ਮਾਲੇਰਕੋਟਲਾ : ਭਗਵਾਨ ਸ਼੍ਰੀ ਬਾਲਮੀਕਿ ਮੰਦਰ ਕਮੇਟੀ (ਰਜਿਸਟਰਡ) ਮੁਹੱਲਾ ਬਠਿਡੀਆ ਨੇ ਇੱਕ ਮਹੱਤਵਪੂਰਨ ਮੀਟਿੰਗ ਹੋਈ।ਜਿਸ ਵਿੱਚ ਜਗਦੀਸ਼ ਘਈ, ਮਹਿੰਦਰ ਪਾਲ, ਰਾਮਪਾਲ, ਮਹਿੰਦਰ ਪਾਲ ਦੀਪ, ਬੱਬੂ ਰਾਮ, ਰਾਜੀਵ ਕਲਿਆਣ, ਰਾਮ ਲਾਲ, ਰਜਤ ਕਲਿਆਣ, ਸੰਦੀਪ ਮੱਟੂ, ਮਾਨਵ ਕੁਮਾਰ, ਸੰਜੇ ਗਿੱਲ, ਪਵਨ ਕੁਮਾਰ, ਬਾਦਲ ਕਲਿਆਣ ਆਦਿ ਨੇ ਸਰਬਸੰਮਤੀ ਨਾਲ ਕੌਂਸਲਰ ਅਜੈ ਕੁਮਾਰ ਅੱਜੂ ਨੂੰ 16ਵੀਂ ਵਾਰ ਪ੍ਰਧਾਨ ਚੁਣਿਆ ਅਤੇ ਉਨ੍ਹਾਂ ਨੂੰ ਕਾਰਜਕਾਰਨੀ ਬਣਾਉਣ ਦਾ ਅਧਿਕਾਰ ਦਿੱਤਾ। ਇਸ ਮੌਕੇ ਵਿਪਿਨ ਕਲਿਆਣ, ਅਮਿਤ ਕੁਮਾਰ, ਬਲਰਾਜ ਕੁਮਾਰ, ਗੌਰਵ ਕੁਮਾਰ, ਰਾਕੇਸ਼ ਕੁਮਾਰ, ਹਰੀਸ਼ ਕੁਮਾਰ, ਯੁਵਰਾਜ ਕੁਮਾਰ ਆਦਿ ਨੇ ਪ੍ਰਧਾਨ ਨੂੰ ਹਾਰ ਪਾ ਕੇ ਅਤੇ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਅਜੈ ਕੁਮਾਰ ਨੇ ਕਿਹਾ ਕਿ ਭਗਵਾਨ ਸ਼੍ਰੀ ਬਾਲਮੀਕਿ ਪ੍ਰਗਟੋਤਸਵ ਤਹਿਤ 6 ਅਕਤੂਬਰ ਨੂੰ ਸ਼ੋਭਾ ਯਾਤਰਾ, 7 ਤਰੀਕ ਨੂੰ ਦੁਪਹਿਰ ਨੂੰ ਲੰਗਰ ਅਤੇ ਸ਼ਾਮ ਨੂੰ ਕੀਰਤਨ ਮਹੋਤਸਵ ਹੋਵੇਗਾ।