ਮਲੇਰਕੋਟਲਾ : ਸੀਪੀਆਈ (ਐਮ ) ਤਹਿਸੀਲ ਕਮੇਟੀ ਮਲੇਰਕੋਟਲਾ ਅਤੇ ਅਮਰਗੜ੍ਹ ਦੀ ਮੀਟਿੰਗ ਕਾਮਰੇਡ ਮੁਹੰਮਦ ਸਾਬਰ ਦੀ ਪ੍ਰਧਾਨਗੀ ਹੇਠ ਪਾਰਟੀ ਦੇ ਮੁੱਖ ਦਫਤਰ ਮਲੇਰਕੋਟਲਾ ਵਿਖੇ ਹੋਈ । ਇਸ ਮੌਕੇ ਸੀਪੀਆਈ ( ਐਮ ) ਪਾਰਟੀ ਦੇ ਸੂਬਾ ਸਕੱਤਰੇਤ ਮੈਂਬਰ ਅਤੇ ਜ਼ਿਲ੍ਹਾ ਸਕੱਤਰ ਕਾਮਰੇਡ ਸਤਾਰ ਵਿਸ਼ੇਸ਼ ਤੌਰ ਤੇ ਹਾਜਰ ਰਹੇ । ਇਸ ਮੌਕੇ ਕਾਮਰੇਡ ਮੁਹੰਮਦ ਸਤਾਰ ਤਹਿਸੀਲ ਸਕੱਤਰ ਨੇ ਪਾਰਟੀ ਦੇ ਕੀਤੇ ਕੰਮਾਂ ਬਾਰੇ ਜਾਣਕਾਰੀ ਦਿੱਤੀ ਇਸ ਮੌਕੇ ਕਾਮਰੇਡ ਅਬਦੁਲ ਸਤਾਰ ਜ਼ਿਲ੍ਹਾ ਸਕੱਤਰ ਨੇ ਕਿਹਾ ਕਿ ਸੀਪੀਆਈ( ਐਮ ) ਪਾਰਟੀ ਦੀਆਂ ਹਦਾਇਤਾਂ ਅਨੁਸਾਰ ਹਮੇਸ਼ਾਂ ਹੀ ਪਾਰਟੀ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਕੰਮ ਕੀਤੇ ਜਾਣਗੇ । ਉਨ੍ਹਾਂ ਕਿਹਾ ਕਿ 16 /9/2025 ਨੂੰ ਦਿੱਲੀ ਕਨਵੈਨਸ਼ਨ (ਸੀਟੂ , ਕਿਸਾਨ ਸਭਾ,ਖੇਤ ਮਜ਼ਦੂਰ ) 3/11/2025 ਨੂੰ ਸਰਾਵਾ ਵਿਖੇ ਨੋਜਵਾਨ ਸਭਾ ) 46ਵੀਂ ਵਰੇ ਗੰਢ ਮਨਾਈ ਜਾਵੇਗੀ।ਉਨ੍ਹਾਂ ਕਿਹਾ ਕਿ ਆਉਣ ਵਾਲੀ 3 ਨਵੰਬਰ ਨੂੰ ਦਿੱਲੀ ਵਿਖੇ ਪਾਰਟੀ ਦੀ ਹੋਣ ਵਾਲੀ ਕਨਵੈਨਸ਼ਨ ਵਿੱਚ ਜ਼ਿਲ੍ਹਾ ਮਲੇਰਕੋਟਲਾ ਤੋਂ ਪਾਰਟੀ ਵਰਕਰ ਵੱਲੋਂ ਵਧ ਚੜ੍ਹ ਕੇ ਹਿੱਸਾ ਲਿਆ ਜਾਵੇਗਾ । ਜਿਸ ਵਿਚ ਦੀਆਂ ਪਾਰਟੀ ਵਰਕਰਾਂ ਨਾਲ ਮੀਟਿੰਗਾ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਕਨਵੈਨਸ਼ਨ ਵਿੱਚ ਵਿਸ਼ੇਸ਼ ਤੌਰ ਤੇ ਸੀਪੀਆਈ (ਐਮ) ਦੇ ਜਰਨਲ ਸਕੱਤਰ ਕਾਮਰੇਡ ਐਮ ਏ ਬੇਬੀ, ਕਾਮਰੇਡ ਮੁਹੰਮਦ ਸਲੀਮ ਸਾਬਕਾ ਐਮ ਪੀ , ਅਸ਼ੋਕ ਧਬਲੇ ,ਹਨਣ ਮੁੱਲਾ ਅਤੇ ਵਿਜੈ ਧਬਲੇ ਪੋਲਿਟ ਬਿਊਰੋ ਮੈਂਬਰ ਸ਼ਿਰਕਤ ਕਰਨਗੇ।ਇਸ ਮੌਕੇ ਮੀਟਿੰਗ ਵਿੱਚ ਕਾਮਰੇਡ ਅਬਦੁਲ ਸਤਾਰ ਤੋਂ ਇਲਾਵਾ ਕਾਮਰੇਡ ਮੁਹੰਮਦ ਹਲੀਮ, ਕਾਮਰੇਡ ਮੁਹੰਮਦ ਗ਼ਫ਼ੂਰ, ਕਾਮਰੇਡ ਮੁਹੰਮਦ ਜਮੀਲ, ਕਾਮਰੇਡ ਅਬਦੁਲ ਮਜ਼ੀਦ ਪੱਪੂ, ਕਾਮਰੇਡ ਮੁਹੰਮਦ ਇਲਿਆਸ, ਕਾਮਰੇਡ ਅਹਿਮਦ ਦੀਨ ,ਕਾਮਰੇਡ ਬੁੱਧ ਸਿੰਘ, ਕਾਮਰੇਡ ਪਰਮਜੀਤ ਸਿੰਘ, ਕਾਮਰੇਡ ਨਛੱਤਰ ਸਿੰਘ, ਕਾਮਰੇਡ ਕੈਲਾਸ਼, ਕਾਮਰੇਡ ਮੁਹੰਮਦ ਖ਼ਲੀਲ ਸੁਰਿਦਰਾ ਸਟੀਲ, ਕਾਮਰੇਡ ਬਲਰਾਮ ਠਾਕੁਰ, ਕਾਮਰੇਡ ਧੀਰਜ ਕੁਮਾਰ, ਕਾਮਰੇਡ ਮੁਹੰਮਦ ਸਾਹਿਲ, ਕਾਮਰੇਡ ਬੱਬਲੂ ਅਤੇ ਕਾਮਰੇਡ ਮੁਹੰਮਦ ਸਲੀਮ ਹਾਜ਼ਰ ਸਨ।