ਰਾਮਪੁਰਾ ਫੂਲ : ਪੰਜਾਬੀਅਤ ਅਤੇ ਕਿਸਾਨੀ ਹਰ ਵੇਲੇ ਮੁਸੀਬਤਾਂ ਨਾਲ ਘਿਰੀ ਰਹਿੰਦੀ ਹੈ, ਚਾਹੇ ਉਹ ਪੰਜਾਬ ਅੰਦਰ ਵੱਧ ਰਹੇ ਨਸ਼ੇ ਦਾ ਪ੍ਰਕੋਪ ਹੋਵੇ ਜਾਂ ਕੁਦਰਤੀ ਆਫਤਾਂ ਦੀ ਤਬਾਹੀ ਹੋਵੇ, ਅੱਜ ਮੌਜੂਦਾ ਹਾਲਾਤਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਧੇਰੇ ਲੋਕ ਹੜਾਂ ਦੀ ਮਾਰ ਹੇਠ ਆ ਗਏ ਹਨ, ਬਹੁਤੇ ਲੋਕ ਘਰੋਂ ਬੇਘਰ ਹੋ ਗਏ ਹਨ, ਖਾਣ ਪੀਣ ਦੀ ਵੀ ਆਫਤ ਆ ਗਈ ਹੈ, ਪਸ਼ੂ, ਡੰਗਰ, ਚਾਰਾ ਸਭ ਪਾਣੀ ਵਿੱਚ ਰੁੜ ਗਿਆ ਹੈ। ਪਰ ਹਮੇਸ਼ਾ ਪੰਜਾਬ ਤੇ ਵਾਹਿਗੁਰੂ ਜੀ ਦਾ ਮਿਹਰ ਭਰਿਆ ਹੱਥ ਰਿਹਾ ਹੈ, ਜਿਸ ਕਾਰਨ ਸਮਾਜਿਕ, ਧਾਰਮਿਕ, ਰਾਜਨੀਤਿਕ ਜਥੇਬੰਦੀਆਂ ਸਮੇਤ ਪੰਜਾਬੀ ਗਾਇਕ, ਇੰਡਸਟਰੀਜ ਅਤੇ ਹਰ ਵਰਗ ਹੜ ਪੀੜਤਾਂ ਦੀ ਮਦਦ ਲਈ ਅੱਗੇ ਆ ਰਿਹੇ ਹਨ, ਉੱਥੇ ਤਾਰਾ ਫੀਡ ਇੰਡਸਟਰੀ ਵੀ ਆਪਣਾ ਬਣਦਾ ਯੋਗਦਾਨ ਹੜ ਪੀੜਤਾਂ ਦੀ ਮਦਦ 'ਚ ਪਾ ਰਹੀ ਹੈ, ਜਿਵੇਂ ਕਿ ਪ੍ਰਸਿੱਧ ਪੰਜਾਬੀ ਲੋਕ ਗਾਇਕ ਐਮੀ ਵਿਰਕ ਵੱਲੋਂ 5 ਲੱਖ 20 ਹਜਾਰ ਰੁਪਏ ਅਤੇ 1ਲੱਖ ਰੁਪਏ ਹਰਪ੍ਰੀਤ ਨੂਰਪੁਰ ਹਕੀਮਾ ਵੱਲੋਂ ਹੜ ਪੀੜਤਾਂ ਦੀ ਸਹਾਇਤਾ ਲਈ ਆਏ ਹਨ ਅਤੇ ਹੋਰਨਾਂ ਲੋਕਾਂ ਵੱਲੋਂ ਵੀ ਸਹਾਇਤਾ ਰਾਸ਼ੀ ਪਹੁੰਚ ਰਹੀ ਹੈ। ਅੰਤ ਐਮ.ਡੀ ਬਲਵੰਤ ਸਿੰਘ ਨੇ ਭਾਵਕ ਹੁੰਦਿਆਂ ਸਰਬੱਤ ਦੇ ਭਲੇ ਦੀ ਕਾਮਨਾ ਕਰਦੇ ਹੋਏ ਪੰਜਾਬੀਆਂ ਲਈ ਅਰਦਾਸ ਕੀਤੀ ਕਿ ਪਰਮਾਤਮਾ ਅਜੇਹਾ ਭਾਣਾ ਕਦੇ ਵੀ ਨਾ ਵਾਪਰੇ ਅਤੇ ਹੜਾਂ ਕਾਰਨ ਜੋ ਨੁਕਸਾਨ ਹੋ ਰਿਹਾ ਹੈ ਉਸ ਨੂੰ ਜਲਦੀ ਹੀ ਠੀਕ ਕਰੋ। ਦੱਸਣਾ ਬਣਦਾ ਹੈ ਕੀ ਐਮ.ਡੀ ਬਲਵੰਤ ਸਿੰਘ ਦੇ ਭਰਾ ਪ੍ਰੋਫੈਸਰ ਜਸਵੰਤ ਸਿੰਘ ਹਲਕਾ ਵਿਧਾਇਕ ਅਮਰਗੜ੍ਹ, ਇਸ ਸੇਵਾ ਵਿੱਚ ਖੁਦ ਤਾਰਾ ਫੀਡ ਤੇ ਰਾਹਤ ਸਮੱਗਰੀ ਲੋਕਾਂ ਤੱਕ ਪਹੁੰਚਾ ਰਹੇ ਹਨ। ਤਾਰਾ ਫੀਡ ਵੱਲੋਂ ਰਾਹਤ ਸਮੱਗਰੀ ਦੀਆਂ ਜਾਣ ਵਾਲੀਆਂ ਗੱਡੀਆਂ ਦੀ ਮੁਕੰਮਲ ਜਿੰਮੇਵਾਰੀ (ਸੇਵਾ) ਡਾਇਰੈਕਟਰ ਸਰਦੂਲ ਸਿੰਘ ਸਰਾਂ ਬਾਖ਼ੂਬੀ ਨਿਭਾ ਰਹੇ ਹਨ। ਇਸ ਮੌਕੇ ਡਾਇਰੈਕਟਰ ਸਰਦੂਲ ਸਿੰਘ ਸਰਾਂ, ਗੁਰਸੇਵਕ ਸਿੰਘ ਢਿੱਲੋ ਬੀ.ਆਰ.ਓ,ਏ ਐਸ ਐਮ ਮੁਹੰਮਦ ਅਰਫਾਨ ਅਤੇ ਤਾਰਾ ਫੀਡ ਦਾ ਸਮੂਹ ਸਟਾਫ ਹਾਜਰ ਸੀ।