Saturday, September 06, 2025

Chandigarh

ਹੜ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਨੂੰ ਭਿਆਨਕ ਹੜਾਂ ਕਾਰਨ ਸੁਰੱਖਿਅਤ ਥਾਵਾਂ ‘ਤੇ ਜਾਣ ਦੀ ਅਪੀਲ : ਹਰਜੋਤ ਸਿੰਘ ਬੈਂਸ

September 04, 2025 09:20 PM
SehajTimes

ਹੜ ਪ੍ਰਭਾਵਿਤ ਇਲਾਕਿਆਂ ਵਿੱਚ ਫਸੇ ਲੋਕਾਂ ਨੂੰ ਬਚਾਉਣ ਲਈ ਦਿਨ-ਰਾਤ ਕੰਮ ਜਾਰੀ : ਹਰਦੀਪ ਸਿੰਘ ਮੁੰਡੀਆਂ

ਪੰਜਾਬ ਸਰਕਾਰ ਦੇ ਯਤਨ ਉਦੋਂ ਤੱਕ ਨਿਰੰਤਰ ਜਾਰੀ ਰਹਿਣਗੇ ਜਦੋਂ ਤੱਕ ਸਥਿਤੀ ਕਾਬੂ ਵਿੱਚ ਨਹੀਂ ਜਾਂਦੀ ਅਤੇ ਪਾਣੀ ਘੱਟ ਨਹੀਂ ਜਾਂਦਾ : ਹਰਭਜਨ ਸਿੰਘ ਈਟੀਓ

ਚੰਡੀਗੜ : ਸ. ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ ਅਗਵਾਈ ਹੇਠ ਪੰਜਾਬ ਸਰਕਾਰ ਹੜ ਪ੍ਰਭਾਵਿਤ ਆਬਾਦੀ ਨੂੰ ਰਾਹਤ ਅਤੇ ਸਹਾਇਤਾ ਪ੍ਰਦਾਨ ਕਰਨ ਅਤੇ ਕੁਦਰਤੀ ਆਫਤ ਨਾਲ ਨਜਿੱਠਣ ਲਈ ਦਿਨ-ਰਾਤ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ। ਸੂਬੇ ਦੇ ਸਾਰੇ ਕੈਬਨਿਟ ਮੰਤਰੀ ਲੋਕਾਂ ਨੂੰ ਰਾਹਤ ਸਮੱਗਰੀ ਅਤੇ ਸਹਾਇਤਾ ਪ੍ਰਦਾਨ ਕਰਨ ਲਈ ਵੱਖ-ਵੱਖ ਪਿੰਡਾਂ ਅਤੇ ਹੜ ਪ੍ਰਭਾਵਿਤ ਖੇਤਰਾਂ ਵਿੱਚ ਪਹੁੰਚ ਰਹੇ ਹਨ। ਕੈਬਨਿਟ ਮੰਤਰੀਆਂ ਨੇ ਦਰਿਆਵਾਂ ਦੇ ਬੰਨਾਂ ਨੂੰ ਮਜਬੂਤ ਕਰਨ ਲਈ ਨਿੱਜੀ ਤੌਰ ‘ਤੇ ਸੰਵੇਦਨਸ਼ੀਲ ਇਲਾਕਿਆਂ ਦਾ ਦੌਰਾ ਕੀਤਾ।

ਪੰਜਾਬ ਦੇ ਵਿੱਤ, ਯੋਜਨਾਬੰਦੀ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਵੀਰਵਾਰ ਨੂੰ ਭਾਰਤ ਸਰਕਾਰ ਨੂੰ ਪੰਜਾਬ ਪ੍ਰਤੀ ਉਹੀ ਇਨਸਾਨੀਅਤ ਵਾਲੀ ਭਾਵਨਾ ਦਿਖਾਉਣ ਦਾ ਸੱਦਾ ਦਿੱਤਾ ਜੋ ਉਨਾਂ ਨੇ ਤਾਲਿਬਾਨ ਸ਼ਾਸਿਤ ਅਫਗਾਨਿਸਤਾਨ ਨੂੰ ਸਹਾਇਤਾ ਦੇਣ ਵਿੱਚ ਦਿਖਾਈ ਹੈ। ਉਨਾਂ ਕੇਂਦਰ ਸਰਕਾਰ ਦੀਆਂ ਤਰਜੀਹਾਂ ‘ਤੇ ਸਵਾਲ ਉਠਾਉਂਦੇ ਹੋਏ ਪੁੱਛਿਆ ਕਿ ਰਾਹਤ ਸਮੱਗਰੀ ਅਫਗਾਨਿਸਤਾਨ ਨੂੰ ਤੇਜੀ ਨਾਲ ਕਿਉਂ ਭੇਜੀ ਗਈ, ਜਦੋਂ ਕਿ ਹੜ ਪ੍ਰਭਾਵਿਤ ਪੰਜਾਬ ਨੂੰ ਵਿੱਤੀ ਅਤੇ ਮਨੁੱਖੀ ਸਹਾਇਤਾ ਪ੍ਰਾਪਤ ਕਰਨ ਵਿੱਚ ਦੇਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਜੋਰ ਦੇ ਕੇ ਕਿਹਾ ਕਿ ਪੰਜਾਬ, ਇੱਕ ਅਜਿਹਾ ਸੂਬਾ ਜਿਸਨੇ ਦੇਸ ਦੀ ਖੁਰਾਕ ਸੁਰੱਖਿਆ ਅਤੇ ਆਰਥਿਕ ਮਜਬੂਤੀ ਵਿੱਚ ਲਗਾਤਾਰ ਯੋਗਦਾਨ ਪਾਇਆ ਹੈ ਤੇ ਲੋੜ ਦੀ ਇਸ ਘੜੀ ਵਿੱਚ ਸਮੇਂ ਸਿਰ ਅਤੇ ਢੁਕਵੀਂ ਸਹਾਇਤਾ ਦਾ ਪੰਜਾਬ ਹੱਕਦਾਰ ਹੈ। ਉਨਾਂ ਸਵਾਲ ਕੀਤਾ “ਜੇਕਰ ਮਨੁੱਖੀ ਸਹਾਇਤਾ ਸਰਹੱਦਾਂ ਪਾਰ ਭੇਜੀ ਜਾ ਸਕਦੀ ਹੈ ਤਾਂ ਆਪਣੇ ਲੋਕਾਂ ਦੀ ਮਦਦ ਕਰਨ ਵਿੱਚ ਝਿਜਕ ਕਿਉਂ?“
ਉਨਾਂ ਨੇ ਹੜ ਪ੍ਰਭਾਵਿਤ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਹਰ ਉਪਾਅ ਚੁਣਨ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ।

ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ, ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਜਿਲਾ ਪਠਾਨਕੋਟ ਦੇ ਭੋਆ ਹਲਕੇ ਵਿੱਚ ਪੈਂਦੇ ਕਥਲੌਰ ਪੁਲ ਨੇੜੇ ਕੋਲੀਆਂ ਅੱਡਾ ਵਿਖੇ ਬਣਾਏ ਜਾ ਰਹੇ ਅਸਥਾਈ ਬੰਦ ਦਾ ਜਾਇਜਾ ਲਿਆ, ਜਿਸ ਨੂੰ ਰਾਵੀ ਦਰਿਆ ਦੇ ਓਵਰਫਲੋਅ ਕਾਰਨ ਭਾਰੀ ਨੁਕਸਾਨ ਹੋਇਆ ਸੀ। ਉਨਾਂ ਕਿਹਾ ਕਿ ਸਾਡੀ ਸਰਕਾਰ ਹੜ ਪ੍ਰਭਾਵਿਤ ਲੋਕਾਂ ਨੂੰ ਰਾਹਤ ਸਮੱਗਰੀ ਮੁਹੱਈਆ ਕਰਵਾ ਰਹੀ ਹੈ ਅਤੇ ਨਾਲ ਹੀ ਪਸ਼ੂਆਂ ਲਈ ਚਾਰਾ ਵੀ ਮੁਹੱਈਆ ਕਰਵਾ ਰਹੀ ਹੈ।

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਹੜ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਸ੍ਰੀ ਆਨੰਦਪੁਰ ਸਾਹਿਬ ਜਿਲੇ ਦੇ ਮੋਜੋਵਾਲ, ਬੇਲਾ ਧਿਆਨੀ ਅੱਪਰ, ਬੇਲਾ ਧਿਆਨੀ ਗੁੱਜਰ ਬਸਤੀ ਪਿੰਡਾਂ ਦਾ ਦੌਰਾ ਕੀਤਾ ਅਤੇ ਲੋਕਾਂ ਨੂੰ ਉੱਚੀਆਂ ਥਾਵਾਂ ‘ਤੇ ਜਾਣ ਦੀ ਅਪੀਲ ਕੀਤੀ ਤਾਂ ਜੋ ਉਨਾਂ ਦੀ ਕੀਮਤੀ ਜਾਨ ਬਚਾਈ ਜਾ ਸਕੇ। ਉਨਾਂ ਨੰਗਲ ਅਤੇ ਸ੍ਰੀ ਆਨੰਦਪੁਰ ਸਾਹਿਬ ਦੇ ਕੁਝ ਪਿੰਡਾਂ ਨੂੰ ਆਪਣੇ ਘਰ ਖਾਲੀ ਕਰਕੇ ਉੱਚੀਆਂ ਥਾਵਾਂ ਜਾਂ ਰਾਹਤ ਕੈਂਪਾਂ ਵਿੱਚ ਜਾਣ ਦੀ ਅਪੀਲ ਕੀਤੀ।

ਉਨਾਂ ਲਕਸਮੀ ਨਾਰਾਇਣ ਮੰਦਰ ਦਾ ਵੀ ਦੌਰਾ ਕੀਤਾ ਜਿੱਥੇ ਮੰਦਰ ਦੇ ਕੁਝ ਹਿੱਸਿਆਂ ਨੂੰ ਨੁਕਸਾਨ ਪਹੁੰਚਿਆ ਸੀ। ਉਨਾਂ ਲੋਕਾਂ ਨੂੰ ਸੁਰੱਖਿਅਤ ਖੇਤਰਾਂ ਵਿੱਚ ਜਾਣ ਦੀ ਬੇਨਤੀ ਕੀਤੀ। ਉਨਾਂ ਨੀਵੇਂ ਇਲਾਕਿਆਂ ਦੇ ਵਸਨੀਕਾਂ ਨੂੰ ਨਿਰਧਾਰਤ ਆਸਰਾ ਸਥਾਨਾਂ ਵਿੱਚ ਜਾਣ ਦੀ ਅਪੀਲ ਵੀ ਕੀਤੀ, ਲੋਕਾਂ ਨੂੰ ਅਫਵਾਹਾਂ ‘ਤੇ ਵਿਸ਼ਵਾਸ ਨਾ ਕਰਨ ਦੀ ਅਪੀਲ ਕੀਤੀ ਅਤੇ ਸਮਾਜ ਦੇ ਸਾਰੇ ਵਰਗਾਂ ਦੀ ਸੁਰੱਖਿਆ ਅਤੇ ਦੇਖਭਾਲ ਲਈ ਅਰਦਾਸ ਕੀਤੀ।

ਪੰਜਾਬ ਦੇ ਮਾਲ, ਮੁੜ ਵਸੇਬਾ ਅਤੇ ਆਫਤ ਪ੍ਰਬੰਧਨ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਨੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਅਤੇ ਪੁਲਿਸ ਕਮਿਸ਼ਨਰ ਦੇ ਨਾਲ ਲੁਧਿਆਣਾ ਜਿਲੇ ਦੇ ਸਸਰਾਲੀ ਕਲੋਨੀ ਨੇੜੇ ਧੁੱਸੀ ਬੰਦ ਦਾ ਨਿਰੀਖਣ ਕੀਤਾ। ਮੰਤਰੀ ਨੇ ਡੀ.ਸੀ., ਸੀ.ਪੀ., ਫੌਜ ਦੇ ਜਵਾਨਾਂ ਅਤੇ ਸੈਂਕੜੇ ਇਲਾਕਾ ਨਿਵਾਸੀਆਂ ਦੇ ਨਾਲ ਮਿਲ ਕੇ ਬੰਨ ਨੂੰ ਮਜ਼ਬੂਤ ਕਰਨ ਲਈ ਮੌਕੇ ‘ਤੇ ਜਾ ਕੇ ਮਦਦ ਕੀਤੀ। ਉਨਾਂ ਬੰਨ ਦੀ ਸਥਿਤੀ ਦਾ ਜਾਇਜਾ ਲਿਆ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਸ ਨੂੰ ਸਮੇਂ ਸਿਰ ਮਜਬੂਤ ਕਰਨ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਨੀਵੇਂ ਇਲਾਕਿਆਂ ਵਿੱਚ ਰਹਿਣ ਵਾਲੇ ਲੋਕ ਕਿਸੇ ਵੀ ਸੰਭਾਵੀ ਹੜ ਦੇ ਖਤਰੇ ਤੋਂ ਸੁਰੱਖਿਅਤ ਰਹਿਣ। ਉਨਾਂ ਨੇ ਮੁੜ ਦੁਹਰਾਇਆ ਕਿ ਸੂਬਾ ਸਰਕਾਰ ਸਰਗਰਮ ਉਪਾਵਾਂ ਅਤੇ ਸਾਰੀਆਂ ਏਜੰਸੀਆਂ ਨਾਲ ਨਜਦੀਕੀ ਤਾਲਮੇਲ ਰਾਹੀਂ ਜਾਨ-ਮਾਲ ਦੀ ਰੱਖਿਆ ਲਈ ਪੂਰੀ ਤਰਾਂ ਵਚਨਬੱਧ ਹੈ।

ਇਸ ਦੌਰਾਨ, ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਲਹਿਰਾ ਗਾਗਾ ਹਲਕੇ ਵਿੱਚ ਘੱਗਰ ਦਰਿਆ ਦੇ ਬੰਨਾਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਉਨਾਂ ਦਰਿਆ ਦੇ ਕਿਨਾਰਿਆਂ ਦੇ ਕਮਜੋਰ ਹਿੱਸਿਆਂ ‘ਤੇ ਰੇਤ ਦੀਆਂ ਬੋਰੀਆਂ ਰੱਖਣ ਦੀ ਨਿਗਰਾਨੀ ਕੀਤੀ। ਮੰਤਰੀ ਨੇ ਮਕਰੋੜ ਸਾਹਿਬ, ਮੰਡਵੀ, ਚੰਦੂ, ਅੰਦਾਣਾ, ਖਨੌਰੀ ਅਤੇ ਘੱਗਰ ਦਰਿਆ ਦੇ ਨਾਲ ਲੱਗਦੇ ਹੋਰ ਇਲਾਕਿਆਂ ਸਮੇਤ ਕਈ ਨਾਲ ਲੱਗਦੇ ਇਲਾਕਿਆਂ ਦਾ ਵੀ ਨਿਰੀਖਣ ਕੀਤਾ।

ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਫਾਜ਼ਿਲਕਾ ਜਿਲੇ ਦੇ ਹੜ ਪ੍ਰਭਾਵਿਤ ਸਰਹੱਦੀ ਪਿੰਡਾਂ ਦੀ ਮਦਦ ਲਈ ਖੰਨਾ ਤੋਂ ਰਾਹਤ ਸਮੱਗਰੀ ਦਾ ਦੂਜਾ ਟਰੱਕ ਰਵਾਨਾ ਕੀਤਾ ਹੈ।

ਪੰਜਾਬ ਦੇ ਕੈਬਨਿਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਅੱਜ ਆਪਣੇ ਵਿਧਾਨ ਸਭਾ ਹਲਕੇ ਪੱਟੀ ਦੇ ਪਿੰਡ ਭਾਓਵਾਲ ਵਿਖੇ ਇੱਕ ਅਸਥਾਈ ਰਾਹਤ ਕੈਂਪ ਲਗਾਇਆ, ਜਿੱਥੇ ਲੋਕਾਂ ਵੱਲੋਂ ਸੇਵਾ ਦੇ ਰੂਪ ਵਿੱਚ ਲਿਆਂਦੀ ਗਈ ਰਾਹਤ ਸਮੱਗਰੀ 30-35 ਕਿਲੋਮੀਟਰ ਦੇ ਘੇਰੇ ਵਿੱਚ ਲੋੜਵੰਦਾਂ ਨੂੰ ਵੰਡੀ ਜਾਵੇਗੀ।
ਉਨਾਂ ਕਿਹਾ ਕਿ ਜੋ ਵੀ ਵਿਅਕਤੀ ਬੰਨ ‘ਤੇ ਮਿੱਟੀ ਭਰਨ ਲਈ ਆਪਣੇ ਟਰੈਕਟਰ ਨੂੰ ਡੀਜਲ ਨਾਲ ਭਰਨਾ ਚਾਹੁੰਦਾ ਹੈ, ਉਨਾਂ ਨੂੰ ਇਸ ਰਾਹਤ ਕੈਂਪ ਤੋਂ ਡੀਜਲ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਇਸ ਰਾਹਤ ਕੈਂਪ ਦੇ ਨੇੜੇ ਰਹਿਣ ਵਾਲੇ ਲੋੜਵੰਦ ਇਸ ਰਾਹਤ ਕੈਂਪ ਤੋਂ ਕਰਿਆਨੇ ਦਾ ਸਾਮਾਨ, ਪਸ਼ੂਆਂ ਲਈ ਚਾਰਾ ਆਦਿ ਪ੍ਰਾਪਤ ਕਰ ਸਕਦੇ ਹਨ।

ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਰਾਜ ਸਭਾ ਮੈਂਬਰ ਸੰਜੇ ਸਿੰਘ ਅਤੇ ਵਿਧਾਇਕ ਸ੍ਰੀ ਕੁਲਦੀਪ ਸਿੰਘ ਧਾਲੀਵਾਲ ਦੇ ਨਾਲ ਹਲਕਾ ਅਜਨਾਲਾ ਦੇ ਰਮਦਾਸ ਨੇੜੇ ਪਿੰਡਾਂ ਦਾ ਦੌਰਾ ਕੀਤਾ ਅਤੇ ਪਿੰਡ ਨਿਸੋਕੋ ਵਿਖੇ ਹੜ ਪੀੜਤਾਂ ਨੂੰ ਰਾਹਤ ਸਮੱਗਰੀ ਵੰਡੀ।

ਪੰਜਾਬ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਸੂਬਾ ਸਰਕਾਰ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦੇ ਰਹੀ। ਉਨਾਂ ਕਿਹਾ ਕਿ ਫਾਜ਼ਿਲਕਾ ਜਿਲੇ ਲਈ 3.5 ਕਰੋੜ ਰੁਪਏ ਦੀ ਇੱਕ ਹੋਰ ਕਿਸ਼ਤ ਜਾਰੀ ਕੀਤੀ ਗਈ ਹੈ, ਜਦੋਂ ਕਿ ਹੜ ਰਾਹਤ ਲਈ ਪਹਿਲਾਂ ਹੀ 1.5 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ। ਇਸੇ ਤਰਾਂ ਫਾਜਿਲਕਾ ਜਿਲੇ ਵਿੱਚ ਰਾਹਤ ਕਾਰਜਾਂ ਲਈ ਕੁੱਲ 5 ਕਰੋੜ ਰੁਪਏ ਦਿੱਤੇ ਗਏ ਹਨ। ਉਨਾਂ ਕਿਸ਼ਤੀਆਂ ਦੀ ਖਰੀਦ ਲਈ ਆਪਣੇ ਅਖਤਿਆਰੀ ਕੋਟੇ ਵਿੱਚੋਂ 3 ਲੱਖ ਰੁਪਏ ਵੀ ਦਿੱਤੇ। ਉਨਾਂ ਕਿਹਾ ਕਿ ਰਾਹਤ ਕੈਂਪਾਂ ਵਿੱਚ ਪ੍ਰਭਾਵਿਤ ਪਰਿਵਾਰਾਂ ਨੂੰ ਰਾਸ਼ਨ, ਪਸੂਧਨ ਲਈ ਚਾਰਾ ਅਤੇ ਹੋਰ ਮੁੱਢਲੀਆਂ ਚੀਜਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

ਵਿਧਾਇਕ ਮੋਗਾ ਡਾ. ਅਮਨਦੀਪ ਕੌਰ ਅਰੋੜਾ ਨੇ ਅੱਜ ਫਿਰੋਜਪੁਰ ਦੇ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਲੋੜਵੰਦ ਲੋਕਾਂ ਲਈ ਮੋਗਾ ਤੋਂ ਚੌਲ, ਰਾਸ਼ਨ ਕਿੱਟਾਂ ਆਦਿ ਰਾਹਤ ਸਮੱਗਰੀ ਭੇਜੀ।

ਡਿਪਟੀ ਕਮਿਸ਼ਨਰ ਫਾਜ਼ਿਲਕਾ ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਪ੍ਰਭਾਵਿਤ ਇਲਾਕਿਆਂ ਤੋਂ ਹੁਣ ਤੱਕ 3032 ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਪ੍ਰਭਾਵਿਤ ਪਿੰਡਾਂ ਦੀ ਗਿਣਤੀ ਵਧ ਕੇ 37 ਹੋ ਗਈ ਹੈ ਅਤੇ 1937 ਲੋਕਾਂ ਨੂੰ ਰਾਹਤ ਕੈਂਪਾਂ ਵਿੱਚ ਠਹਿਰਾਇਆ ਗਿਆ ਹੈ। ਉਨਾਂ ਅੱਗੇ ਕਿਹਾ ਕਿ ਹੁਣ ਤੱਕ 7585 ਰਾਸ਼ਨ ਕਿੱਟਾਂ ਵੰਡੀਆਂ ਜਾ ਚੁੱਕੀਆਂ ਹਨ ਅਤੇ ਪਸੂਆਂ ਦੇ ਚਾਰੇ ਦੇ 4298 ਥੈਲੇ ਵੰਡੇ ਜਾ ਚੁੱਕੇ ਹਨ।

ਡਿਪਟੀ ਕਮਿਸ਼ਨਰ ਬਠਿੰਡਾ ਰਾਜੇਸ਼ ਧੀਮਾਨ ਨੇ ਹੜ ਪ੍ਰਭਾਵਿਤ ਇਲਾਕੇ ਦੇ ਲੋਕਾਂ ਲਈ 6,000 ਜੂਸ ਪੈਕੇਟ ਲਿਜਾਣ ਵਾਲੇ ਵਾਹਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

Have something to say? Post your comment

 

More in Chandigarh

ਕੁਦਰਤੀ ਆਫਤਾਂ ਸਮੇਂ ਕੰਮ ਦਾ ਤਜਰਬਾ ਰੱਖਣ ਵਾਲੇ ਅਫਸਰਾਂ ਨੂੰ ਮੁੱਖ ਦਫਤਰਾਂ ਚੋਂ ਕੱਢ ਕੇ ਲਗਾਇਆ ਜਾਵੇ ਜਮੀਨੀ ਪੱਧਰ ਤੇ

ਭਾਰੀ ਮੀਂਹ ਕਾਰਨ ਬੀਜਣਪੁਰ' ਚ ਮੱਛੀ ਪਾਲਣ ਦਾ ਸਹਾਇਕ ਧੰਦਾ ਹੋਇਆ ਤਬਾਹ

ਸ੍ਰੀ ਸੁਖਮਨੀ ਗਰੁੱਪ ਆਫ ਇੰਸਟੀਚਿਊਸ਼ਨਜ਼ ਵਿਖੇ ਮਨਾਇਆ ਅਧਿਆਪਕ ਦਿਵਸ

ਹੜ ਪੀੜਤਾਂ ਲਈ ਰਾਹਤ ਸਮੱਗਰੀ ਭੇਜੀ

ਕੁਦਰਤੀ ਆਫਤਾਂ ਸਮੇਂ ਕੰਮ ਦਾ ਤਜਰਬਾ ਰੱਖਣ ਵਾਲੇ ਅਫਸਰਾਂ ਨੂੰ ਮੁੱਖ ਦਫਤਰਾਂ ਚੋਂ ਕੱਢ ਕੇ ਲਗਾਇਆ ਜਾਵੇ ਜਮੀਨੀ ਪੱਧਰ ਤੇ

ਮੋਹਿੰਦਰ ਭਗਤ ਵੱਲੋਂ ਮੁੱਖ ਮੰਤਰੀ ਰਾਹਤ ਫੰਡ ਵਿੱਚ ਆਪਣੀ ਇੱਕ ਦਿਨ ਦੀ ਤਨਖਾਹ ਦਾ ਯੋਗਦਾਨ ਪਾਉਣ ਲਈ ਪੈਸਕੋ ਦੇ ਕਰਮਚਾਰੀਆਂ ਦੀ ਸ਼ਲਾਘਾ

ਪੰਜਾਬ ਸਰਕਾਰ ਵੱਲੋਂ ਅਧਿਆਪਕ ਦਿਵਸ ਮੌਕੇ ਡਾ. ਐਸ. ਰਾਧਾਕ੍ਰਿਸ਼ਨਨ ਨੂੰ ਸ਼ਰਧਾਂਜਲੀ ਭੇਟ

ਹਰਜੋਤ ਬੈਂਸ ਨੇ ਨੰਗਲ ਵਿੱਚ ਪ੍ਰਾਚੀਨ ਮੰਦਰ ਨੂੰ ਹੜ੍ਹ ਤੋਂ ਬਚਾਉਣ ਲਈ ਨਿਭਾਈ ਮੋਹਰੀ ਭੂਮਿਕਾ

ਕੈਬਨਿਟ ਮੰਤਰੀ ਹੜ੍ਹਾਂ ਦੌਰਾਨ ਬਣੇ ਜਾਨ-ਮਾਲ ਦੇ ਰਾਖੇ: ਸਤਲੁਜ ਦੇ ਕੰਢੇ ਪੱਕੇ ਕਰਨ ਲਈ ਮੋਹਰੀ ਹੋ ਕੇ ਸਾਂਭੀ ਕਮਾਂਡ

ਰਾਜ ਸਭਾ ਮੈਂਬਰ ਤੇ ਕੈਬਨਿਟ ਮੰਤਰੀਆਂ ਨੇ ਡੇਰਾ ਬਾਬਾ ਨਾਨਕ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਦੀ ਬਾਂਹ ਫੜੀ