Saturday, December 13, 2025

Malwa

ਵਾਤਾਵਰਨ ਦਿਵਸ ਮੌਕੇ ਘਨੌਰ ਬਲਾਕ ਦੇ ਪਿੰਡਾਂ ਚ ਪੌਦੇ ਲਗਾਏ

June 08, 2021 09:01 AM
Mohd. Salim

ਘਨੌਰ : ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਸਹਾਇਤਾ ਨਾਲ ਅੱਜ ਬਲਾਕ ਘਨੌਰ ਦੇ ਪਿੰਡਾਂ ਊਂਟਸਰ,ਤੇਪਲਾ ,ਹਰਪਾਲਾਂ,ਸੰਭੁ ਖੁਰਦ,ਮੰਡੌਲੀ ਅਤੇ ਬੱਲੋਪੁਰ ਸਮੇਤ ਕਾਫ਼ੀ ਪਿੰਡਾਂ ਵਿੱਚ ਜਲ ਸਪਲਾਈ ਸਕੀਮਾਂ ਤੇ ਇੰਪੈਕਟ ਟੀਮ ਨੇ ਟੀਮ ਲੀਡਰ ਰਗੁਵੀਰ ਸਿੰਘ. ਕਰਮਜੀਤ ਕੌਰ ਆਈ.ਈ.ਸੀ., ਨਵਦੀਪ ਕੌਰ ਸੀ.ਡੀ.ਐਸ., ਵਰਸ਼ਾ ਆਈ ਈ ਸੀ, ਲਕਸ਼ਮੀ ਸੀ ਡੀ ਐਸ  ਦੀਆਂ ਟੀਮਾਂ ਨੇ ਸਤਨਾਮ ਸਿੰਘ ਮੱਟੂ ਸਹਾਇਕ ਇੰਜੀਨੀਅਰ ਰਹਿਨੁਮਾਈ ਹੇਠ ਵਿਸ਼ਵ ਵਾਤਾਵਰਨ ਦਿਵਸ ਮੌਕੇ ਪੌਦੇ ਲਗਾਏ।ਇਸ ਮੌਕੇ ਮਹਿਕਮੇ ਦੇ ਇੰਜ.ਵਿਨੋਦ ਕੁਮਾਰ ਐੱਸ ਡੀ ਓ ਨੇ ਟੀਮ ਦੇ ਇਸ ਯਤਨ ਦੀ ਸ਼ਲਾਘਾ ਕਰਦਿਆਂ ਇਸ ਕਾਰਜ ਨੂੰ ਭਵਿੱਖ ਚ ਜਾਰੀ ਰੱਖਣ ਦੀ ਤਾਕੀਦ ਕੀਤੀ ਹੈ  ਅਤੇ ਬੂਟਿਆਂ ਦੀ ਸਾਂਭ-ਸੰਭਾਲ ਕਰਨ ਉੱਪਰ ਉਚੇਚ ਤਵੱਜੋ ਦੇਣ ਦੀ ਪ੍ਰੇਰਨਾ ਦਿੱਤੀ। ਉਹਨਾਂ ਕਿਹਾ ਦਰੱਖਤ ਸਾਨੂੰ ਕੁਦਰਤੀ ਤੋਹਫ਼ਾ ਆਕਸੀਜਨ ਪ੍ਰਦਾਨ ਕਰਦੇ ਹਨ,ਜ਼ੋ ਮਨੁੱਖੀ ਜੀਵਨ ਦਾ ਆਧਾਰ ਹੀ ਨਹੀਂ, ਜ਼ਰੂਰੀ ਹੈ। ਇਸ ਮੌਕੇ  ਅੰਮ੍ਰਿਤਪਾਲ ਕੌਰ,ਗੁਰਪ੍ਰੀਤ ਸਿੰਘ,ਆਕਾਸ਼ ਪਟਿਆਲਾ,ਗਗਨਦੀਪ ਸਿੰਘ, ਗੁਰਸੇਵਕ ਸਿੰਘ, ਧਰਮਿੰਦਰ ਸਿੰਘ, ਹਰਜਿੰਦਰ ਸਿੰਘ, ਰਮਨਦੀਪ ਕੌਰ ਅਤੇ ਤਲਵਿੰਦਰ ਸਿੰਘ ਬੀ.ਆਰ.ਸੀ. ਵਲੋਂ  ਲੋਕਾਂ ਨੂੰ ਰੁੱਖਾਂ ਦੇ ਮਹਤੱਵ ਬਾਰੇ ਦਸਿਆ। ਉਹਨਾਂ ਨੇ ਕਿਹਾ ਕਿ ਰੁੱਖ ਮਨੁੱਖੀ ਜੀਵਨ ਦਾ ਸਭ ਤੋਂ ਜ਼ਰੂਰੀ ਹਿੱਸਾ ਹਨ ਅਤੇ ਇਹਨਾਂ ਦੀ ਸੰਭਾਲ ਕਰਨ ਸਾਡਾ ਕਰਤੱਵ  ਹੈ। ਇਸ ਮੌਕੇ ਊਂਟਸਰ ਦਾ ਸਰਪੰਚ ਬਲਕਾਰ ਸਿੰਘ,ਪਿੰਡ ਸੰਭੁ ਖੁਰਦ ਦਾ ਸਰਪੰਚ ਸੁਖਵਿੰਦਰ ਕੌਰ,ਪਿੰਡ ਬੱਲੋਪੁਰ ਦੇ ਸਰਪੰਚ ਸਤਿੰਦਰ ਸਿੰਘ ਅਤੇ ਪੰਚ ਗੁਰਪਾਲ ਸਿੰਘ ਹਾਜਰ ਸੀ। ਗ੍ਰਾਮ ਪੰਚਾਇਤ ਜਲ ਸਪਲਾਈ ਅਤੇ ਸੈਨੀਟੇਸ਼ਨ ਕਮੇਟੀ ਮੈਂਬਰ ਹਾਜਰ ਸਨ।

Have something to say? Post your comment

 

More in Malwa

ਮਾਲੇਰਕੋਟਲਾ ਹਲਕਾ ਦੇ ਬਲਾਕ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਚੋਣਾਂ 'ਚ ਕਾਂਗਰਸ ਪਾਰਟੀ ਦੇ ਉਮੀਦਵਾਰ ਭਾਰੀ ਬਹੁਮਤ ਜਿੱਤ ਪ੍ਰਾਪਤ ਕਰਨਗੇ : ਤਰਸੇਮ ਕਲਿਆਣ

ਚੋਣ ਅਮਲਾ ਚੋਣ ਸਮਗਰੀ ਲੈਕੇ ਪੋਲਿੰਗ ਬੂਥਾਂ ਲਈ ਰਵਾਨਾ 

ਸ਼ਰਾਬ ਦੇ ਠੇਕੇ 13 ਅਤੇ 14 ਦਸੰਬਰ ਦੀ ਦਰਮਿਆਨੀ ਰਾਤ ਤੋਂ 15 ਦਸੰਬਰ ਤੱਕ ਬੰਦ ਰੱਖਣ ਦੇ ਹੁਕਮ

ਸੁਨਾਮ 'ਚ ਪੁਲਿਸ ਨੇ ਨਸ਼ਾ ਤਸਕਰ ਦਾ ਘਰ ਢਾਹਿਆ 

ਸੁਨਾਮ ਨਗਰ ਕੌਂਸਲ ਦੀ ਮਿਆਦ ਚਾਰ ਮਹੀਨੇ ਬਾਕੀ

ਰਾਜਾ ਬੀਰਕਲਾਂ ਨੇ ਕਾਂਗਰਸੀ ਉਮੀਦਵਾਰਾਂ ਲਈ ਕੀਤਾ ਚੋਣ ਪ੍ਰਚਾਰ 

ਲੌਂਗੋਵਾਲ 'ਚ ਕਿਸਾਨਾਂ ਨੇ ਬਿਜਲੀ ਦੇ ਮੀਟਰ ਪਾਵਰਕਾਮ ਦਫ਼ਤਰ ਜਮਾਂ ਕਰਵਾਏ

ਕਿਸਾਨਾਂ ਨੇ ਬਿਜਲੀ ਮੀਟਰ ਐਸਡੀਓ ਦੇ ਦਫ਼ਤਰ ਮੂਹਰੇ ਕੀਤੇ ਢੇਰੀ 

ਮਨਦੀਪ ਸੁਨਾਮ ਦੀਆਂ ਖੇਡ ਕਿਤਾਬਾਂ ਸਕੂਲ ਲਾਇਬ੍ਰੇਰੀਆਂ ਦੀ ਕਿਤਾਬ ਲਿਸਟ 'ਚ ਸ਼ਾਮਲ

ਰਾਜ ਸਭਾ ਮੈਂਬਰ ਪਦਮ ਸ਼੍ਰੀ ਰਜਿੰਦਰ ਗੁਪਤਾ ਦੀ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ, ਸਸ਼ਸਤ੍ਰ ਬਲਾਂ ਦੀ ਭੂਮਿਕਾ ’ਤੇ ਏਹਮ ਚਰਚਾ