ਕਿਰਤਪੁਰ ਸਾਹਿਬ : ਪੰਜਾਬ ਸਰਕਾਰ ਅਤੇ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਜੀ ਦੀ ਅਗਵਾਈ ਹੇਠ ਸਿਹਤ ਵਿਭਾਗ ਪੰਜਾਬ ਵੱਲੋਂ 25 ਅਗਸਤ ਤੋਂ 08 ਸਤੰਬਰ 2025 ਤੱਕ ਅੱਖਾਂ ਦਾਨ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਸੇ ਸੰਦਰਭ ਵਿੱਚ ਕਮਿਊਨਟੀ ਹੇਲਥ ਸੇਂਟਰ ਭਰਤਗੜ੍ਹ ਵਿੱਚ ਓ.ਪੀ.ਡੀ. ਦੇ ਅੰਦਰ ਇੱਕ ਖਾਸ ਸੇਮੀਨਾਰ ਆਯੋਜਿਤ ਕੀਤਾ ਗਿਆ। ਸੇਮੀਨਾਰ ਦੌਰਾਨ ਲੋਕਾਂ ਨੂੰ ਅੱਖਾਂ ਦਾਨ ਦੀ ਮਹੱਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਬਲਾਕ ਐਕਸਟੈਂਸ਼ਨ ਐਜੂਕੇਟਰ ਸਹਿਲ ਸੁਖੇਰਾ ਨੇ ਲੋਕਾਂ ਨੂੰ ਸਮਝਾਇਆ ਕਿ ਇੱਕ ਵਿਅਕਤੀ ਦੇ ਅੱਖਾਂ ਦਾਨ ਨਾਲ ਦੋ ਅੰਨ੍ਹੇ ਵਿਅਕਤੀਆਂ ਨੂੰ ਰੌਸ਼ਨੀ ਮਿਲ ਸਕਦੀ ਹੈ। ਇਸ ਲਈ ਹਰ ਇਕ ਨੂੰ ਇਸ ਮਨੁੱਖਤਾ ਭਰੇ ਕੰਮ ਵੱਲ ਪ੍ਰੇਰਿਤ ਹੋਣਾ ਚਾਹੀਦਾ ਹੈ। ਅਪਥੈਲਮਿਕ ਅਫ਼ਸਰ ਡਾ. ਕੁਸਮ ਵਾਲੀਆ ਨੇ ਅੱਖਾਂ ਦੀ ਦੇਖਭਾਲ ਅਤੇ ਦਾਨ ਦੀ ਪ੍ਰਕਿਰਿਆ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅੱਖਾਂ ਦਾਨ ਲਈ ਵਧੇਰੇ ਤੋਂ ਵਧੇਰੇ ਅੱਗੇ ਆਉਣ।
ਸੇਨੀਅਰ ਮੈਡੀਕਲ ਅਫ਼ਸਰ ਡਾ. ਆਨੰਦ ਘਈ ਨੇ ਕਿਹਾ ਕਿ ਅੱਖਾਂ ਦਾਨ ਇਕ ਵੱਡੀ ਸੇਵਾ ਹੈ ਜੋ ਮੌਤ ਤੋਂ ਬਾਅਦ ਵੀ ਕਿਸੇ ਦਾ ਜੀਵਨ ਰੌਸ਼ਨ ਕਰ ਸਕਦੀ ਹੈ। ਅੱਖਾਂ ਸਮੇਤ ਹੋਰ ਅੰਗ ਮੌਤ ਤੋਂ ਬਾਅਦ ਸੁਰੱਖਿਅਤ ਤਰੀਕੇ ਨਾਲ ਦਾਨ ਕੀਤੇ ਜਾ ਸਕਦੇ ਹਨ, ਜਿਸ ਨਾਲ ਕਈਆਂ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ ਜਾਂ ਉਹਨਾਂ ਨੂੰ ਨਵੀਂ ਰੌਸ਼ਨੀ ਦਿੱਤੀ ਜਾ ਸਕਦੀ ਹੈ। ਇਹ ਮਨੁੱਖਤਾ ਲਈ ਸਭ ਤੋਂ ਵੱਡਾ ਯੋਗਦਾਨ ਹੈ।
ਇਸ ਮੌਕੇ ਮੈਡੀਕਲ ਅਫ਼ਸਰ ਹਰਜੋਤ ਸਿੰਘ, ਨਰਸਿੰਗ ਸਿਸਟਰ ਬੰਦਨਾ ਸ਼ਰਮਾ, ਕਮਿਊਨਟੀ ਹੇਲਥ ਅਫ਼ਸਰ ਡਾ. ਅਭਿਨਵ ਖੰਨਾ ਅਤੇ ਹੋਰ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ ਵੀ ਮੌਜੂਦ ਸਨ।