ਖਨੌਰੀ : ਭਾਦੋ ਦੇ ਮਹੀਨੇ ਦੀ ਬਾਰਿਸ਼ ਨੇ ਜਿੱਥੇ ਪੂਰੇ ਪੰਜਾਬ ਵਿੱਚ ਹੜ੍ਹਾਂ ਕਹਿਰ ਵਰਸਾਇਆ ਹੋਇਆ ਹੈ, ਉੱਥੇ ਹੀ ਇਸ ਬਾਰਿਸ਼ ਦੇ ਚਲਦਿਆਂ ਨੇੜਲੇ ਪਿੰਡ ਚੱਠਾ ਗੋਬਿੰਦਪੁਰਾ ਵਿਖੇ ਇੱਕ ਪੋਲਟਰੀ ਫਾਰਮ ਦੀ ਇਮਾਰਤ ਢਹਿ ਜਾਣ ਕਾਰਨ 7 ਹਜਾਰ ਚੂਚਿਆਂ ਦੀ ਮੌਤ ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਚੱਠਾ ਗੋਬਿੰਦਪੁਰਾ ਦੇ ਬਲਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਨੇ ਦੱਸਿਆ ਕਿ ਅਸੀਂ ਪਿਛਲੇ ਕਈ ਸਾਲਾਂ ਤੋਂ ਇਹ ਪੋਲਟਰੀ ਫਾਰਮ ਚਲਾਉਣ ਦਾ ਕੰਮ ਕਰ ਰਹੇ ਹਾਂ ਅਤੇ ਕਰੀਬ ਇੱਕ ਹਫਤਾ ਪਹਿਲਾਂ ਉਹਨਾਂ ਨੇ ਆਪਣੇ ਮੁਰਗੀ ਫਾਰਮ ਵਿੱਚ ਵਿੱਚ 7000 ਬਰੈਲਰ ਚੂਚੇ ਪਾਏ ਸਨ ਜੋ ਅਜੇ ਸਿਰਫ 13-14 ਕੁ ਦਿਨਾਂ ਦੇ ਹੀ ਸਨ। ਪਿਛਲੇ ਕਈ ਦਿਨਾਂ ਤੋਂ ਪੈ ਰਹੇ ਮੋਹਲੇ ਧਾਰ ਮੀਂਹ ਕਾਰਨ ਪੋਲਟਰੀ ਫਾਰਮ ਦੇ ਅੰਦਰ ਬਹੁਤ ਜਿਆਦਾ ਪਾਣੀ ਭਰ ਗਿਆ ਪੋਲਟਰੀ ਫਾਰਮ ਦੀ ਬਿਲਡਿੰਗ ਵੀ ਢੇ-ਢੇਰੀ ਹੋ ਗਈ। ਜਿਸ ਕਾਰਨ ਮਲਬੇ ਹੇਠ ਦੱਬ ਜਾਣ ਕਾਰਨ 7000 ਚੂਚਿਆਂ ਦੀ ਮੌਤ ਹੋ ਗਈ ਹੈ ਉਥੇ ਕਰੀਬ ਜਾ ਤੂੰ 60 ਕੱਟੇ ਫੀਡ ਖਰਾਬ ਹੋ ਗਈ ਹੈ। ਪੀੜਿਤ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਹਨਾਂ ਦੇ ਮਰਨ ਨਾਲ ਸਾਡਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਸੂਬਾ ਸਰਕਾਰ ਅਤੇ ਜਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਿ ਮੇਰੇ ਪੋਲਟਰੀ ਫਾਰਮ ਦਾ ਮੌਕਾ ਦੇਖਿਆ ਜਾਵੇ ਅਤੇ ਮੈਨੂੰ ਵੱਧ ਤੋਂ ਵੱਧ ਵਿੱਤੀ ਸਹਾਇਤਾ ਦਿੱਤੀ ਜਾਵੇ ਤਾਂ ਜੋ ਮੈਂ ਦੁਆਰਾ ਚੂਚੇ ਪਾ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਾਂ।