ਖਨੌਰੀ : ਪੰਜਾਬ ਦੇ ਜਲ ਸਰੋਤ ਮੰਤਰੀ ਅਤੇ ਹਲਕਾ ਲਹਿਰਾ ਗਾਗਾ ਦੇ ਵਿਧਾਇਕ ਬਰਿੰਦਰ ਕੁਮਾਰ ਗੋਇਲ ਨਗਰ ਪੰਚਾਇਤ ਖਨੌਰੀ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਤੇ ਸੀਨੀਅਰ ਆਪ ਆਗੂ ਤਰਸੇਮ ਚੰਦ ਸਿੰਗਲਾ ਦੀ ਸਿਹਤ ਦਾ ਹਾਲ ਜਾਨਣ ਲਈ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜੇ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤਰਸੇਮ ਚੰਦ ਸਿੰਗਲਾ ਜਿਨ੍ਹਾਂ ਦੀ ਕਿ ਕਰੀਬ ਇਕ ਮਹੀਨੇ ਪਹਿਲਾਂ ਪੇਟ ਵਿੱਚ ਕੁਝ ਖਰਾਬੀ ਹੋਣ ਕਰਕੇ ਸਿਹਤ ਖਰਾਬ ਹੋ ਗਈ ਸੀ ਉਹ ਆਪਣੇ ਪੁੱਤਰ, ਨੂੰਹ ਜੋ ਕਿ ਭਵਾਨੀਗੜ੍ਹ ਵਿਖੇ ਰਹਿੰਦੇ ਹਨ, ਕੋਲ ਚਲੇ ਗਏ ਸੀ ਤੇ ਉਨ੍ਹਾਂ ਦਾ ਚੰੜੀਗੜ ਦੇ ਪੀ ਜੀ ਆਈ ਹਸਪਤਾਲ ਤੋਂ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੀ ਸੁਰੂ ਤੋਂ ਹੀ ਕੈਬਨਿਟ ਮੰਤਰੀ ਬਰਿੰਦਰ ਗੋਇਲ ਨਾਲ ਦੋਸਤੀ ਰਹੀ ਹੈ ਤੇ ਅੱਜ ਕੈਬਨਿਟ ਮੰਤਰੀ ਬਰਿੰਦਰ ਗੋਇਲ ਉਚੇਚੇ ਤੌਰ ਤੇ ਉਨ੍ਹਾਂ ਦੀ ਸਿਹਤ ਦਾ ਹਾਲ ਜਾਨਣ ਲਈ ਭਵਾਨੀਗੜ੍ਹ ਵਿਖੇ ਉਨ੍ਹਾਂ ਦੇ ਘਰ ਪਹੁੰਚੇ ਤੇ ਤਰਸੇਮ ਸਿੰਗਲਾ ਦਾ ਹਾਲ ਜਾਣਿਆ