ਮਹਿਲ ਕਲਾਂ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਬੰਧ ਅਧੀਨ ਚੱਲ ਰਿਹਾ ਮਾਤਾ ਸਾਹਿਬ ਕੌਰ ਗਰਲਜ਼ ਕਾਲਜ, ਗਹਿਲ (ਬਰਨਾਲਾ) ਇਲਾਕੇ ਦੀਆਂ ਲੜਕੀਆਂ ਦੀ ਸਿੱਖਿਆ ਲਈ ਚਾਨਣ ਮੁਨਾਰੇ ਦੇ ਰੂਪ ਵਿੱਚ ਕੰਮ ਕਰ ਰਿਹਾ ਹੈ। ਇਹ ਵਿੱਦਿਅਕ ਸੰਸਥਾ ਵਿਦਿਆਰਥਣਾਂ ਨੂੰ ਨਾ ਸਿਰਫ਼ ਉੱਚ-ਸਿੱਖਿਆ ਦੇਣ ਵਿੱਚ ਅਗਵਾਈ ਕਰ ਰਹੀ ਹੈ, ਸਗੋਂ ਲੜਕੀਆਂ ਦੇ ਸਰਵਪੱਖੀ ਵਿਕਾਸ ਲਈ ਵੀ ਲਗਾਤਾਰ ਮੌਕੇ ਪੈਦਾ ਕਰ ਰਹੀ ਹੈ। ਮਾਣਯੋਗ ਪ੍ਰਧਾਨ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਜੀ ਦੀ ਰਹਿਨੁਮਾਈ ਅਤੇ ਸਕੱਤਰ (ਵਿੱਦਿਆ) ਇੰਜੀ। ਸੁਖਮਿੰਦਰ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਕੰਮ ਕਰ ਰਹੀ ਇਸ ਸੰਸਥਾ ਵਿਖੇ ਵਿਦਿਆਰਥਣਾਂ ਨੇ ਅਕਾਦਮਿਕ ਖੇਤਰ ਵਿੱਚ ਮਾਣਯੋਗ ਪ੍ਰਾਪਤੀਆਂ ਹਾਸਿਲ ਕਰਦਿਆਂ ਅਤੇ ਮੇਰਿਟ ਲਿਸਟਾਂ ਵਿੱਚ ਨਾਮ ਦਰਜ਼ ਕਰਦਿਆਂ ਹੋਇਆਂ ਆਪਣੀ ਕਾਬਲੀਅਤ ਸਾਬਤ ਕੀਤੀ ਹੈ। ਖੇਡਾਂ ਦੇ ਮੈਦਾਨ ਵਿੱਚ ਉਹਨਾਂ ਨੇ ਯੂਨੀਵਰਸਿਟੀ, ਜ਼ੋਨਲ ਅਤੇ ਸਟੇਟ ਪੱਧਰ ਉੱਤੇ ਮੈਡਲ ਜਿੱਤੇ ਹਨ| ਇਸ ਦੇ ਨਾਲ ਹੀ ਸੱਭਿਆਚਾਰਕ ਗਤੀਵਿਧੀਆਂ ਵਿੱਚ ਪੁਜ਼ੀਸ਼ਨਾਂ ਲੈ ਕੇ ਵੀ ਵਿਦਿਆਰਥਣਾਂ ਦੁਆਰਾ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਸੰਸਥਾ ਵਿਖੇ ਉੱਚੑਵਿੱਦਿਆ ਪ੍ਰਾਪਤ ਤੇ ਤਜ਼ਰਬੇਕਾਰ ਅਧਿਆਪਕਾਂ ਦੀ ਟੀਮ ਹੈ ਜੋ ਗੁਣਵੱਤਾ-ਪੂਰਨ ਸਿੱਖਿਆ ਲਈ ਸਮਰਪਿਤ ਹੈ। ਕਿਤਾਬਾਂ ਨਾਲ ਭਰਭੂਰ ਵਿਸ਼ਾਲ ਲਾਇਬ੍ਰੇਰੀ, ਖੇਡ ਮੈਦਾਨ, ਸਾਇੰਸ ਤੇ ਕੰਪਿਊਟਰ ਲੈਬਜ਼, ਟਰਾਂਸਪੋਰਟ ਸੁਵਿਧਾ ਅਤੇ ਸੁਰੱਖਿਅਤ ਕੈਂਪਸ ਇਸ ਸੰਸਥਾ ਦੀਆਂ ਖਾਸ ਵਿਸ਼ੇਸ਼ਤਾਵਾਂ ਹਨ।ਪਿਛਲੇ ਦੋ ਸਾਲਾਂ ਦੌਰਾਨ ਸੰਸਥਾ ਵਿਖੇ ਸਕੱਤਰ (ਵਿੱਦਿਆ) ਇੰਜੀ. ਸੁਖਮਿੰਦਰ ਸਿੰਘ ਜੀ ਦੇ ਯਤਨਾਂ ਅਤੇ ਸਹਿਯੋਗ ਸਦਕਾ ਵਿਦਿਆਰਥਣਾਂ ਨੂੰ ਨਵੀਨਤਮ ਤਕਨੀਕ ਨਾਲ ਪੜ੍ਹਾਈ ਕਰਵਾਉਣ ਲਈ ਸਮਾਰਟ ਕਲਾਸਰੂਮ ਅਤੇ ਅਧੁਨਿਕ ਕੰਪਿਊਟਰ ਲੈਬਜ਼ ਬਣਾਈਆਂ ਗਈਆਂ ਹਨ| ਸੰਸਥਾ ਵਿੱਚ ਪੜ ਰਹੀਆਂ ਵਿਦਿਆਰਥਣਾਂ ਦੀ UPSC, PCS (J) ਅਤੇ NDA ਪ੍ਰੀਖਿਆਵਾਂ ਦੀ ਤਿਆਰੀ ਅਤੇ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਨੂੰ ਨਿਖਾਰਨ ਹਿੱਤ ਵਿਸ਼ੇਸ਼ ਕਲਾਸਾਂ ਲਗਾਈਆਂ ਜਾਂਦੀਆਂ ਹਨ| ਵਿਦਿਆਰਥਣਾਂ ਸੰਸਥਾ ਦੇ ਪਲੇਸਮੈਂਟ ਸੈੱਲ ਦੇ ਸਹਿਯੋਗ ਸਦਕਾ ਨੌਕਰੀਆਂ ਪ੍ਰਾਪਤ ਕਰਦਿਆਂ ਹੋਇਆ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਵਿੱਚ ਵੀ ਕਾਮਯਾਬ ਹੋ ਰਹੀਆਂ ਹਨ| ਸੰਸਥਾ ਦੀਆਂ ਵਿਦਿਆਰਥਣਾਂ ਅਤੇ ਉਨ੍ਹਾਂ ਦੇ ਮਾਪਿਆਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਸਥਾ ਦੁਆਰਾ ਉਨ੍ਹਾਂ ਦੇ ਭਵਿੱਖ ਨੂੰ ਉੱਜਵਲ ਕਰਨ ਲਈ ਕੀਤੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਹੈ| ਉਨ੍ਹਾਂ ਨੇ ਵਿਸ਼ਵਾਸ ਪ੍ਗਟ ਕੀਤਾ ਕਿ ਇਹ ਸੰਸਥਾ ਭਵਿੱਖ ਵਿੱਚ ਹੋਰ ਬੁਲੰਦੀਆਂ ਨੂੰ ਛੋਹੇਗੀ| ਇਸ ਸਮੇਂ ਸੰਸਥਾ ਵਿਖੇ ਸਵਾ ਚਾਰ ਸੋ ਦੇ ਕਰੀਬ ਵਿਦਿਆਰਥਣਾਂ ਦਾਖਲਾ ਲੈ ਚੁੱਕੀਆਂ ਹਨ ਅਤੇ ਵਿਦਿਆਰਥਣਾਂ ਦਾ ਵੱਖ-ਵੱਖ ਕੋਰਸਾਂ ਵਿੱਚ ਦਾਖਲਾ ਲੈਣ ਦਾ ਰੁਝਾਨ ਜਾਰੀ ਹੈ|