ਮਹਿਲ ਕਲਾਂ : ਲਗਾਤਾਰ ਪੈ ਰਹੇ ਮੀਹ ਕਾਰਨ ਪਿੰਡਾਂ ਵਿੱਚ ਗਰੀਬ ਪਰਿਵਾਰਾਂ ਦੇ ਘਰਾਂ ਦੇ ਹਾਲਾਤ ਬਹੁਤ ਨਾਜੁਕ ਹਨ, ਕੰਮਕਾਰ ਬੁਰੀ ਤਰਾਂ ਪ੍ਰਭਾਵਿਤ ਹਨ ਜਿਸ ਕਰਕੇ ਪਿੰਡਾਂ ਦੇ ਮਜਦੂਰ ਪਰਿਵਾਰ ਆਪਣੇ ਘਰਾਂ ਦਾ ਫਿਕਰ ਕਰਦੇ ਹੋਏ ਡਿੱਗਣ ਤੋਂ ਬਚਾਉਣ ਦੀ ਕੋਸਿਸ ਵਿੱਚ ਲੱਗੇ ਹੋਏ ਹਨ, ਜਿਸ ਕਾਰਨ ਘਰਾਂ ਦੀਆਂ ਜਰੂਰੀ ਵਸਤਾਂ ਲੈਣ ਤੋਂ ਵੀ ਅਸਮਰੱਥ ਹੋਏ ਬੈਠੇ ਹਨ। ਪਿੰਡ ਵਜੀਦਕੇ ਖੁਰਦ ਵਿਖੇ ਵੀ ਕਈ ਪਰਿਵਾਰ ਸਰਨਾਰਥੀਆਂ ਵਾਂਗ ਸਾਂਝੀ ਧਰਮਸਾਲਾਂ ਵਿੱਚ ਦਿਨ ਕਟੀ ਕਰ ਰਹੇ ਹਨ। ਅੱਜ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਸਾਬਕਾ ਡਿਪਟੀ ਚੇਅਰਮੈਨ ਅਤੇ ਮਹਿਲ ਸਿਟੀ ਕਾਲੋਨੀ ਦੇ ਮਾਲਕ ਹਰਵਿੰਦਰ ਕੁਮਾਰ ਜਿੰਦਲ ਨੇ ਆਪਣੇ ਪਿੰਡ ਵਾਸੀਆਂ ਨੂੰ ਸਹਾਰਾ ਦਿੱਤਾ। ਉਹਨਾਂ ਆਪਣੇ ਪਿਤਾ ਸਾਬਕਾ ਸਰਪੰਚ ਬਾਬੂ ਵਜੀਰ ਚੰਦ ਵਜੀਦਕੇ ਦੀ ਯਾਦ ਵਿੱਚ 15 ਦੇ ਕਰੀਬ ਪਰਿਵਾਰਾਂ ਨੂੰ ਇੱਕ ਮਹੀਨੇ ਵਾਸਤੇ ਘਰ ਦਾ ਜਰੂਰੀ ਰਾਸਨ ਅਤੇ 40 ਦੇ ਕਰੀਬ ਘਰਾਂ ਦੀਆਂ ਛੱਤਾਂ ਤੇ ਪਾਉਣ ਲਈ ਤਰਪਾਲਾਂ ਦਿੱਤੀਆਂ। ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਭਾਵੇਂਕਿ ਸਾਡਾ ਪਰਿਵਾਰ ਪਿੰਡ ਵਿੱਚ ਨਹੀਂ ਰਹਿੰਦਾ, ਪਰ ਇਸ ਪਿੰਡ ਦੇ ਲੋਕ ਮੇਰੇ ਪਰਿਵਾਰ ਦਾ ਹਿੱਸਾ ਹਨ, ਇਹਨਾਂ ਦੇ ਦੁੱਖ ਸੁੱਖ ਵੰਡਾਉਣਾ ਅਤੇ ਖੁਸੀ ਗਮੀ ਵਿੱਚ ਇਹਨਾਂ ਦੇ ਨਾਲ ਖੜਨਾ ਮੇਰੇ ਲਈ ਮਾਣ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਮੇਰੇ ਪਿੰਡ ਦੇ ਮਜਦੂਰ ਪਰਿਵਾਰਾਂ ਲਈ ਜੋ ਅੱਜ ਕੁਦਰਤੀ ਮੁਸੀਬਤ ਆਈ, ਇਸ ਵਿੱਚ ਵੀ ਮੈ ਆਪਣੇ ਭਰਾਵਾਂ ਦਾ ਪੂਰਾ ਸਾਥ ਦੇਵਾਂਗਾ। ਇਹ ਇੱਕ ਮਹੀਨੇ ਦਾ ਰਾਸਨ ਅਤੇ ਤਰਪਾਲਾਂ ਮੈ ਆਪਣਿਆਂ ਨੂੰ ਦੇ ਰਿਹਾ ਹੈ, ਅਤੇ ਅੱਗੇ ਤੋਂ ਜੋ ਵੀ ਜਰੂਰਤ ਇਹਨਾਂ ਪਰਿਵਾਰਾਂ ਨੂੰ ਹੋਵੇਗੀ, ਉਹ ਪੂਰੀ ਕੀਤੀ ਜਾਵੇਗੀ। ਇਸ ਮੌਕੇ ਦਾਰਾ ਸਿੰਘ ਫੌਜੀ, ਪੰਚ ਕੁਲਵਿੰਦਰ ਸਿੰਘ ਸੋਨੂੰ, ਸਾਹਿਬ ਸਿੰਘ ਪੱਪੂ ਗਿੱਲ, ਕਾਬਿਲ ਸਿੰਘ ਘੁੰਮਣ, ਪੰਚ ਅਮਨਦੀਪ ਸਿੰਘ ਗੋਲਡੀ, ਪੰਚ ਅਮਨਜੋਤ ਸਿੰਘ, ਦੀਪੀ ਸਰਾਂ, ਸਮਾਜ ਭਲਾਈ ਕਲੱਬ ਦੇ ਪ੍ਰਧਾਨ ਪਾਲੀ ਵਜੀਦਕੇ, ਆਜਾਦ ਪ੍ਰੈਸ ਕਲੱਬ ਮਹਿਲ ਕਲਾਂ ਦੇ ਪ੍ਰਧਾਨ ਜਸਵੀਰ ਸਿੰਘ ਵਜੀਦਕੇ ਨੇ ਜਿੰਦਲ ਪਰਿਵਾਰ ਦੇ ਇਸ ਕਾਰਜ ਦੀ ਸਲਾਘਾ ਕੀਤੀ। ਇਸ ਮੌਕੇ ਪਰਮਪ੍ਰੀਤ ਸਿੰਘ ਸਿੱਧੂ, ਪ੍ਰੀਤਮ ਸਿੰਘ ਮਿੱਠੂ, ਤਰਸੇਮ ਸਿੰਘ, ਗੁਰਪਾਲ ਸਿੰਘ ਬਿੱਲਾ, ਤਰਸੇਮ ਸਿੰਘ ਹਾਜਰ ਸਨ।