ਮਲੇਰਕੋਟਲਾ : ਮਾਤਾ ਮਨਸਾ ਦੇਵੀ ਮੰਦਰ ਅਤੇ ਧਰਮਸ਼ਾਲਾ ਕਮੇਟੀ ਦੀ ਇਕ ਅਹਿਮ ਮੀਟਿੰਗ ਹੋਈ ਜਿਸ ਵਿੱਚ ਨਵੀਂ ਕਾਰਜਕਾਰਨੀ ਦਾ ਗਠਨ ਕੀਤਾ ਗਿਆ ਹੈ। ਜਿਸ ਵਿੱਚ ਸੰਜੇ ਸ਼ਰਮਾ ਨੂੰ ਚੇਅਰਮੈਨ ਅਤੇ ਸੋਨੂੰ ਕੱਕੜ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਤੇ ਕਮੇਟੀ ਦੇ ਮੈਂਬਰਾਂ ਵੱਲੋਂ ਸਰਬ ਸੰਮਤੀ ਨਾਲ ਨਵੀਂ ਕਾਰਜਕਾਰਨੀ ਵਿੱਚ ਨੋਬਿਲ ਵਾਤਿਸ਼ ਨੂੰ ਸੀਨੀਅਰ ਉਪ ਪ੍ਰਧਾਨ, ਧੀਰਜ ਕੁਮਾਰ, ਰਾਜੇਸ਼ ਕੁਮਾਰ ਅਤੇ ਹਨੀਸ਼ ਕੁਮਾਰ ਕੌਸ਼ਲ ਨੂੰ ਉਪ ਪ੍ਰਧਾਨ ਦੀ ਜਿੰਮੇਵਾਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸੰਜੇ ਬਾਂਸਲ ਨੂੰ ਸਕੱਤਰ ਅਤੇ ਅਨਿਲ ਵਸ਼ਿਸ਼ਟ ਐਡਵੋਕੇਟ ਨੂੰ ਸਹਿ ਸਕੱਤਰ ਦੀ ਜਿੰਮੇਵਾਰੀ ਦਿੱਤੀ ਗਈ ਹੈ। ਡਾਕਟਰ ਗੋਪਾਲ ਦੀਵਾਨ ਨੂੰ ਵਿੱਤ ਸਕੱਤਰ ਪਵਨ ਸ਼ਰਮਾ ਨੂੰ ਸਹਾਇਕ ਸਕੱਤਰ ਬਣਾਇਆ ਗਿਆ ਹੈ। ਹਰਪ੍ਰੀਤ ਸ਼ਰਮਾ ਨੂੰ ਸਲਾਹਕਾਰ ਅਤੇ ਰੋਬਿਨ ਸ਼ਰਮਾ ਨੂੰ ਪ੍ਰਚਾਰ ਸਕੱਤਰ ਦਾ ਅਹੁਦਾ ਦਿੱਤਾ ਗਿਆ ਹੈ ਕਾਰਜਕਾਨੀ ਦੇ ਸਰਪ੍ਰਸਤ ਦੇ ਰੂਪ ਵਿੱਚ ਰਵਿੰਦਰ ਸਿੰਗਲਾ, ਕੁਲਵੰਤ ਰਾਏ ਦਾਰਾ, ਵਿਨੋਦ ਜੈਨ, ਰਾਧੇ ਸ਼ਿਆਮ ਕਾਲੜਾ, ਜੈਪਾਲ ਸ਼ਰਮਾ, ਅਸ਼ੋਕ ਸ਼ਾਹੀ, ਜਸਵੰਤ ਰਾਏ, ਵੀਰ ਸਿੰਘ ਪਰਮਾਰ, ਸੁਨੀਲ ਸ਼ਰਮਾ, ਰਾਮਪਾਲ , ਅਸ਼ੋਕ ਬਾਂਸਲ, ਹੇਮੰਤ ਜੈਨ , ਸ਼ਿਵ ਮੰਗਲ ਸਿੰਘ ਅਤੇ ਕ੍ਰਿਸ਼ਨ ਸਿੰਗਲਾ ਸ਼ਾਮਿਲ ਹਨ। ਮੈਂਬਰਾਂ ਵਿੱਚ ਨਿਤਿਨ ਬਾਂਸਲ, ਅਕਸ਼ੇ ਤਿਵਾੜੀ, ਤੇਜਪਾਲ , ਵਿਪਨ ਕਾਲੜਾ, ਹਰਨਪ੍ਰੀਤ , ਸਾਹਿਬ ਜੈਨ , ਹੈਪੀ ਜੈਨ ਨੂੰ ਸ਼ਾਮਿਲ ਕੀਤਾ ਗਿਆ ਹੈ। ਜਨਮ ਅਸ਼ਟਮੀ ਅਤੇ ਛਟੀ ਦਾ ਪ੍ਰਭਾਵਸ਼ਾਲੀ ਆਯੋਜਨ ਮੰਦਰ ਕਮੇਟੀ ਵੱਲੋਂ 16 ਅਗਸਤ 2025 ਨੂੰ ਧੂਮਧਾਮ ਨਾਲ ਕੀਤਾ ਗਿਆ ਅਤੇ ਇਸ ਤੋਂ ਬਾਅਦ 24 ਅਗਸਤ 2025 ਨੂੰ ਭਗਵਾਨ ਸ੍ਰੀ ਕ੍ਰਿਸ਼ਨ ਦੀ ਛਠੀ ਦਾ ਉਤਸਵ ਬੜੇ ਹੀ ਜੋਸ਼ ਨਾਲ ਮਨਾਇਆ ਗਿਆ। ਇਸ ਮੌਕੇ ਤੇ ਮੰਦਰ ਕਮੇਟੀ ਦੁਆਰਾ ਵਿਸ਼ਾਲ ਭੰਡਾਰੇ ਦਾ ਆਯੋਜਨ ਵੀ ਕੀਤਾ ਗਿਆ। ਜਿਸ ਵਿੱਚ ਭਾਰੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਪ੍ਰਸਾਦ ਗ੍ਰਹਿਣ ਕੀਤਾ। ਇਸ ਮੌਕੇ ਕਮੇਟੀ ਦੇ ਸਾਰੇ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ।