ਬਰਨਾਲਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਅੰਤ੍ਰਿਗ ਮੈਂਬਰ ਪਰਮਜੀਤ ਸਿੰਘ ਖ਼ਾਲਸਾ ਅਨੁਸਾਰ ਹੜ੍ਹ ਪੀੜਤਾਂ ਲਈ, ਸੰਗਤ ਦੇ ਸਹਿਯੋਗ ਨਾਲ ਵੱਡੀ ਪੱਧਰ 'ਤੇ ਗੁਰਦੁਆਰਾ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਜੀ ਤੋਂ ਸਮੱਗਰੀ ਪੈਕ ਕਰਕੇ ਭੇਜੀ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲਾ ਨੇ ਦੱਸਿਆ ਕਿ ਗੁਰਦੁਆਰਾ ਤਪ ਅਸਥਾਨ 'ਤੇ ਰਾਹਤ ਕੈਂਪ ਵੀ ਚੱਲ ਰਿਹਾ। ਪੰਜਾਬ ਦੇ ਕਈ ਹਿੱਸਿਆਂ ਵਿੱਚ ਆਏ ਹੜ੍ਹ ਕਾਰਨ ਲੋਕ ਭਾਰੀ ਤਬਾਹੀ ਦਾ ਸਾਹਮਣਾ ਕਰ ਰਹੇ ਹਨ। ਘਰ, ਖੇਤ ਤੇ ਦੁਕਾਨਾਂ ਪਾਣੀ ਵਿੱਚ ਡੁੱਬ ਗਈਆਂ ਹਨ। ਕਿ ਉਹ ਆਪਣੀ ਸਮਰੱਥਾ ਅਨੁਸਾਰ ਆਰਥਿਕ ਯੋਗਦਾਨ ਜਾਂ ਰਸਦ ਦਾ ਸਮਾਨ ਦੇ ਕੇ ਮਨੁੱਖਤਾ ਦੇ ਇਸ ਕਰਤਵ ਵਿੱਚ ਹਿੱਸੇਦਾਰ ਬਣਨ। ਜਿੰਨ੍ਹਾਂ ਦੇ ਘਰ ਬਰਸਾਤ ਨਾਲ ਚੋ ਰਹੇ ਨੇ, ਜਾ ਕੋਈ ਡਿੱਗ ਪਏ, ਉਹਨਾਂ ਲਈ ਰਹਿਣ ਦੀ ਸਹੂਲਤ ਅਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ।ਬਰਨਾਲੇ ਦੀ ਸੰਗਤ ਦਾ ਕਹਿਣਾ ਹੈ ਕਿ ਹੜ ਪੀੜਤਾਂ ਦੀ ਮਦਦ ਸਿਰਫ਼ ਇੱਕ ਫ਼ਰਜ਼ ਹੀ ਨਹੀਂ, ਸਗੋਂ ਇਹ ਇਕ ਵੱਡੀ ਸੇਵਾ ਹੈ ਜਿਸ ਨਾਲ ਪ੍ਰਭਾਵਿਤ ਲੋਕਾਂ ਵਿੱਚ ਨਵੀਂ ਉਮੀਦ ਤੇ ਹੌਸਲਾ ਜਨਮ ਲਵੇਗਾ। ਉਨ੍ਹਾਂ ਕਿਹਾ ਕਿ ਸਾਡੇ ਬਰਨਾਲਾ ਸਥਿਤ ਗੁਰਦੁਆਰਾ ਸਾਹਿਬਾਨਾਂ ਦਾ ਸਮੁੱਚਾ ਸਟਾਫ਼ ਹਰ ਸਮੇਂ ਪੀੜਤਾਂ ਦੀ ਮਦਦ ਲਈ ਤਿਆਰ ਹੈ। ਰਸਦ ਦੇਣ ਲਈ ਸੰਗਤ ਗੁਰਦੁਆਰਾ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਜੀ ਨੇੜੇ ਬੱਸ ਅੱਡਾ ਬਰਨਾਲਾ ਵਿਖੇ ਪਹੁੰਚ ਸਕਦੀ ਹੈ ਅਤੇ ਮੈਨੇਜਰ ਸਰਜੀਤ ਸਿੰਘ ਠੀਕਰੀਵਾਲਾ 98148-98873, ਸਰਬਜੀਤ ਸਿੰਘ 98786-00407, ਮਨਪ੍ਰੀਤ ਸਿੰਘ 94785-50872, ਕੁਲਦੀਪ ਸਿੰਘ 98148-24600, ਗੁਰਜੰਟ ਸਿੰਘ 98728-42575 ਨੰਬਰਾਂ 'ਤੇ ਸੰਪਰਕ ਕਰ ਸਕਦੀ ਹੈ।