ਕੁਰਾਲੀ : ਪੰਜਾਬ ਵਿੱਚ ਹੜਾਂ ਦੀ ਮਾਰ ਝੱਲ ਰਹੇ ਪੀੜਤ ਲੋਕਾਂ ਦੀ ਮਦਦ ਲਈ ਹਰ ਇੱਕ ਇਨਸਾਨ ਨੂੰ ਅੱਗੇ ਆਉਣਾ ਚਾਹੀਦਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇੱਥੇ ਗੁਰਦੁਆਰਾ ਸ੍ਰੀ ਗੜੀ ਭੌਰਖਾ ਸਾਹਿਬ ਮਾਜਰੀ ਵਿਜੇ ਸ਼ਰਮਾ ਟਿੰਕੂ ਹਲਕਾ ਇੰਚਾਰਜ ਖਰੜ ਮਾਜਰੀ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੜ ਪੀੜਤਾਂ ਲਈ ਇਕੱਤਰ ਕੀਤੇ ਰਾਸਣ ਅਤੇ ਹੋਰ ਸਮੱਗਰੀ ਲਈ ਯੋਗਦਾਨ ਪਾਉਂਦੇ ਆ ਪ੍ਰਗਟ ਕੀਤੇ। ਸ੍ਰੀ ਟਿੰਕੂ ਨੇ ਕਿਹਾ ਕਿ ਅੱਜ ਪੰਜਾਬ ਹੜਾਂ ਨਾਲ ਬਹੁਤ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਿਹਾ ਹੈ ਜਿਹਦਾ ਕਿ ਸਾਡਾ ਇਨਸਾਨੀਅਤ ਤੌਰ ਤੇ ਮੁਢਲਾ ਫਰਜ਼ ਬਣਦਾ ਹੈ ਆਪਣੇ ਪੰਜਾਬੀ ਭਾਈਚਾਰਿਆਂ ਨੂੰ ਬਚਾਉਣ ਲਈ ਅਤੇ ਉਹਨਾਂ ਦੀ ਹਰ ਸੰਭਵ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਉਹਨਾਂ ਦੀ ਹੌਸਲਾ ਅਫਜਾਈ ਹੋ ਸਕੇ ਤੇ ਉਹਨਾਂ ਦੀ ਮਦਦ ਹੋ ਸਕੇ। ਇਸ ਮੌਕੇ ਉਹਨਾਂ ਆਪਣੇ ਸਾਥੀਆਂ ਸਮੇਤ 51000 ਰੁਪਏ ਦੀ ਨਗਦ ਮਾਲੀ ਮਦਦ ਵੀ ਦਿੱਤੀ ਅਤੇ ਉਹਨਾਂ ਕਿਹਾ ਕਿ ਮੈਂ ਆਪਣੇ ਪੰਜਾਬ ਵਾਸੀਆਂ ਅਤੇ ਹਲਕਾ ਖਰੜ ਦੇ ਹੜ ਪੀੜਿਤ ਪਰਿਵਾਰਾਂ ਦੇ ਲਈ ਹਰ ਸੰਭਵ ਮਦਦ ਕਰਨ ਲਈ ਅੱਗੇ ਰਹਾਂਗਾ। ਇਸ ਮੌਕੇ ਉਹਨਾਂ ਨਾਲ ਹੋਰਨਾਂ ਤੋਂ ਇਲਾਵਾ ਮਦਨ ਸਿੰਘ ਮਾਣਕਪੁਰ ਸ਼ਰੀਫ ਬਲਾਕ ਕਾਂਗਰਸ ਪ੍ਰਧਾਨ ਮਾਜਰੀ, ਹਰਨੇਕ ਸਿੰਘ ਤਕੀਪੁਰ, ਰਵਿੰਦਰ ਸਿੰਘ ਵਜੀਦਪੁਰ, ਗੁਰਦੇਵ ਸਿੰਘ ਪੱਲਣ ਪਰ, ਨਰਦੇਵ ਸਿੰਘ
ਬਿੱਟੂ ਭੂਪਨਗਰ, ਦਰਸ਼ਨ ਸਿੰਘ ਖੇੜਾ,ਬਲਜੀਤ ਸਿੰਘ ਕਿਸਾਨ ਆਗੂ, ਮੇਜਰ ਸਿੰਘ, ਰਾਮ ਸਿੰਘ ਬਾਬਾ ਮਾਣਕਪੁਰ ਸ਼ਰੀਫ,ਮਾਮਦੀਨ ਖਿਜਰਾਬਾਦ, ਹਰਜਿੰਦਰ ਸਿੰਘ ਤੇ ਕੁਲਦੀਪ ਸਿੰਘ ਇਉਂਦ ਪੀਏ ਹਲਕਾ ਇੰਚਾਰਜ ਹਾਜ਼ਰ ਸਨ।