ਮੋਗਾ : ਸਥਾਨਕ ਨਿਊ ਟਾਊਨ ਗਲ਼ੀ ਨੰਬਰ 1 ਵਿਖੇ ਗਣੇਸ਼ ਚਤੁਰਥੀ ਦੇ ਸ਼ੁਭ ਮੌਕੇ 'ਤੇ ਭਗਵਾਨ ਗਣੇਸ਼ ਦੀ ਮੂਰਤੀ ਦੀ ਸਥਾਪਨਾ ਨਾਲ ਇੱਕ ਪਵਿੱਤਰ ਅਤੇ ਖੁਸ਼ੀ ਭਰਿਆ ਤਿਉਹਾਰ ਮਨਾਇਆ ਗਿਆ। ਸਭ ਤੋਂ ਪਹਿਲਾਂ ਪੰਡਿਤ ਜੀ ਦੀ ਅਗਵਾਈ ਵਿੱਚ ਪੂਜਾ ਕੀਤੀ ਗਈ। ਅਤੇ ਨਿਊ ਟਾਊਨ ਦਾ ਵਿਹੜਾ ਗਣਪਤੀ ਬੱਪਾ ਮੋਰੀਆ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਇਸ ਮੌਕੇ ਕਾਂਗਰਸ ਦੇ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਅਤੇ ਹਲਕਾ ਇੰਚਾਰਜ ਮੈਡਮ ਮਾਲਵਿਕਾ ਸੂਦ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਉਨ੍ਹਾਂ ਇਸ ਦਿਹਾੜੇ ਦੀਆਂ ਸਭ ਨੂੰ ਮੁਬਾਰਕ ਬਾਦ ਦਿੱਤੀ। ਪੂਰਾ ਮਾਹੌਲ ਸ਼ਰਧਾ ਅਤੇ ਸਕਾਰਾਤ ਮਕਤਾ ਨਾਲ ਭਰਿਆ ਹੋਇਆ ਸੀ ਕਿਉਂਕਿ ਸਾਰਿਆਂ ਨੇ ਵਿਘਨ ਹਾਰਤਾ ਦੇ ਬ੍ਰਹਮ ਆਸ਼ੀਰਵਾਦ ਦੀ ਮੰਗ ਕਰਦੇ ਹੋਏ ਪ੍ਰਾਰਥਨਾਵਾਂ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਗਣਪਤੀ ਮਹੋਤਸਵ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਨਿਊ ਟਾਊਨ ਐਸੋਸੀਏਸ਼ਨ ਵੱਲੋਂ ਮੈਡਮ ਮਾਲਵਿਕਾ ਸੂਦ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਗੌਤਮ ਸੱਚਰ, ਡਾ. ਨਵੀਨ ਸੂਦ, ਯੂਥ ਕਾਂਗਰਸੀ ਆਗੂ ਮੋਹਿਤ ਸੂਦ, ਬੌਬੀ ਕੰਬੋਜ਼ ਆਦਿ ਹਾਜਰ ਸਨ।