ਮਾਜਰੀ : ਪੰਜਾਬ ‘ਚ ਆਏ ਹੜ੍ਹਾਂ ਦੇ ਮੱਦੇਨਜ਼ਰ ਲੋਕ ਹਿੱਤ ਮਿਸ਼ਨ ਬੀਕੇਯੂ ਪੰਜਾਬ ਤੇ ਮਿਸ਼ਲ ਸਤਲੁਜ ਵੱਲੋਂ ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਸਥਾਪਿਤ ਕੀਤੇ ਰਾਹਤ ਕੈਂਪ ਵਿੱਚ ਭਾਜਪਾ ਆਗੂ ਰਣਜੀਤ ਸਿੰਘ ਗਿੱਲ ਨੇ ਹਾਜ਼ਰੀ ਭਰਦਿਆਂ ਮਿਸ਼ਨ ਤੇ ਮਿਸਲ ਦੇ ਉਦਮ ਦੀ ਸ਼ਲਾਘਾ ਕੀਤੀ। ਇਸ ਦੌਰਾਨ ਸ. ਗਿੱਲ ਨੇ ਮਿਸ਼ਨ ਵੱਲੋਂ ਇਲਾਕੇ ਭਰ 'ਚ ਹੜ੍ਹ ਪੀੜ੍ਹਤਾਂ ਲਈ ਰਾਸ਼ਨ ਸਮੱਗਰੀ ਇਕੱਠੀ ਕਰਕੇ ਪ੍ਰਭਾਵਿਤ ਖੇਤਰਾਂ 'ਚ ਪੁਜਾਉਣ ਲਈ ਲਾਏ ਕੈਂਪ 'ਚ ਪੁੱਜਕੇ ਸੰਸਥਾਂ ਦੇ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਭਾਵੇਂ ਲੋਕਾਂ ਦੀ ਸਹਾਇਤਾ 'ਚ ਅਸਫ਼ਲ ਸਾਬਿਤ ਹੋਈ ਹੈ, ਪਰ ਪੰਜਾਬ ਦੀਆਂ ਸਮਾਜਸੇਵੀ ਸੰਸਥਾਵਾਂ ਤੇ ਹੋਰ ਲੋਕਾਂ ਨੇ ਪੂਰੀ ਹਮਦਰਦੀ ਨਾਲ ਪ੍ਰਭਾਵਿਤ ਪਿੰਡਾਂ ਦੀ ਸਹਾਇਤਾ ਕੀਤੀ। ਸ. ਗਿੱਲ ਨੇ ਸੰਸਥਾਂ ਨੂੰ ਸੇਵਾ ਲਈ ਵਿੱਤੀ ਸਹਾਇਤਾ ਵੀ ਦਿੱਤੀ। ਇਸ ਮੌਕੇ ਗੁਰਮੀਤ ਸਿੰਘ ਸਾਂਟੂ, ਰਵਿੰਦਰ ਸਿੰਘ ਬਜੀਦਪੁਰ, ਮਨਦੀਪ ਸਿੰਘ ਖਿਜਰਾਬਾਦ, ਗੁਰਮੇਲ ਸਿੰਘ ਮੰਡ, ਦਰਸ਼ਨ ਸਿੰਘ ਖੇੜਾ, ਬਲਵਿੰਦਰ ਸਿੰਘ ਰੰਗੂਆਣਾ, ਭਗਤ ਸਿੰਘ ਭਗਤਮਾਜਰਾ, ਗੁਰਦੀਪ ਸਿੰਘ ਮਹਿਰਮਪੁਰ, ਸੋਹਣ ਸਿੰਘ ਸੰਗਤਪੁਰਾ, ਬਹਾਦਰ ਸਿੰਘ ਮੁੰਧੋਂ, ਸੁੱਖਾ ਕਾਦੀਮਾਜਰਾ ਤੇ ਦਿਲਬਰ ਸਿੰਘ ਸਾਹਪੁਰ ਆਦਿ ਸੰਸਥਾਂ ਅਹੁਦੇਦਾਰ ਤੇ ਮੈਂਬਰ ਹਾਜਰ ਸਨ।