ਡੇਰਾਬੱਸੀ : ਹਲਕੇ ਦੇ ਪਿੰਡਾਂ ਚ ਵਿਕਾਸ ਕਾਰਜ ਕਰਵਾਉਣ ਅਤੇ ਆਪਸੀ ਭਾਈਚਾਰਾ ਬਣਾਈ ਰੱਖਣ ਲਈ ਤਨੋ ਮਨੋ ਹਾਜ਼ਰ ਹਾਂ, ਪਿੰਡਾਂ ਦੇ ਵਿਕਾਸ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਪਿੰਡਾਂ ਦੀ ਡਿਵੈੱਲਪਮੈਂਟ ਨੂੰ ਲੈਕਿ ਜੋ ਵੀ ਵਾਅਦੇ ਕਰਾਂਗੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਪੂਰੇ ਕਰਾਂਗੇ। ਇਹ ਵਿਚਾਰ ਸੀਨੀਅਰ ਭਾਜਪਾ ਆਗੂ ਅਤੇ ਸਮਾਜਸੇਵੀ ਸ. ਗੁਰਦਰਸ਼ਨ ਸਿੰਘ ਸੈਣੀ ਵੱਲੋਂ ਪਿੰਡ ਖੇੜੀ ਗੁੱਜਰਾਂ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਗਟਾਏ ਗਏ । ਉਹਨਾਂ ਵੱਲੋ ਪਿੰਡ ਦੇ ਕਮਿਊਨਿਟੀ ਸੈਂਟਰ ਦੀ ਡਿਵੈਲਪਮੈਂਟ ਲਈ ਦੋ ਲੱਖ ਰੁਪਏ ਦੇਣ ਦਾ ਐਲਾਣ ਵੀ ਕੀਤਾ ਗਿਆ, ਜਿਸ ਨਾਲ ਰਸੋਈ ਅਤੇ ਬਾਥਰੂਮ ਉਸਾਰੇ ਜਾਣਗੇ। ਸ. ਗੁਰਦਰਸ਼ਨ ਸਿੰਘ ਸੈਣੀ ਨੇ ਕਿਹਾ ਕਿ ਉਹਨਾਂ ਕੋਲ ਕੋਈ ਵੀ ਸਿਆਸੀ ਅਹੁਦਾ ਨਹੀਂ ਹੈ ਅਤੇ ਨਾ ਹੀ ਕਿਸੇ ਪਾਸੇ ਤੋਂ ਕੋਈ ਸਰਕਾਰੀ ਪੈਸਾ ਮਿਲਦਾ ਹੈ, ਪਰੰਤੂ ਫਿਰ ਵੀ ਆਪਣੇ ਬਜ਼ੁਰਗਾਂ ਦੀ ਸੋਚ ਮੁਤਾਬਕ ਉਹ ਵੀ ਨਿਰਸਵਾਰਥ ਭਾਵਨਾ ਨਾਲ ਸਮਾਜ ਸੇਵਾ ਦੀ ਵਿਰਾਸਤ ਨੂੰ ਅੱਗੇ ਤੋਰਨ ਦੀ ਕੋਸ਼ਿਸ ਕਰ ਰਹੇ ਹਨ। ਉਹਨਾਂ ਕਿਹਾ ਕਿ ਹਲਕੇ ਦੇ ਪਿੰਡਾਂ ਵਿਚ ਜੋ ਵੀ ਅਧੂਰੇ ਕੰਮ ਪਏ ਹਨ ਉਨਾਂ ਨੂੰ ਪਹਿਲ ਦੇ ਅਧਾਰ ’ਤੇ ਪੂਰਾ ਕਰਵਾਉਣ ਲਈ ਉਹ ਆਪਣੀ ਕਿਰਤ ਕਮਾਈ ਵਿੱਚੋ ਸਹਾਇਤਾ ਕਰਨ ਲਈ ਤਿਆਰ ਹਨ। ਪਿੰਡਾਂ ਦੀਆਂ ਗਲੀਆਂ, ਨਾਲੀਆਂ, ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ, ਖੇਡ ਮੈਦਾਨਾਂ ਲਈ, ਅਧੂਰੇ ਪਏ ਕਮਿਊਨਿਟੀ ਸੈਂਟਰਾਂ ਲਈ, ਧਾਰਮਿਕ ਅਸਥਾਨਾਂ ਦੀ ਸੇਵਾ ਲਈ ਉਹ ਹਮੇਸ਼ਾ ਲੋਕਾਂ ਦੀ ਸੇਵਾ ਵਿਚ ਹਾਜ਼ਰ ਰਹਿਣਗੇ। ਸ੍ਰੀ ਸੈਣੀ ਨੇ ਕਿਹਾ ਕਿ ਹਲਕੇ ਦੇ ਪਿੰਡਾਂ ਨੂੰ ਸੁੰਦਰ ਬਣਾਉਣ ਵਿੱਚ ਕੋਈ ਕਮੀਂ ਨਹੀਂ ਛੱਡੀ ਜਾਵੇਗੀ। ਉਨ੍ਹਾਂ ਦਾ ਇਕ ਹੀ ਏਜੰਡਾ ਹੈ ਹਲਕੇ ਦੇ ਪਿੰਡਾਂ ਦਾ ਸਰਵਪੱਖੀ ਵਿਕਾਸ ਕਰਨਾ। ਇਸ ਲਈ ਉਹ ਦਿਲ ਖੋਲ੍ਹ ਕੇ ਹਲਕੇ ਦੀ ਸੇਵਾ ਚ ਸਮਰਪਿਤ ਹਨ। ਇਸ ਮੌਕੇ ਵਕੀਲ ਚੰਦ, ਰਾਜ ਕੁਮਾਰ ,ਬੰਟੀ, ਹਰਪਾਲ, ਜਸਬੀਰ ਪੰਚ, ਜਸਵਿੰਦਰ, ਵਿੱਕੀ, ਗੁਰਚਰਨ, ਗੁਰਨਾਮ, ਮਲਕੀਤ, ਮਹੀਪਾਲ, ਸੇਠਪਾਲ, ਗੁਰਚਰਨ ਮਾਸਟਰ, ਸੋਨੀ ਸਮਗੋਲੀ, ਧਾਮੀ ਸ਼ਰਮਾ, ਮੇਜਰ ਭਾਗਸੀ,ਧਰਮਪਾਲ, ਗੁੱਡੂ ਰਾਮ ਅਤੇ ਭਾਜਪਾ ਆਗੂ ਪੁਸ਼ਪਿੰਦਰ ਮਹਿਤਾ, ਹਰਪ੍ਰੀਤ ਸਿੰਘ ਟਿੰਕੂ,ਗੁਲਜ਼ਾਰ ਸਿੰਘ, ਸੰਨਤ ਭਾਰਦਵਾਜ, ਦਵਿੰਦਰ ਸਿੰਘ, ਅਚਿੰਤ ਮੌਜੂਦ ਸਨ।