ਮੋਗਾ : ਨੌਜਵਾਨ ਭਾਰਤ ਸਭਾ ਵਲੋਂ 14 ਸਤੰਬਰ ਨੂੰ ਮੋਗ-੧੧ ਦੇ ਕੀਤੇ ਜਾ ਰਹੇ ਇਜਲਾਸ ਦੀ ਤਿਆਰੀ ਸਬੰਧੀ ਪਿੰਡ ਬਹੋਨਾ ਅਤੇ ਢੁੱਡੀਕੇ ਵਿਖੇ ਨੌਜਵਾਨਾਂ ਦੀਆਂ ਮੀਟਿੰਗਾਂ ਕਰਕੇ ਮੈਂਬਰਸ਼ਿਪ ਦੀ ਸ਼ੁਰੂ ਕੀਤੀ ਗਈ। ਮੈਂਬਰਸ਼ਿਪ ਮੁਕੰਮਲ ਕਰਨ ਉਪਰੰਤ ਕਮੇਟੀਆਂ ਦੀ ਚੋਣ ਕੀਤੀ ਜਾਵੇਗੀ। ਨੌਜਵਾਨ ਭਾਰਤ ਸਭਾ ਦੇ ਸੂਬਾ ਮੀਤ ਪ੍ਰਧਾਨ ਕਰਮਜੀਤ ਮਾਣੂੰਕੇ, ਜਿਲਾ ਖਜਾਨਚੀ ਸਤਨਾਮ ਸਿੰਘ ਡਾਲਾ ਤੇ ਹਰਜਿੰਦਰ ਸਿੰਘ ਨੇ ਦਸਿਆ ਕਿ ਸ਼ਹੀਦਾਂ ਦੀਆਂ ਇਤਿਹਾਸਕ ਯਾਦਗਾਰਾਂ ਰੁਲ ਰਹੀਆਂ ਹਨ। ਸਰਕਾਰ ਸਾਂਭ ਨਹੀਂ ਰਹੀ ਹੈ। ਪਿੰਡਾਂ ਵਿਚ ਖੇਡ ਮੈਦਾਨ ਨਹੀਂ ਹਨ। ਕੋਚ ਨਹੀਂ ਹਨ। ਖਿਡਾਰੀਆਂ ਦੇ ਲਈ ਖੁਰਾਕ ਦਾ ਪ੍ਰਬੰਧ ਨਹੀਂ ਹੈ। ਪਿੰਡ ਬਹੋਨਾ ਵਿਖੇ ਬਾਕਸਿੰਗ ਦੀ ਟ੍ਰੇਨਿੰਗ ਬੰਦ ਪਈ ਹੈ। ਮੀਂਹ ਆਉਣ ਤੇ ਖੇਡ ਮੈਦਾਨ ਪਾਣੀ ਨਾਲ ਭਰ ਜਾਂਦੇ ਹਨ। ਪਿੰਡ ਢੁੱਡੀਕੇ ਵਿਖੇ ਹਾਕੀ ਦਾ ਮੈਦਾਨ ਬਣਨ ਕਰਕੇ ਦੂਜਿਆਂ ਖੇਡਾਂ ਲਈ, ਪ੍ਰੇਕਟਿਸ ਲਈ ਅਤੇ ਨੌਜਵਾਨਾਂ ਦੀ ਮੰਗ ਹੈ ਕਿ ਕਬੱਡੀ ਦਾ ਮੈਦਾਨ ਤਿਆਰ ਕਰਕੇ ਦਿੱਤਾ ਜਾਵੇ। ਸਰਕਾਰ ਪਿੰਡਾਂ ਵਿੱਚ ਆਧੁਨਿਕ ਖੇਡ ਢਾਂਚਾ ਵਿਕਸਿਤ ਕਰੇ, ਹਰ ਪਿੰਡ ਨੂੰ ਖੇਡ ਮੈਦਾਨ, ਸਰਕਾਰੀ ਕੋਚ, ਖੁਰਾਕ, ਕਿੱਟਾਂ ਦਾ ਪ੍ਰਬੰਧ ਕਰਕੇ ਦੇਵੇ। ਓਹਨਾਂ ਕਿਹਾ ਕਿ ਪੁਲਿਸ ਸਿਆਸੀ ਨਸ਼ਾ ਸਮਗਲਰ ਗਠਜੋੜ ਨੂੰ ਤੋੜਨ ਲਈ ਲਾਮਬੰਦੀ ਜਰੂਰੀ ਹੈ। ਨਸ਼ਾ, ਗੇਂਗਵਾਰ ਦਾ ਹਲ ਰੁਜਗਾਰ ਹੈ। ਸਰਕਾਰ ਨੌਜਵਾਨਾਂ ਲਈ ਪੱਕੇ ਤੇ ਸਰਕਾਰੀ ਰੁਜਗਾਰ ਦਾ ਪ੍ਰਬੰਧ ਕਰੇ।
ਓਹਨਾਂ ਕਿਹਾ ਕਿ ਪਿੰਡਾਂ ਵਿੱਚ ਨੌਜਵਾਨਾਂ ਨੂੰ ਨੌਜਵਾਨ ਭਾਰਤ ਸਭਾ ਮੈਂਬਰ ਬਣ ਕੇ ਇਹਨਾਂ ਮੰਗਾਂ ਲਈ ਸੰਘਰਸ਼ਾਂ ਵਿਚ ਪਾਇਆ ਜਾਵੇਗਾ। ਓਹਨਾਂ ਮੰਗ ਕੀਤੀ ਕਿ ਸਰਕਾਰ ਦੇ ਮਾੜੇ ਨਹਿਰੀ ਪ੍ਰਬੰਧ ਕਰਕੇ ਆਏ ਸਾਲ ਹੜ ਮਾਰ ਕਰਦੇ ਹਨ। ਹੜਾਂ ਦੀ ਮਾਰ ਝਲ ਰਹੇ ਲੋਕਾਂ ਲਈ ਮੁਆਵਜੇ ਦਾ ਪ੍ਰਬੰਧ ਕੀਤਾ ਜਾਵੇ, ਨਹਿਰੀ ਢਾਂਚੇ ਨੂੰ ਵਿਕਸਿਤ ਕੀਤਾ ਜਾਵੇ, ਦਰਿਆ ਦੇ ਕੰਢੇ ਕੰਕਰੀਟ ਨਾਲ ਪੱਕੇ ਕੀਤੇ ਜਾਣ। ਇਸ ਮੌਕੇ ਉਕਤ ਤੋਂ ਇਲਾਵਾ ਰਾਜਾ ਸਿੰਘ, ਮਨਪ੍ਰੀਤ ਸਿੰਘ ਸਿੱਧੂ, ਲਵਪ੍ਰੀਤ ਸਿੰਘ, ਵਿਕਰਾਂਤ, ਗੁਰਜੰਟ ਸਿੰਘ, ਮੇਘਾ ਸਿੰਘ, ਆਸ਼ੂ ਸਿੰਘ, ਕਰਨ ਸਿੰਘ, ਅਰਜੁਨ ਸਿੰਘ, ਅਨਮੋਲ, ਸਿੰਘ, ਹੈਰੀ ਆਦਿ ਵੀ ਹਾਜਰ ਸਨ।