮਾਨਯੋਗ ਪੰਜਾਬ ਅਤੇ ਹਰਿਅਣਾ ਹਾਈਕੋਰਟ ਦੇ ਆਦੇਸ਼ਾਂ ਅਤੇ ਵਿਭਾਗੀ ਨਿਯਮਾਂ ਅਨੁਸਾਰ 21-08-2025 ਨੂੰ ਜਾਰੀ ਕੀਤੀ ਲੈਕਚਰਾਰ ਕਾਡਰ ਦੀ ਪ੍ਰੋਵੀਜਨਲ ਸੀਨੀਆਰਤਾ ਸੂਚੀ ਵਿੱਚ ਉਹਨਾ ਨੂੰ ਸਹੀ ਸੀਨੀਅਰਤਾ ਨੰਬਰ ਦਿੱਤਾ ਗਿਆ। ਹੈ ਅਤੇ ਉਹ ਸੀਨੀਅਰ ਲੈਕਚਰਾਰਾਂ ਤੋਂ ਪਿੱਛ ਚਲੇ ਗਏ ਹਨ। ਇਸ ਲਈ ਉਹ ਸਾਥੀ 21/8/2025 ਵਾਲੀ ਸੀਨੀਅਤਾ ਸੂਚੀ ਗਲਤ ਹੋਣ ਬਾਰੇ ਤਰਕਹੀਣ ਵਿਰੋਧ ਕਰ ਰਹੇ ਹਨ। ਇਹਨਾਂ ਸਾਥੀਆਂ ਨੂੰ ਸਮਝਣਾ ਚਾਹੀਦਾ ਹੈ ਕਿ ਉਨ੍ਹਾ ਨੂੰ ਪਹਿਲਾਂ ਅੱਗੇ ਦਿੱਤਾ ਗਿਆ ਸੀਨੀਅਰਤਾ ਨੰਬਰ ਗਲਤ ਸੀ। ਫਿਰ ਵੀ ਜੇਕਰ ਕਿਸੇ ਸਾਥੀ ਦਾ ਇਤਰਾਜ ਹੈ ਤਾਂ ਸਬੂਤਾਂ ਸਹਿਤ ਇਤਰਾਜ ਰੱਖਕੇ ਉਸ ਨੂੰ ਦੂਰ ਕਰਵਾਇਆ ਜਾ ਸਕਦਾ। ਵਰਨਾ ਦਹਾਕੇ ਬਾਅਦ ਮਾਨਯੋਗ ਪੰਜਾਬ ਅਤੇ ਹਰਿਅਣਾ ਹਾਈਕੋਰਟ ਦੇ ਹੁਕਮਾਂ ਅਨੁਸਾਰ ਬਣੀ ਸਹੀ ਸੀਨੀਅਰਤਾ ਸੂਚੀ ਦਾ ਬੇਲੋੜਾ ਤਰਕਹੀਣ ਵਿਰੋਧ ਸੀਨੀਅਰ ਲੈਕਚਰਾਰਾਂ ਨੂੰ ਬਣਦੀ ਤਰੱਕੀ ਤੋਂ ਵਾਂਝੇ ਕਰਨ ਦਾ ਹੀ ਸਬੱਬ ਹੋ ਨਿੱਬੜੇਗਾ ਜਦੋਂ ਕਿ ਸੀਨੀਅਰ ਲੋਕਚਰਾਰ ਦਹਾਕਾ ਪਹਿਲਾਂ ਤੋਂ ਬਤੌਰ ਪ੍ਰਿੰਸੀਪਲ ਤਰੱਕੀ ਦੇ ਹੱਕਦਾਰ ਬਣਦੇ ਹਨ ਇਸ ਲਈ ਅਸੀਂ ਕੋਰਟ ਦੇ ਆਦੇਸ਼ਾਂ ਅਤੇ ਵਿਭਾਗੀ ਨਿਯਮਾਂ ਅਨੁਸਾਰ ਸਹੀ ਬਣੀ ਸੀਨੀਆਰਤਾ ਸੂਚੀ ਦਾ ਤਰਕਹੀਨ ਵਿਰੋਧ ਕਰਨ ਵਾਲੇ ਸਾਥੀਆਂ ਨੂੰ ਅਪੀਲ ਕਰਦੇ ਹਾਂ ਕਿ ਵਿਰੋਧ ਕਰਨ ਤੋਂ ਪਹਿਲਾਂ ਵਿਭਾਗੀ ਨਿਯਮਾਂ ਅਤੇ ਅਦਾਲਤੀ ਫੇਸਲਿਆਂ ਨੂੰ ਚੰਗੀ ਤਰ੍ਹਾਂ ਘੋਖ ਲੈਣ। ਐੱਸਸੀ/ਬੀਸੀ ਅਧਿਆਪਕ ਯੂਨੀਅਨ ਪੰਜਾਬ ਡਾਇਰੈਕਟਰ ਸਕੂਲ ਸਿੱਖਿਆ( ਸੈਕੰਡਰੀ ) ਪੰਜਾਬ ਤੋਂ ਮੰਗ ਕਰਦੀ ਹੈ ਕਿ ਪ੍ਰਾਪਤ ਸਹੀ ਤੇ ਯੋਗ ਇਤਰਾਜਾਂ ਨੂੰ ਦੂਰ ਕਰਨ ਉਪਰੰਤ ਜਲਦੀ ਲੇਕਚਰਾਰ ਕਾਡਰ ਦੀ ਸੀਨੀਅਰਤਾ ਸੂਚੀ ਨੂੰ ਅੰਤਿਮ ਰੂਪ ਦਿੱਤਾ। ਜਾਵੇ ਅਤੇ ਪ੍ਰਿੰਸੀਪਲ ਵਜੋਂ ਤਰੱਕੀਆਂ ਕਰ ਕੇ ਇਨਸਾਫ਼ ਦਿੱਤਾ ਜਾਵੇਗਾ ।ਇਸ ਮੀਟਿੰਗ ਚ ਲੋਕ ਹਰਬਿਲਾਸ ਬੰਗਾ, ਲੋਕ, ਹਰਚੰਦ ਸਿੰਘ ਥੱਲ, ਲੋਕ ਰਾਮ ਪ੍ਰਕਾਸ ਸਿੰਘ, ਲੋਕ ਹਰਮੇਸ਼ ਕੁਮਾਰ,ਵਿੱਤ ਸਕੱਤਰ ਬੇਅੰਤ ਭਾਂਬਰੀ, ਹਰਜਿੰਦਰ ਸਿੰਘ ਪੁਰਾਣੇਵਾਲਾ, ਸੁਪਿੰਦਰ ਸਿੰਘ ਫਤਹਿਗੜ੍ਹ ਸਾਹਿਬ, ਕੁਲਵਿੰਦਰ ਬਿੱਟੂ, ਹਰਵਿੰਦਰ ਮਾਰਸ਼ਲ, ਕੰਵਲਜੀਤ ਭਵਾਨੀਗੜ੍ਹ, .ਲੈਕਚਰਾਰ ਕਰਮਜੀਤ ਸਿੰਘ,ਲੈਕਚਰਾਰ
ਨਰਿੰਦਰਪਾਲ ਸਿੰਘ, ਪ੍ਰੇਮ ਮੋਲਵੀਵਾਲਾ, ਬਲਵਿੰਦਰ ਘੱਗਾ, ਸ਼ਮਸ਼ੇਰ ਨਿਆਲ, ਹਰਜਿੰਦਰ ਅਰਜ਼, ਅਮਨਦੀਪ ਸਾਹੋਕੇ ਆਦਿ ਸ਼ਾਮਿਲ ਹੋਏ ।