Sunday, September 07, 2025

Malwa

ਡਰਾਮੇਬਾਜਾਂ ਦੀ ਸਰਕਾਰ ਹੈ ਅਤੇ ਡਰਾਮੇਬਾਜ਼ੀਆਂ ਹੀ ਕਰ ਰਹੇ ਹਨ : ਸ੍ਰ: ਰਾਹੁੱਲਇੰਦਰ ਸਿੰਘ ਸਿੱਧੂ (ਭੱਠਲ)

September 04, 2025 06:59 PM
SehajTimes

ਖਨੌਰੀ : ਡਰਾਮੇ ਬਾਜਾਂ ਦੀ ਸਰਕਾਰ ਹੈ ਅਤੇ ਡਰਾਮੇਬਾਜ਼ੀਆਂ ਹੀ ਕੀਤੀਆਂ ਜਾ ਰਹੀਆਂ ਹਨ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੂਬੇ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਦੇ ਸਪੁੱਤਰ ਸ੍ਰ ਰਾਹੁੱਲਇੰਦਰ ਸਿੰਘ ਸਿੱਧੂ ਭੱਠਲ ਮੈਂਬਰ ਆਲ ਇੰਡੀਆ ਕਾਂਗਰਸ ਕਮੇਟੀ ਕਿਸਾਨ ਸੈਲ ਦੇ ਨੈਸ਼ਨਲ ਕੋਆਰਡੀਨੇਟਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਦੋਸ਼ ਲਗਾਉਂਦਿਆਂ ਸਥਾਨਕ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤੇ। ਉਹਨਾਂ ਕਿਹਾ ਕਿ ਬੀਤੀ ਕੱਲ ਸਾਡੇ ਹਲਕੇ ਲਹਿਰਗਾਗਾ ਵਿਖੇ ਪਿੰਡ ਮਕੌਰਡ ਸਾਹਿਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਆਉਣ ਦਾ ਪ੍ਰੋਗਰਾਮ ਸੀ ਅਤੇ ਦਿਖਾਵੇ ਵਜੋਂ ਘੱਗਰ ਦਰਿਆ ਦੇ ਪੁਲ ਤੇ ਦੋ ਪੋਪ ਲਾਈਨ ਮਸ਼ੀਨਾਂ ਵੀ ਮੰਗਾ ਕੇ ਖੜੀਆਂ ਕਰ ਦਿੱਤੀਆਂ ਸਨ, ਸ੍ਰ: ਰਾਹੁੱਲਇੰਦਰ ਸਿੰਘ ਸਿੱਧੂ ਦੇ ਦੱਸਣ ਅਨੁਸਾਰ ਪਿੰਡ ਦੇ ਲੋਕਾਂ ਨਾਲ ਸ਼ਰਤ ਰੱਖੀ ਗਈ ਸੀ ਕੇ ਗਿਣਤੀ ਦੇ ਵਿਅਕਤੀ ਹੀ ਪੁਲ ਤੇ ਜਾ ਕੇ ਸੀਐਮ ਨੂੰ ਮਿਲਣਗੇ ਅਤੇ ਸਾਰਾ ਪਿੰਡ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਸ੍ਰ: ਰਾਹੁੱਲ ਸਿੱਧੂ ਅਨੁਸਾਰ ਜਦੋਂ ਪਿੰਡ ਦੇ ਲੋਕਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਇਹਨਾਂ ਨੇ ਸੀਐਮ ਦਾ ਦੌਰਾ ਹੀ ਕੈਂਸਲ ਕਰ ਦਿੱਤਾ ਅਤੇ ਨਾਲ ਦੀ ਨਾਲ ਹੀ ਇਥੋਂ ਪੋਪਲੈਂਡ ਮਸ਼ੀਨਾਂ ਵੀ ਚਲੀਆਂ ਗਈਆਂ। ਜਿਸ ਤੋਂ ਸਾਫ ਦਿਸ ਰਿਹਾ ਹੈ ਕੀ ਸਰਕਾਰ ਫੋਟੋਆਂ ਖਿਚਵਾਉਣ ਲਈ ਡਰਾਮੇਬਾਜ਼ੀਆਂ ਕਰ ਰਹੀ ਹੈ। ਜੇਕਰ ਇਹਨਾਂ ਨੇ ਸਮਾਂ ਰਹਿੰਦਿਆਂ ਹੜ ਰੋਕੂ ਪੁਖਤਾ ਪ੍ਰਬੰਧ ਕੀਤੇ ਹੁੰਦੇ ਤਾਂ ਅੱਜ ਪੰਜਾਬ ਦੇ ਲੋਕਾਂ ਨੂੰ ਇਹ ਦਿਨ ਨਾ ਦੇਖਣੇ ਪੈਂਦੇ। ਉਹਨਾਂ ਆਪਣੇ ਕਾਂਗਰਸ ਪਾਰਟੀ ਸਮੇਤ ਦੂਜਿਆਂ ਤੇ ਵੀ ਉਂਗਲ ਉਠਾਉਂਦਿਆਂ ਕਿਹਾ ਕਿ ਇਸ ਦਾ ਪੱਕਾ ਹੱਲ ਕਿਸੇ ਨੇ ਵੀ ਨਹੀਂ ਕੀਤਾ ਪ੍ਰੰਤੂ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਇਸ ਘੱਗਰ ਉੱਤੇ ਆਪਣੀ ਕਾਂਗਰਸ ਸਰਕਾਰ ਵੇਲੇ ਕਰੋੜਾਂ ਰੁਪਏ ਖਰਚ ਕਰਦਿਆਂ ਸੱਤ ਪੁੱਲ ਬਣਵਾਏ ਪ੍ਰੰਤੂ ਅਸੀ ਇੱਕ ਪੈਸੇ ਦੀ ਪਬਲੀਸਿਟੀ ਨਹੀਂ ਕੀਤੀ ਉਨਾਂ ਹੋਰ ਖੁਲਾਸਾ ਕਰਦਿਆਂ ਕਿਹਾ ਬੀਬੀ ਰਜਿੰਦਰ ਕੌਰ ਭੱਠਲ ਨੇ ਘੱਗਰ ਦੇ ਹੱਲ ਲਈ 145 ਕਰੋੜ ਰਪਏ ਮਨਜ਼ੂਰ ਕਰਾਏ ਜਿਸ ਵਿੱਚੋਂ ਪਹਿਲੀ ਕਿਸ਼ਤ 55 ਕਰੋੜ ਰੁਪਏ ਆ ਵੀ ਗਏ ਸਨ ਅਤੇ 10 ਕਰੋੜ ਰੁਪਏ ਸੂਬੇ ਦੀ ਕਾਂਗਰਸ ਸਰਕਾਰ ਨੇ ਵੀ ਪਾ ਦਿੱਤੇ ਸਨ ਉਪਰੰਤ ਸਾਡੀ ਸਰਕਾਰ ਪੰਜਾਬ ਵਿੱਚੋਂ ਚਲੀ ਗਈ ਅਤੇ ਅਕਾਲੀ ਦਲ ਬਾਦਲ ਦੀ ਸਰਕਾਰ ਨੇ ਜੋ ਕੰਮ ਇਸ ਨਦੀ ਤੇ ਟੈਂਡਰ ਲਗਾ ਕੇ ਕੀਤੇ ਸਨ ਉਹ ਬਿਨਾਂ ਨਿਗਰਾਨੀ ਤੋਂ ਅਤੇ ਸਹੀ ਢੰਗ ਨਾਲ ਨਾ ਕਰਕੇ ਸਿਰਫ ਖਾਣਾ ਪੂਰਤੀ ਹੀ ਕੀਤੇ। ਜਿਸ ਦਾ ਖਮਿਆਜਾ ਹੁਣ ਵੀ ਸਾਡੇ ਹਲਕੇ ਦੇ ਲੋਕ ਭੁਗਤ ਰਹੇ ਹਨ। ਉਹਨਾਂ ਸੂਬਾ ਸਰਕਾਰ ਨੂੰ ਝੰਜੋੜਦਿਆਂ ਕਿਹਾ ਕਿ ਸਰਕਾਰ ਹੁਣ ਵੀ ਇਸ਼ਤਿਹਾਰਾਂ ਤੇ ਕਰੋੜਾਂ ਰੁਪਏ ਖਰਚ ਕਰਨ ਦੀ ਬਜਾਏ ਡਰਾਮੇਬਾਜ਼ੀਆਂ ਛੱਡ ਕੇ ਇਸ ਪੈਸੇ ਨੂੰ ਬਚਾ ਕੇ ਇਹ ਪੈਸਾ ਹੜ ਪੀੜਤ ਲੋਕਾਂ ਨੂੰ ਦੇਵੇ। ਇਸ ਮੌਕੇ ਗੁਰਭੇਜ ਸਿੰਘ ਥੇੜੀ ਯੂਥ ਪ੍ਰਧਾਨ ਹਲਕਾ ਲਹਿਰਾ, ਸ਼ਿਵਜੀ ਸਿੰਘ ਸੰਗਤਪੁਰਾ, ਲਾਡੀ ਸਿੰਘ ਚੰਗਾਲੀਵਾਲਾ, ਹਨੀ ਸਿੰਘ ਚੰਗਾਲੀਵਾਲਾ, ਵਿਰਕ ,ਮਹਿੰਦਰ ਸਿੰਘ ਪ੍ਰਧਾਨ ਮੂਨਕ, ਪੋਲੋਜੀਤ ਸਿੰਘ, ਈਸ਼ਵਰ ਮਕੋਰੜ ਸਾਹਿਬ, ਕੁਲਦੀਪ ਸਿੰਘ ਮਕੋਰੜ ਸਾਹਿਬ, ਮੋਹਣ ਗਿਰ, ਅਮਰੀਕ ਚਾਦੂ, ਜੈ ਸਿੰਘ ਨੰਬਰਦਾਰ,ਦਲਜੀਤ ਸਿੰਘ ਵਿਰਕ ਡਸਕਾ ਮੀਡੀਆ ਸਲਾਹਕਾਰ ਰਾਹੁੱਲਇੰਦਰ ਸਿੰਘ ਸਿੱਧੂ ਅਤੇ ਸਮੂਹ ਕਾਂਗਰਸੀ ਵਰਕਰ ਹਾਜ਼ਰ ਸਨl

Have something to say? Post your comment

 

More in Malwa

ਸ਼ੇਰਪੁਰ 'ਚ "ਟਾਂਡਿਆਂ ਵਾਲੀ ਨੀ ਜਾਂ ਭਾਂਡਿਆਂ ਵਾਲੀ ਨੀ " ਵਾਲੀ ਕਹਾਵਤ ਹੋਈ ਸੱਚ

ਤਲਵੰਡੀ ਸਾਬੋ ਤਾਪਘਰ‌ ਵਲੋਂ ਇਲਾਕੇ ਨੂੰ ਹੜ੍ਹਾਂ ਤੋਂ ਬਚਾਉਣ ਲਈ ਬੰਨ੍ਹ ਮਜ਼ਬੂਤ ਕਰਨ ਲਈ ਉਪਰਾਲੇ

ਅਜ਼ਾਦ ਟੈਕਸੀ ਯੂਨੀਅਨ ਬਰਨਾਲਾ ਦੇ ਪ੍ਰਧਾਨ ਗਗਨਦੀਪ ਸਿੰਘ ਸਹਿਜੜਾ ਦੀ ਅਗਵਾਈ ਹੇਠ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਰਾਹਤ ਸਮੱਗਰੀ ਵੰਡੀ ਗਈ 

ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਪਟਿਆਲਾ ‘ਚ ਡੇਂਗੂ ਦੀ ਸਥਿਤੀ ਦਾ ਜਾਇਜ਼ਾ ਲਿਆ 

ਸਮਾਣਾ ਪੁਲਿਸ ਵੱਲੋਂ ਟਰੱਕ ਚੋਰ ਟਰੱਕ ਸਮੇਤ ਗ੍ਰਿਫਤਾਰ : ਡੀ ਐਸ ਪੀ ਫਤਹਿ ਸਿੰਘ ਬਰਾੜ

ਪੋਸ਼ਣ ਹੀ ਸਿਹਤ ਦੀ ਨੀਂਹ – ਭਰਤਗੜ੍ਹ ਸਿਹਤ ਕੇਂਦਰ ਵਿੱਚ ਓਪੀਡੀ ਮਰੀਜ਼ਾਂ ਲਈ ਵਿਸ਼ੇਸ਼ ਜਾਗਰੂਕਤਾ ਕਾਰਜਕ੍ਰਮ ਨਾਲ ਕੌਮੀ ਪੋਸ਼ਣ ਹਫ਼ਤੇ ਦਾ ਸਮਾਪਨ

ਅਦਾਲਤੀਵਾਲਾ ਦੇ ਕਿਸਾਨਾਂ ਨੂੰ ਟਾਂਗਰੀ ਨਦੀ ਦੇ ਪਾਣੀ ਦੀ ਪਈ ਵੱਡੀ ਮਾਰ

ਹਰੀਆਂ ਸਬਜ਼ੀਆਂ ਦੇ ਭਾਅ ਅਸਮਾਨੀ ਚੜੇ

ਚੇਅਰਮੈਨ ਜਿਲਾ ਯੋਜਨਾ ਬੋਰਡ ਤੇਜਿੰਦਰ ਮਹਿਤਾ ਦਾ ਹਾਲ ਜਾਨਣ ਲਈ ਹਸਪਤਾਲ ਪੁੱਜੇ ਮੇਅਰ ਕੁੰਦਨ ਗੋਗੀਆ

ਸੰਗਰੂਰ ਤੋਂ ਹੜ੍ਹ ਪੀੜਤ ਇਲਾਕਿਆਂ ਲਈ ਤਿੰਨ ਟਰੱਕ ਰਾਹਤ ਸਮੱਗਰੀ ਰਵਾਨਾ