Saturday, September 06, 2025

Malwa

ਪਿੱਤੇ ਦੀ ਪੱਥਰੀਆਂ ਦੇ ਅਪਰੇਸ਼ਨਾਂ ਦਾ ਕੇਂਦਰ ਬਣਿਆ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ

September 03, 2025 08:25 PM
SehajTimes

ਬੰਗਾ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਲੈਪਰੋਸਕੋਪਿਕ ਅਤੇ ਜਰਨਲ ਸਰਜਨ ਡਾ. ਮਾਨਵਦੀਪ ਸਿੰਘ ਬੈਂਸ ਨੇ 116ਕਿਲੋਗ੍ਰਾਮ ਭਾਰ ਵਾਲੇ ਮੋਟਾਪੇ ਕਾਰਨ ਅੰਕਸ਼ ਦਿਲ ਦੇ ਰੋਗੀ ਮਰੀਜ਼ ਦੇ ਖਰਾਬ ਪਿੱਤੇ ਦਾ ਸਫਲ ਅਪਰੇਸ਼ਨ ਕਰਨ ਦਾ ਸਮਾਚਾਰ ਹੈ । ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦੇ ਡਾ. ਬੈਂਸ ਨੇ ਦੱਸਿਆ ਕਿ ਸਰਜਰੀ ਵਿਭਾਗ ਦੀ ਉ ਪੀ ਡੀ ਵਿਚ 56 ਸਾਲ ਦੀ ਮਰੀਜ਼ ਬੀਬੀ ਸਵਿਤਾ ਰਾਣੀ ਆਏ । ਉਹਨਾਂ ਦੀ ਜਾਂਚ ਕਰਨ ਉਪਰੰਤ ਪਤਾ ਲੱਗਾ ਕਿ ਉਹਨਾਂ ਦਾ ਪਿੱਤਾ, ਪੱਥਰੀਆਂ ਕਰਕੇ ਖਰਾਬ ਹੋ ਰਿਹਾ ਹੈ ਅਤੇ ਸੋਜਿਜ਼ ਵੀ ਵੱਧ ਰਹੀ ਹੈ । ਉਹਨਾਂ ਦਾ ਭਾਰ ਜ਼ਿਆਦਾ ਹੋਣ ਕਰਕੇ ਪੈਦਾ ਹੋਈਆਂ ਕੁਝ ਅਲਾਮਤਾਂ ਕਰਕੇ ਵੱਡੇ ਸ਼ਹਿਰਾਂ ਦੇ ਹਸਪਤਾਲਾਂ ਵੱਲੋਂ ਜਵਾਬ ਮਿਲ ਚੁੱਕਾ ਸੀ । ਉਹਨਾਂ ਦੇ ਪਰਿਵਾਰ ਵੱਲੋਂ ਇਲਾਜ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਰਜਰੀ ਵਿਭਾਗ ਵਿਚ ਡਾ. ਮਾਨਵਦੀਪ ਸਿੰਘ ਬੈਂਸ ਕੋਲ ਲਿਆਂਦਾ ਗਿਆ ਸੀ । ਪਰਿਵਾਰ ਨਾਲ ਮਸ਼ਵਰੇ ਉਪਰੰਤ ਮਰੀਜ਼ ਬੀਬੀ ਸਵਿਤਾ ਰਾਣੀ ਦਾ ਲੈਪਰੋਸਕੋਪਿਕ ਸਰਜਰੀ ਨਾਲ ਅਪਰੇਸ਼ਨ ਕਰਕੇ ਖਰਾਬ ਪਿੱਤਾ ਬਾਹਰ ਕੱਢਿਆ ਗਿਆ । ਗੁਰੂ ਨਾਨਕ‍ ਮਿਸ਼ਨ ਹਸਪਤਾਲ ਦੇ ਮੈਡੀਕਲ ਅਤੇ ਦਿਲ ਦੇ ਰੋਗਾਂ ਦੇ ਮਾਹਿਰ ਡਾ. ਵਿਵੇਕ ਗੁੰਬਰ ਅਤੇ ਐਨਸਥੀਸੀਆ ਮਾਹਿਰ ਡਾ. ਦੀਪਕ ਦੁੱਗਲ ਐਮ ਡੀ ਵੱਲੋਂ ਹਾਈਰਿਸਕ ਮਰੀਜ਼ ਦੀ ਦਿਲ ਦੀ ਬਿਮਾਰੀ ਦਾ ਧਿਆਨ ਰੱਖਣ ਵਿਚ ਵਿਸ਼ੇਸ਼ ਸਹਿਯੋਗ ਦਿੱਤਾ । ਹੁਣ ਅਪਰੇਸ਼ਨ ਉਪਰੰਤ ਮਰੀਜ਼ ਬੀਬੀ ਸਵਿਤਾ ਰਾਣੀ ਤੰਦਰੁਸਤ ਹੈ ਅਤੇ ਖੁਸ਼ ਹਨ । ਮਰੀਜ਼ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਬੀਬੀ ਸਵਿਤਾ ਰਾਣੀ ਦਾ ਵਧੀਆ ਅਪਰੇਸ਼ਨ ਕਰਕੇ ਤੰਦਰੁਸਤ ਕਰਨ ਲਈ ਡਾਕਟਰ ਮਾਨਵਦੀਪ ਸਿੰਘ ਬੈਂਸ ਅਤੇ ਸਮੂਹ ਹਸਪਤਾਲ ਸਟਾਫ ਦਾ ਹਾਰਦਿਕ ਧੰਨਵਾਦ ਕੀਤਾ । ਹਸਪਤਾਲ ਪ੍ਰਬੰਧਕ ਟਰੱਸਟ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਵੀ ਮਰੀਜ਼ ਦੇ ਸਫਲ ਅਪਰੇਸ਼ਨ ਲਈ ਡਾਕਟਰ ਮਾਨਵਦੀਪ ਸਿੰਘ ਬੈਂਸ ਅਤੇ ਟੀਮ ਨੂੰ ਵਧਾਈ ਦਿੱਤੀ । ਵਰਨਣਯੋਗ ਹੈ ਕਿ ਸਰਜਰੀ ਵਿਭਾਗ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਪਿੱਤੇ ਦੀਆਂ ਪੱਥਰੀਆਂ, ਹਰਨੀਆਂ ਅਤੇ ਪੇਟ ਦੀਆਂ ਬਿਮਾਰੀਆਂ ਦੇ ਇਲਾਜ ਅਤੇ ਅਪਰੇਸ਼ਨਾਂ ਲਈ ਆਧੁਨਿਕ ਸਹੂਲਤਾਂ ਨਾਲ ਲੈਸ ਐਮਰੀਜੈਂਸੀ, ਆਈ,ਸੀ,ਯੂ,, ਐਚ,ਡੀ,ਯੂ, ਵਾਰਡ, ਅਪਰੇਸ਼ਨ ਥੀਏਟਰ ਆਦਿ ਮੌਜੂਦ ਹਨ, ਜਿੱਥੇ ਤਾਇਨਾਤ ਮਾਹਿਰ ਡਾਕਟਰ ਸਾਹਿਬਾਨ ਅਤੇ ਮੈਡੀਕਲ ਸਟਾਫ 24 ਘੰਟੇ ਮਰੀਜ਼ਾਂ ਦੀ ਵਧੀਆ ਸਾਂਭ ਸੰਭਾਲ ਕਰਦਾ ਹੈ ।

Have something to say? Post your comment

 

More in Malwa

ਅਜ਼ਾਦ ਟੈਕਸੀ ਯੂਨੀਅਨ ਬਰਨਾਲਾ ਦੇ ਪ੍ਰਧਾਨ ਗਗਨਦੀਪ ਸਿੰਘ ਸਹਿਜੜਾ ਦੀ ਅਗਵਾਈ ਹੇਠ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਰਾਹਤ ਸਮੱਗਰੀ ਵੰਡੀ ਗਈ 

ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਪਟਿਆਲਾ ‘ਚ ਡੇਂਗੂ ਦੀ ਸਥਿਤੀ ਦਾ ਜਾਇਜ਼ਾ ਲਿਆ 

ਸਮਾਣਾ ਪੁਲਿਸ ਵੱਲੋਂ ਟਰੱਕ ਚੋਰ ਟਰੱਕ ਸਮੇਤ ਗ੍ਰਿਫਤਾਰ : ਡੀ ਐਸ ਪੀ ਫਤਹਿ ਸਿੰਘ ਬਰਾੜ

ਪੋਸ਼ਣ ਹੀ ਸਿਹਤ ਦੀ ਨੀਂਹ – ਭਰਤਗੜ੍ਹ ਸਿਹਤ ਕੇਂਦਰ ਵਿੱਚ ਓਪੀਡੀ ਮਰੀਜ਼ਾਂ ਲਈ ਵਿਸ਼ੇਸ਼ ਜਾਗਰੂਕਤਾ ਕਾਰਜਕ੍ਰਮ ਨਾਲ ਕੌਮੀ ਪੋਸ਼ਣ ਹਫ਼ਤੇ ਦਾ ਸਮਾਪਨ

ਅਦਾਲਤੀਵਾਲਾ ਦੇ ਕਿਸਾਨਾਂ ਨੂੰ ਟਾਂਗਰੀ ਨਦੀ ਦੇ ਪਾਣੀ ਦੀ ਪਈ ਵੱਡੀ ਮਾਰ

ਹਰੀਆਂ ਸਬਜ਼ੀਆਂ ਦੇ ਭਾਅ ਅਸਮਾਨੀ ਚੜੇ

ਚੇਅਰਮੈਨ ਜਿਲਾ ਯੋਜਨਾ ਬੋਰਡ ਤੇਜਿੰਦਰ ਮਹਿਤਾ ਦਾ ਹਾਲ ਜਾਨਣ ਲਈ ਹਸਪਤਾਲ ਪੁੱਜੇ ਮੇਅਰ ਕੁੰਦਨ ਗੋਗੀਆ

ਸੰਗਰੂਰ ਤੋਂ ਹੜ੍ਹ ਪੀੜਤ ਇਲਾਕਿਆਂ ਲਈ ਤਿੰਨ ਟਰੱਕ ਰਾਹਤ ਸਮੱਗਰੀ ਰਵਾਨਾ

ਬੱਜਰ ਗਲਤੀਆਂ ਕਾਰਨ ਹੀ ਰੱਦ ਕੀਤੀ ਗਈ ਹੈ ਲੈਕਚਰਾਰ ਕੇਡਰ ਦੀ 2015 ਵਾਲੀ ਸੀਨੀਆਰਤਾ ਸੂਚੀ

ਕੇਂਦਰ ਸਰਕਾਰ ਦਾ ਪੰਜਾਬ ਨਾਲ ਹਮੇਸ਼ਾ ਤੋਂ ਰਿਹਾ ਮੇਤਰੇਈ ਮਾਂ ਵਾਲਾ ਸਲੂਕ ਵੱਡੇ ਹੜ ਆਉਣ ਦੇ ਬਾਵਜੂਦ ਨਹੀਂ ਲਈ ਕੋਈ ਸਾਰ : ਬੀਕੇਯੂ ਲੱਖੋਵਾਲ ਆਗੂ