ਕੁਰਾਲੀ : ਸ੍ਰੀ ਰਾਮਲੀਲਾ ਕਮੇਟੀ ਵੱਲੋਂ ਸ੍ਰੀ ਬਜਰੰਗਬਲੀ ਜੀ ਦੇ ਝੰਡਾ ਰਸਮ ਲਈ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ । ਇਸ ਵਿੱਚ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀਆਂ ਨੇ ਹਿੱਸਾ ਲਿਆ। ਰਾਮਲੀਲਾ ਕਮੇਟੀ ਦੇ ਪ੍ਰਧਾਨ ਗੋਪੀ ਰਾਣਾ ਦੀ ਦੇਖ ਰੇਖ ਹੇਠ ਕੱਢੀ ਗਈ ਇਸ ਵਿਸ਼ਾਲ ਸ਼ੋਭਾ ਯਾਤਰਾ ਵਿੱਚ, ਭਗਵਾਨ ਸ੍ਰੀ ਰਾਮ ਦੀ ਮੂਰਤੀ ਨੂੰ ਇੱਕ ਸੁੰਦਰ ਪਾਲਕੀ ਵਿੱਚ ਸਜਾਇਆ ਗਿਆ ਸੀ ਜਦੋਂ ਕਿ ਹਨੂਮਾਨ ਅਤੇ ਸ਼ਿਵ- ਪਾਰਵਤੀ ਦੀ ਇੱਕ ਸੁੰਦਰ ਝਾਕੀ ਨੂੰ ਇੱਕ ਵਿਸ਼ਾਲ ਰੂਪ ਵਿੱਚ ਬਣਾਇਆ ਗਿਆ । ਇਹ ਸੋਭਾ ਯਾਤਰਾ ਸ਼ਹਿਰ ਦੀ ਕ੍ਰਿਸ਼ਨਾ ਮੰਡੀ ਤੋਂ ਸ਼ੁਰੂ ਹੋਈ , ਜਿਸ ਨੂੰ ਕਾਂਗਰਸ ਨੇਤਾ ਗੁਰਪ੍ਰਤਾਪ ਸਿੰਘ ਪਡਿਆਲਾ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ, ਜਦੋਂ ਕਿ ਜ਼ਿਲ੍ਹਾ ਕਾਂਗਰਸ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ, ਕੌਂਸਲਰ ਰਮਾਕਾਂਤ ਕਾਲੀਆ ਨੇ ਵਿਸ਼ੇਸ਼ ਤੌਰ ’ਤੇ ਹਾਜਰੀ ਲਆਈ। ਇਹ ਸੋਭਾ ਯਾਤਰਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਲੰਘਦੀ ਹੋਈ ਵਾਪਸ ਕ੍ਰਿਸ਼ਨਾ ਮੰਡੀ ਵਿਖੇ ਸਮਾਪਤ ਹੋਈ। ਲੋਕਾਂ ਨੇ ਇਸ ਸੋਭਾ ਯਾਤਰਾ ਦਾ ਸਵਾਗਤ ਵੀ ਕੀਤਾ ਅਤੇ ਪ੍ਰਸਾਦ ਵੰਡਿਆ। ਇਹ ਸ਼ੋਭਾ ਯਾਤਰਾ ਬਜਰੰਗਬਲੀ ਦੇ ਜੈਕਾਰਿਆਂ ਨਾਲ ਉਤਸਾਹ ਭਰ ਗਿਆ। ਸ੍ਰੀ ਰਾਮਲੀਲਾ ਕਮੇਟੀ ਦੇ ਮੈਂਬਰ ਅਤੇ ਹੋਰ ਕਲਾਕਾਰ ਢੋਲ ਦੀਆਂ ਤਾਲਾਂ ’ਤੇ ਨੱਚਦੇ ਹੋਏ ਅਤੇ ਜੈਕਾਰਿਆਂ ਨਾਲ ਸ਼ਹਿਰ ਦਾ ਚੱਕਰ ਲਗਾਉਂਦੇ ਹੋਏ ਸ੍ਰੀ ਕ੍ਰਿਸ਼ਨਾ ਮੰਡੀ ਮੈਦਾਨ ਪਹੁੰਚੇ। ਇਸ ਮੌਕੇ ਰਾਣਾ ਮੁਕੇਸ਼ ਕੁਮਾਰ ਚਨਾਲੋ, ਮੈਡਮ ਸੀਮਾ ਧੀਮਾਨ, ਸੁਰਿੰਦਰ ਕੌਰ ਅਤੇ ਸ੍ਰੀ ਰਾਮ ਲੀਲਾ ਕਮੇਟੀ ਦੇ ਸਮੂਹ ਮੈਂਬਰ ਮੌਜੂਦ ਸਨ।