ਮਲੇਰਕੋਟਲਾ : ਲੰਗਰ ਕਮੇਟੀ ਸ੍ਰੀ ਹਨੂਮਾਨ ਮੰਦਰ ਦੇ ਵੱਲੋਂ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਦੀ 44ਵੀਂ ਬਰਸੀ ਦੀ ਯਾਦ ਵਿੱਚ ਮੋਹਨ ਲਾਲ ਸਿੰਗਲਾ ਦੀ ਪ੍ਰਧਾਨਗੀ ਹੇਠ ਸਥਾਨਕ ਲੇਬਰ ਚੌਂਕ ਦਿੱਲੀ ਗੇਟ ਵਿਖੇ ਲੰਗਰ ਲਗਾਇਆ ਗਿਆ | ਇਸ ਮੌਕੇ ਗੱਲਬਾਤ ਕਰਦਿਆਂ ਸ਼੍ਰੀ ਮੋਹਣ ਲਾਲ ਸਿੰਗਲਾ ਨੇ ਕਿਹਾ ਕਿ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਦਾ ਸ਼ਹੀਦੀ ਮਹੀਨਾ ਚੱਲ ਰਿਹਾ ਹੈ ਉਸ ਮੌਕੇ ਲਾਲਾ ਜਗਤ ਨਾਰਾਇਣ ਜੀ ਨਾਲ ਹੋਈ ਗੱਲਬਾਤ ਤੇ ਉਹਨਾਂ ਵੱਲੋਂ ਦਿਖਾਏ ਸਮਾਜ ਸੇਵਾ ਦੇ ਮਾਰਗ ਕਰਕੇ ਹੀ ਅੱਜ ਅਸੀਂ ਵੱਖ-ਵੱਖ ਸੰਸਥਾਵਾਂ ਦੇ ਰਾਹੀਂ ਮਾਨਵਤਾ ਦੀ ਸੇਵਾ ਕਰ ਰਹੇ ਹਾਂ ਉਹਨਾਂ ਕਿਹਾ ਕਿ ਅੱਜ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਅਤੇ ਪੰਡਿਤ ਅਮਰ ਜੀ ਦੀ ਚੌਥੀ ਪੀੜੀ ਮਾਨਵਤਾ ਦੀ ਸੇਵਾ ਦੇ ਵਿੱਚ ਲੱਗੀ ਹੋਈ ਹੈ ਸਾਨੂੰ ਇਹਨਾਂ ਸਾਰਿਆਂ ਤੋਂ ਪ੍ਰੇਰਿਤ ਹੋ ਕੇ ਮਾਨਵਤਾ ਦੀ ਸੇਵਾ ਦੇ ਲਈ ਬਿਨਾਂ ਕਿਸੇ ਭੇਦ ਭਾਵ ਤੋਂ ਅੱਗੇ ਆਉਣਾ ਚਾਹੀਦਾ ਹੈ
"ਬਾਰਿਸ਼ ਕਰਕੇ ਮੁਸ਼ਕਿਲ ਵਿੱਚ ਆਏ ਲੋਕਾਂ ਦੀ ਮਦਦ ਲਈ ਅੱਗੇ ਆਉਣ ਦੀ ਲੋੜ "
ਇਸ ਮੌਕੇ ਅਦਾਰਾ ਹਿੰਦ ਸਮਾਚਾਰ ਦੇ ਪ੍ਰਤੀਨਿਧੀ ਜਹੂਰ ਅਹਿਮਦ ਚੌਹਾਨ ਅਤੇ ਵਾਤਾਵਰਨ ਦੇ ਪੰਛੀਆਂ ਦੀ ਸੇਵਾ ਸੰਭਾਲ ਦੇ ਲਈ ਚਲਾਈ ਜਾ ਰਹੀ ਸੂਬਾ ਪੱਧਰੀ ਮੁਹਿੰਮ ਦੇ ਸੰਚਾਲਕ ਸਮਾਜਸੇਵੀ ਰਜੇਸ਼ ਰਿਖੀ ਪੰਜਗਰਾਈਆਂ,ਸ੍ਰੀ ਹਨੂਮਾਨ ਲੰਗਰ ਕਮੇਟੀ ਦੇ ਸਟੋਰ ਕੀਪਰ ਅਜੇ ਸ਼ਰਮਾ,ਸਮਾਜ ਸੇਵੀ ਗਗਨ ਭਾਰਦਵਾਜ ਨੇ ਕਿਹਾ ਕਿ ਸਾਨੂੰ ਬਾਰਿਸ਼ ਦੀ ਮਾਰ ਹੇਠ ਆਏ ਇਲਾਕਿਆਂ ਦੇ ਵਿੱਚ ਉਹਨਾਂ ਲੋਕਾਂ ਦੇ ਨਾਲ ਖੜਨਾ ਚਾਹੀਦਾ ਹੈ ਜੋ ਅੱਜ ਮੁਸ਼ਕਿਲ ਦੀ ਘੜੀ ਦੇ ਵਿੱਚ ਹਨ ਅਤੇ ਨਾਲ ਹੀ ਸਾਰਿਆਂ ਨੂੰ ਆਪੋ ਆਪਣੇ ਆਲੇ ਦੁਆਲੇ ਆਪਣੇ ਖੇਤਰਾਂ ਦੇ ਵਿੱਚ ਜਿਨਾਂ ਲੋਕਾਂ ਦੇ ਬਾਰਿਸ਼ ਕਰਕੇ ਕੰਮ ਬੰਦ ਹੋ ਗਏ ਹਨ,ਮਜ਼ਦੂਰੀ ਬੰਦ ਹੋ ਗਈ ਹੈ, ਜੋ ਰੋਜ ਦੇ ਰੋਜ ਕਮਾ ਕਿ ਖਾਣ ਵਾਲੇ ਸਨ, ਉਨਾਂ ਲੋਕਾਂ ਦੀ ਵੀ ਮਦਦ ਕਰਨੀ ਚਾਹੀਦੀ ਹੈ|
9 ਸਤੰਬਰ ਨੂੰ ਵੀ ਲਾਲਾ ਜੀ ਦੇ ਯਾਦ ਵਿੱਚ ਲਗਾਵਾਂਗੇ ਲੰਗਰ : ਰਾਜ ਕੁਮਾਰ
ਇਸ ਮੌਕੇ ਸ੍ਰੀ ਰਾਜ ਕੁਮਾਰ ਅਗਰਵਾਲ ਨੇ ਕਿਹਾ ਕਿ ਅਸੀਂ 9 ਸਤੰਬਰ ਨੂੰ ਵੀ ਲਾਲਾ ਜੀ ਦੇ ਯਾਦ ਵਿੱਚ ਸ਼੍ਰੀ ਹਨੁਮਾਨ ਮੰਦਰ ਵਿੱਚ ਇੱਕ ਵਿਸ਼ਾਲ ਭੰਡਾਰਾ ਲਗਾਵਾਂਗੇ, ਤਾਂ ਜੋ ਲਾਲਾ ਜੀ ਯਾਦ ਵਿੱਚ ਹੋਰ ਵੱਧ ਲੋਕਾਂ ਦੀ ਸੇਵਾ ਕੀਤੀ ਜਾ ਸਕੇ | ਇਸ ਮੌਕੇ ਮਹੇਸ਼ ਕੌਂਸਲ ਕਾਨਾ ਸਿੰਗਾਰ ਵੱਲੋਂ ਪਾਣੀ ਦੀ ਸੇਵਾ ਵੀ ਕੀਤੀ ਗਈ ਇਸ ਮੌਕੇ ਹੋਰਨਾਂ ਤੋਂ ਇਲਾਵਾ ਲੰਗਰ ਕਮੇਟੀ ਦੇ ਉਪ ਪ੍ਰਧਾਨ ਵਿਨੇ ਗੁਪਤਾ,ਕੈਸ਼ੀਅਰ ਕ੍ਰਿਸ਼ਨ ਗੋਪਾਲ,ਅਸ਼ੋਕ ਗੁਪਤਾ, ਗਗਨ ਭਾਰਦਵਾਜ਼,ਦੀਪਕ ਵਾਲੀਆ, ਬਲਦੇਵ ਪ੍ਰਕਾਸ਼,ਗੌਤਮ ਵਧਾਵਨ, ਮਾਸਟਰ ਵਿਜੇ ਸ਼ਰਮਾ, ਸੋਨੂ, ਜਨੇਸ਼ ਜੈਨ, ਸਮੀਰ ਕੌਸ਼ਿਕ ਨੇ ਵੀ ਸੇਵਾ |