ਡੇਰਾਬੱਸੀ : ਨਗਰ ਖੇੜਾ ਮੇਨ ਰੋਡ ਡੇਰਾਬੱਸੀ ਵਿਖੇ ਸੈਣੀ ਸਭਾ ਵੱਲੋਂ ਹਰ ਸਾਲ ਦੀ ਤਰ੍ਹਾਂ ਹਵਨ ਅਤੇ ਭੰਡਾਰਾ ਕਰਵਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋ ਨੇ ਹਾਜ਼ਰੀ ਲਵਾਈ ਅਤੇ ਸ਼ਹਿਰ ਦੀ ਸੁੱਖ ਸ਼ਾਂਤੀ ਲਈ ਪ੍ਰਾਰਥਨਾ ਕੀਤੀ l ਇਸ ਮੌਕੇ ਢਿੱਲੋ ਨੇ ਕਿਹਾ ਕਿ ਪੰਜਾਬ ਹੜਾਂ ਦੀ ਮਾਰ ਚੱਲ ਰਿਹਾ ਹੈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਇਸ ਮੁਸ਼ਕਿਲ ਘੜੀ ਵਿੱਚ ਉਹਨਾਂ ਲੋਕਾਂ ਦਾ ਸਾਥ ਦਈਏ l ਉਹਨਾਂ ਇਸ ਮੌਕੇ ਪਰਮਾਤਮਾ ਅੱਗੇ ਪ੍ਰਾਰਥਨਾ ਕੀਤੀ ਕਿ ਜਲਦ ਤੋਂ ਜਲਦ ਪੰਜਾਬ ਇਸ ਮੁਸ਼ਕਿਲ ਚੋਂ ਬਾਹਰ ਆਵੇ l ਢਿਲੋਂ ਨੇ ਸੈਣੀ ਸਭਾ ਦੀ ਸਲਾਘਾ ਕਰਦਿਆਂ ਕਿਹਾ ਕਿ ਸਭਾ ਵੱਲੋਂ ਇੱਥੇ ਖੁੱਲਾ ਭੰਡਾਰਾ ਲਾਇਆ ਜਾਂਦਾ ਹੈ। ਜਿਸ ਦਾ ਹਰ ਇੱਕ ਨੂੰ ਲਾਭ ਮਿਲਦਾ ਹੈ l ਸੈਣੀ ਸਭਾ ਵੱਲੋਂ ਕੜੀ, ਚਾਵਲ ਅਤੇ ਪ੍ਰਸ਼ਾਦ ਦਾ ਖੁੱਲਾ ਭੰਡਾਰਾ ਚਲਾਇਆ ਗਿਆ l ਇਸ ਮੌਕੇ ਸਾਬਕਾ ਕੌਂਸਲਰ ਚਮਨ ਸੈਣੀ, ਸੈਣੀ ਸਭਾ ਦੇ ਪ੍ਰਧਾਨ ਸਤਪਾਲ ਸੈਣੀ, ਜਸਬੀਰ ਸਿੰਘ ਰਾਜੂ, ਰਣਧੀਰ ਸੈਣੀ, ਜਵਾਲਾ ਲੰਬਰਦਾਰ, ਸ਼ਿਵ ਦਿਆਲ ਮਹਿੰਦਰ ਪਾਲ, ਰਣਜੀਤ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਭਾਈਚਾਰਾ ਹਾਜ਼ਰ ਸੀ।