ਮਹਿਲ ਕਲਾਂ : ਅੱਜ ਪਿੰਡ ਸਹਿਜੜਾ ਵਿਖੇ ਗ੍ਰਾਮ ਪੰਚਾਇਤ ਸਹਿਜੜਾ ਵੱਲੋਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪੰਜਾਬ ਵਿੱਚ ਹੜਾਂ ਦੇ ਚੱਲ ਰਹੇ ਪ੍ਰਕੋਪ ਨਾਲ ਹੋ ਰਹੇ ਜਾਨੀ ਮਾਲੀ ਨੁਕਸਾਨ ਨੂੰ ਦੇਖਦੇ ਹੋਏ ਸਰਬੱਤ ਦੇ ਭਲੇ ਲਈ ਅੰਦਰਲਾ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਪ੍ਰਕਾਸ਼ ਕਰਵਾ ਕੇ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਕੀਤੀ ਗਈ ਇਸ ਅਰਦਾਸ ਸਮਾਗਮ ਵਿੱਚ ਪਿੰਡ ਸਹਿਜੜਾ ਦੀਆਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਿੱਸਾ ਲਿਆ ਇਸ ਸਮੇਂ ਬੋਲਦਿਆਂ ਸੂਬੇਦਾਰ ਮੇਜਰ ਜਰਨੈਲ ਸਿੰਘ ਸਹਿਜੜਾ ਨੇ ਕਿਹਾ ਕਿ ਇਹ ਸਮਾਂ ਪੰਜਾਬ ਲਈ ਮੁਸ਼ਕਲਾਂ ਭਰਿਆ ਅਤੇ ਚੁਣੌਤੀ ਪੂਰਨ ਹੈ ਪਰ ਪੰਜਾਬ ਨੇ ਹਰ ਮੁਸ਼ਕਿਲ ਅਤੇ ਚੁਣੌਤੀ ਦਾ ਮੁਕਾਬਲਾ ਹਮੇਸ਼ਾ ਖਿੜੇ ਮੱਥੇ ਕੀਤਾ ਹੈ ਹੁਣ ਵੀ ਇਹ ਜੋ ਸਮਾਂ ਚੱਲ ਰਿਹਾ ਹੈ ਇਸ ਦਾ ਮੁਕਾਬਲਾ ਚੜ੍ਹਦੀ ਕਲਾ ਨਾਲ ਕੀਤਾ ਜਾ ਰਿਹਾ ਹੈ ਪਿੰਡ ਸਹਿਜੜਾ ਦੇ ਐਨ ਆਰ ਆਈ ਵੀਰ ਅਤੇ ਨਗਰ ਨਿਵਾਸੀ ਜਰੂਰਤਮੰਦ ਲੋਕਾਂ ਦੀ ਵੱਡੀ ਗਿਣਤੀ ਵਿੱਚ ਮਦਦ ਕਰ ਰਹੇ ਹਨ ਨਗਰ ਪੰਚਾਇਤ ਵੱਲੋਂ ਪਿੰਡ ਦਾ ਕਮਿਊਨਿਟੀ ਹਾਲ, ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਅਤੇ ਧਰਮਸ਼ਾਲਾ ਜਰੂਰਤਮੰਦ ਲੋਕਾਂ ਦੇ ਰਹਿਣ ਲਈ ਖੋਲ ਦਿੱਤੇ ਗਏ ਹਨ ਦਾਨੀ ਸੱਜਣਾਂ ਵੱਲੋਂ ਜਰੂਰਤਮੰਦ ਲੋਕਾਂ ਦੇ ਘਰਾਂ ਦੀਆਂ ਛੱਤਾਂ ਨੂੰ ਤਰਪਾਲਾਂ ਨਾਲ ਕਵਰ ਕੀਤਾ ਗਿਆ ਹੈ ਜਥੇਬੰਦੀ ਵਾਰਸ ਪੰਜਾਬ ਦੇ ਵੱਲੋਂ ਜਰੂਰਤਮੰਦ ਲੋਕਾਂ ਦੇ ਘਰਾਂ ਵਿੱਚ ਰਾਸਣ ਵੰਡਿਆ ਗਿਆ ਗ੍ਰਾਮ ਪੰਚਾਇਤ ਵੱਲੋਂ ਨਾਜੁਕ ਹਲਾਤ ਵਾਲੇ ਘਰਾਂ ਵਾਲੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਬੇਨਤੀ ਕੀਤੀ ਗਈ ਉਹਨਾਂ ਨੇ ਪੰਜਾਬ ਦੇ ਜਿਹੜੇ ਜਿਲ੍ਹੇ ਬੁਰੀ ਤਰਾਂ ਪ੍ਰਭਾਵਿਤ ਹੋਏ ਹਨ ਉਹਨਾਂ ਲਈ ਰਾਹਤ ਸਮੱਗਰੀ ਭੇਜਣ ਲਈ ਤਿਆਰ ਰਹਿਣ ਦੀ ਬੇਨਤੀ ਕੀਤੀ ਤਾਂ ਕਿ ਪੀੜਿਤ ਲੋਕਾਂ ਦੀ ਜ਼ਿੰਦਗੀ ਨੂੰ ਮੁੜ ਲੀਹਾਂ ਤੇ ਚੜਿਆ ਜਾ ਸਕੇ ਸਰਪੰਚ ਬਲਵਿੰਦਰ ਸਿੰਘ ਅਤੇ ਸਮੁੱਚੀ ਪੰਚਾਇਤ ਵੱਲੋਂ ਪਹੁੰਚੀਆਂ ਹੋਈਆਂ ਸੰਗਤਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਇਸ ਸਮੇਂ ਹਰਮੇਲ ਸਿੰਘ ਪੰਚ ਗੁਰਮੇਲ ਸਿੰਘ ਪੰਚ ਜਗਸੀਰ ਸਿੰਘ ਪੰਚ ਦੁਖਵਿੰਦਰ ਸਿੰਘ ਪੰਚ ਦਰਸ਼ਨ ਸਿੰਘ ਪੰਚ ਜਸਵੀਰ ਕੌਰ ਪੰਚ ਜਸਵੀਰ ਕੌਰ ਧਾਲੀਵਾਲ ਪੰਚ ਰਾਜ ਕੌਰ ਪੰਚ ਕੌਰ ਸਿੰਘ ਜਗਸੀਰ ਸਿੰਘ ਧਾਲੀਵਾਲ ਜਗਤਾਰ ਸਿੰਘ ਮਨਜੀਤ ਸਿੰਘ ਬਾਜਵਾ ਗੁਰਜੀਤ ਸਿੰਘ ਧਾਲੀਵਾਲ ਚਮਕੌਰ ਸਿੰਘ ਅਵਤਾਰ ਸਿੰਘ ਜਗਪਾਲ ਸਿੰਘ ਬਲਵਿੰਦਰ ਸਿੰਘ ਬਿੰਦੂ ਡਾਕਟਰ ਬਲਵਿੰਦਰ ਸਿੰਘ ਅਮਰਜੀਤ ਸਿੰਘ ਭੋਲਾ ਜਸਵੀਰ ਸਿੰਘ ਸਾਬਕਾ ਪੰਚ ਗ੍ਰੰਥੀ ਗੁਰਤੇਜ ਸਿੰਘ ਆਜ਼ਾਦ ਬਿੱਕਰ ਸਿੰਘ ਬੰਤ ਸਿੰਘ ਅੰਮ੍ਰਿਤਪਾਲ ਸਿੰਘ ਹਰਬੰਸ ਸਿੰਘ ਬਲਜਿੰਦਰ ਸਿੰਘ ਬਹਾਦਰ ਸਿੰਘ ਨਾਇਬ ਸਿੰਘ ਗੁਰਪ੍ਰੀਤ ਸਿੰਘ ਜੱਗਾ ਸਿੰਘ ਸ਼ੇਰ ਸਿੰਘ ਸੈਕਟਰੀ ਭਿੰਦਰ ਸਿੰਘ ਸਾਬਕਾ ਪੰਚ ਜਸਪਾਲ ਸਿੰਘ ਦੀਪਾ ਸਾਬਕਾ ਪੰਚ ਬੂਟਾ ਸਿੰਘ ਸਾਬਕਾ ਪੰਚ ਦਰਸ਼ਨ ਸਿੰਘ ਬਾਜਵਾ ਤੂੰ ਇਲਾਵਾ ਕਲੱਬ ਜਥੇਬੰਦੀਆਂ ਅਤੇ ਰਾਜਨੀਤਿਕ ਪਾਰਟੀਆਂ ਦੇ ਵੱਡੀ ਗਿਣਤੀ ਵਿੱਚ ਨੁਮਾਇੰਦੇ ਹਾਜ਼ਰ ਸਨ