ਕੁਰਾਲੀ : ਪੰਜਾਬ ਵਿੱਚ ਆਏ ਹੜ੍ਹਾਂ ਦੇ ਮੱਦੇਨਜ਼ਰ ਸਮਾਜਸੇਵੀ ਸੰਸਥਾਵਾਂ ਵੱਲੋਂ ਪੀੜ੍ਹਤਾਂ ਦੀ ਸਹਾਇਤਾ ਲਈ ਵੱਡੇ ਪੱਧਰ ਤੇ ਤਿਆਰੀਆਂ ਦਾ ਐਲਾਨ ਕੀਤਾ। ਇਸ ਸਬੰਧੀ ਮਿਸਲ ਸਤਲੁੱਜ ਦੇ ਆਗੂ ਅਜੈ ਪਾਲ ਸਿੰਘ ਬਰਾੜ, ਹਰਜੀਤ ਸਿੰਘ ਖਿਜਰਾਬਾਦ, ਲੋਕ ਹਿੱਤ ਮਿਸ਼ਨ ਦੇ ਗੁਰਮੀਤ ਸਿੰਘ ਸਾਂਟੂ, ਰਵਿੰਦਰ ਸਿੰਘ ਬਜੀਦਪੁਰ, ਪਰਮਜੀਤ ਸਿੰਘ ਮਾਵੀ ਤੇ ਮਨਦੀਪ ਸਿੰਘ ਖਿਜਰਾਬਾਦ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ 'ਚ ਹੜ੍ਹਾਂ ਕਾਰਨ ਬਹੁਤ ਸਾਰੇ ਖੇਤਰਾਂ 'ਚ ਲੋਕਾਂ ਦੀਆਂ ਫ਼ਸਲਾਂ, ਮਾਲ ਡੰਗਰ, ਘਰਾਂ ਅਤੇ ਜਾਨੀ ਤੇ ਮਾਲੀ ਤੌਰ ਤੇ ਵੱਡਾ ਨੁਕਸਾਨ ਹੋਇਆ ਹੈ। ਇਸ ਪ੍ਰਤੀ ਕੇਂਦਰ ਤੇ ਸੂਬਾ ਸਰਕਾਰਾਂ ਗੰਭੀਰ ਨਜ਼ਰ ਨਹੀਂ ਆ ਰਿਹਾ। ਇਸ ਲਈ ਮੌਜੂਦਾਂ ਸਥਿਤੀ ਨੂੰ ਵੇਖਦਿਆਂ ਦੋਵਾਂ ਸੰਸਥਾਵਾਂ ਵੱਲੋਂ ਗੁਰਦੁਆਰਾ ਸਾਹਿਬ ਬਲਾਕ ਮਾਜਰੀ, ਗੁਰਦੁਆਰਾ ਸਾਹਿਬ ਚਨਾਲੋਂ ਅਤੇ ਫ਼ੇਜ਼ 7 ਮੋਹਾਲੀ ਵਿਖੇ ਰਾਹਤ ਕੈਂਪ ਸਥਾਪਿਤ ਕਰਕੇ ਰਸੋਈ ਦਾ ਰਾਸ਼ਨ, ਦਵਾਈਆਂ ਆਦਿ ਦੀ ਵੱਡੇ ਪੱਧਰ ਤੇ ਸਮੱਗਰੀ ਇਕੱਤਰ ਕੀਤੀ ਜਾ ਰਹੀ ਹੈ। ਜਿਸਨੂੰ ਲੋੜ ਵਾਲੀਆਂ ਥਾਵਾਂ ਤੇ ਸਰਵੇਅ ਕਰਵਾਕੇ ਘਰ ਘਰ ਸਮਾਨ ਪੁੱਜਾਇਆ ਜਾਵੇਗਾ। ਜਿਸ ਦੌਰਾਨ ਇਹ ਸੇਵਾ ਲਗਾਤਾਰ ਜਾਰੀ ਰਹੇਗੀ। ਇਨ੍ਹਾਂ ਕਿਹਾ ਕਿ ਫ਼ਸਲਾਂ ਆਦਿ ਦੇ ਨੁਕਸਾਨ ਲਈ ਮੁਆਵਜ਼ੇ ਦੀ ਰਕਮ ਨਿਗੁਣੀ ਹੀ ਮਿਲਦੀ ਹੈ। ਇਸ ਲਈ ਸਾਰਿਆਂ ਵੱਲੋਂ ਇੱਕ ਹੀ ਵਸਤਾਂ ਦੀ ਥਾਂ ਸੰਸਥਾਵਾਂ ਪੀੜ੍ਹਤਾਂ ਲਈ ਵਿੱਤੀ ਸਹਾਇਤਾ ਦੀ ਵੀ ਵਿਵਸਥਾ ਕਰਨ, ਕਿਉਂਕਿ ਗੁਰੂ ਸਾਹਿਬ ਨੇ ਪੰਜਾਬ ਨੂੰ ਜੋ ਬਖ਼ਸ਼ਿਸ ਕੀਤੀ ਹੈ, ਉਸ ਅਨੁਸਾਰ ਅਸੀਂ ਪੂਰੇ ਸੰਸਾਰ ਲਈ ਰਾਜੇ ਹਾ, ਇਸ ਲਈ ਸਾਨੂੰ ਹੋਰ ਤੋਂ ਆਸ ਦੀ ਥਾਂ ਖੁਦ ਇਸ ਘੜੀ ਵਿੱਚ ਮਿਲਕੇ ਸੇਵਾ ਨਿਭਾਉਣ ਦੀ ਜ਼ਰੂਰਤ ਹੈ। ਇਸ ਮੌਕੇ ਰਾਮ ਸਿੰਘ ਅਭੀਪੁਰ, ਸੋਹਣ ਸਿੰਘ ਸੰਗਤਪੁਰਾ, ਦਰਸ਼ਨ ਸਿੰਘ ਖੇੜਾ, ਬਲਵਿੰਦਰ ਸਿੰਘ ਰੰਗੂਆਣਾ, ਗੁਰਮੇਲ ਸਿੰਘ ਮੰਡ, ਭਗਤ ਸਿੰਘ ਭਗਤਮਾਜਰਾ, ਰਜਿੰਦਰ ਸਿੰਘ ਮਾਜਰਾ, ਵਿੱਕੀ ਸਲੇਮਪੁਰ ਤੇ ਦਰਸ਼ਨ ਸਿੰਘ ਬਲਿੰਗ ਆਦਿ ਮੈਂਬਰ ਵੀ ਹਾਜ਼ਰ ਸਨ।