ਮਹਿਲ ਕਲਾਂ : ਪਿਛਲੇ ਦੋ ਤਿੰਨ ਲਗਾਤਾਰ ਹੋਈ ਹੋਈ ਬਰਸਾਤ ਕਾਰਨ ਘਰਾਂ ਦੇ ਨੁਕਸਾਨ ਦੀਆਂ ਖਬਰਾਂ ਰੁਕ ਨਹੀਂ ਰਹੀਆਂ | ਜਿਲ੍ਹਾ ਬਰਨਾਲਾ ਦੇ ਪਿੰਡ ਵਜੀਦਕੇ ਖੁਰਦ ਵਿਖ਼ੇ ਇੱਕ ਵਿਧਵਾਂ ਔਰਤ ਵੱਲੋਂ ਆਪਣੇ ਛੋਟੇ ਛੋਟੇ ਬੱਚਿਆਂ ਸਮੇਤ ਸਰਕਾਰ ਪਾਸੋਂ ਘਰ ਦੀ ਮੁੜ ਉਸਾਰੀ ਲਈ ਵਿਸ਼ੇਸ਼ ਗ੍ਰਾਂਟ ਦੀ ਮੰਗ ਕੀਤੀ ਹੈ | ਇਸ ਮੌਕੇ ਰਪਿੰਦਰ ਕੌਰ ਪਤਨੀ ਸਵ. ਜਸਵਿੰਦਰ ਸਿੰਘ ਵਾਸੀ ਵਜੀਦਕੇ ਖੁਰਦ ਨੇ ਦੱਸਿਆਂ ਕਿ ਇਹ ਘਰ ਉਨ੍ਹਾਂ ਦੇ ਸਹੁਰਾ ਪਰਿਵਾਰ ਵੱਲੋਂ ਬਹੁਤ ਸਮਾਂ ਪਹਿਲਾਂ ਬਣਾਇਆ ਗਿਆ ਸੀ | ਇੱਟ ਬਾਲੇ ਨਾਲ ਬਣੇ ਇਸ ਘਰ ਦੀ ਹਾਲਤ ਪਹਿਲਾਂ ਹੀ ਮਾੜੀ ਸੀ | ਪਰ ਹੁਣ ਲਗਾਤਰ ਪਏ ਮੀਹ ਕਾਰਨ ਉਨ੍ਹਾਂ ਦੇ ਘਰ ਨੂੰ ਕਈ ਥਾਂ ਤੋਂ ਤਰੇੜ੍ਹਾ ਆ ਚੁਕੀਆਂ ਹਨ | ਉਨ੍ਹਾਂ ਕਿਹਾ ਕਿ ਉਸ ਦੇ ਪਤੀ ਦੀ 3 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ, ਘਰ 'ਚ ਛੋਟੇ ਛੋਟੇ ਬੱਚੇ ਹਨ | ਉਨ੍ਹਾਂ ਕਿਹਾ ਕਿ ਘਰ 'ਚ ਕੋਈ ਕਮਾਈ ਦਾ ਸਾਧਨ ਨਾ ਹੋਣ ਕਰਕੇ ਉਹ ਘਰ ਦੀ ਮੁੜ ਉਸਾਰੀ ਕਰਵਾਉਣ ਤੋਂ ਅਸਰਮੱਥ ਹੈ | ਉਨ੍ਹਾਂ ਪੰਜਾਬ ਸਰਕਾਰ ਤੇ ਜਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਘਰ ਨਵੇਂ ਸਿਰੇ ਤੋਂ ਉਸਾਰੀ ਲਈ ਗ੍ਰਾਂਟ ਦਿੱਤੀ ਜਾਵੇ।