ਖਨੌਰੀ : ਨਜ਼ਦੀਕੀ ਪਿੰਡ ਭੁੱਲਣ ਵਿੱਚ ਬਣੇ ਸ੍ਰੀ ਸ਼ਿਰਡੀ ਸਾਈਂ ਮੰਦਿਰ ਵਿੱਚ ਬਾਬਾ ਦਲਬੀਰ ਭਗਤ ਜੀ ਦੀ ਅਗਵਾਈ ਅਤੇ ਪ੍ਰੰਬਧਕ ਕਮੇਟੀ ਦੀ ਦੇਖ ਰੇਖ ਹੇਠ ਦੂਸਰਾ ਵਿਸ਼ਾਲ ਜਾਗਰਣ ਸਮਾਗਮ ਤੇ ਭੰਡਾਰਾ ਕਰਵਾਇਆ ਗਿਆ। ਜਿਸ ਵਿੱਚ ਕੇ. ਬੀ. ਡੀ. ਗਰੁੱਪ, ਚੰਡੀਗੜ੍ਹ ਤੋਂ ਸ਼੍ਰੀ ਰਮੇਸ਼ ਕੁਮਾਰ ਜੀ ਗੋਇਲ ਦੇ ਭਰਾ ਸ੍ਰੀ ਸੰਜੂ ਗੋਇਲ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ। ਉਨ੍ਹਾਂ ਦਾ ਸੁਆਗਤ ਕਰਦਿਆਂ ਬਾਬਾ ਦਲਬੀਰ ਸਿੰਘ ਤੇ ਬਿੱਲਾ ਸੈਣੀ ਭੁੱਲਣ ਨੇ ਦੱਸਿਆ ਕਿ ਮੰਦਿਰ ਵਿੱਚ ਬਾਬਾ ਜੀ ਦੀ ਮੂਰਤੀ ਸਥਾਪਨਾ ਅਤੇ ਉਦਘਾਟਨ ਸਮਾਰੋਹ ਵਿੱਚ ਇਨ੍ਹਾਂ ਦੇ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਹੈ। ਇਸ ਸਮਾਗਮ ਵਿੱਚ ਸ੍ਰੀ ਜਸਵੀਰ ਸਿੰਘ ਕੁਦਨੀ ਚੇਅਰਮੈਨ ਪੰਜਾਬ ਰਾਜ ਉਦਯੋਗ ਵਿਕਾਸ ਲਿ. ਅਤੇ ਸੋਨੂੰ ਮਿੱਤਲ ਪਾਤੜਾਂ ( ਜਨਤਾ ਫਰਨੀਚ ਹਾਊਸ ਟੋਹਾਣਾ) ਵਿਸ਼ੇਸ਼ ਮਹਿਮਾਨ ਦੇ ਤੋਰ ਤੇ ਪਹੁੰਚੇ। ਇਸ ਸਮਾਗਮ ਦੋਰਾਨ ਸ਼ਰਬਤ ਦੇ ਭੱਲੇ ਅਤੇ ਸੁੱਖ ਸ਼ਾਂਤੀ ਲਈ ਹਵਨ ਯਗ ਕਰਵਾ ਕੇ ਸਾਈਂ ਜੀ ਦੀ ਸੁੰਦਰ ਪਾਲਕੀ ਸਜ਼ਾਈ ਗਈ । ਜਿਸ ਦੀ ਅਗਵਾਈ ਹੇਠ ਕਲਸ਼ ਸ਼ੋਭਾ ਯਾਤਰਾ ਪਿੰਡ ਵਿੱਚੋਂ ਕੱਢੀ ਗਈ। ਪਰਮ ਤਪੱਸਵੀ ਸ਼੍ਰੀ ਪ੍ਰਤਾਪ ਗਿਰੀ ਜੀ ਮਹਾਰਾਜ ਅਤੇ ਸਵਰਗੀ ਸ਼੍ਰੀ ਦਲੀਪ ਭਗਤ ਜੀ ਨੂੰ ਸਮਰਪਿਤ ਇਸ ਸਮਾਗਮ ਵਿੱਚ ਪੰਜਾਬ, ਹਰਿਆਣਾ ਤੋਂ ਭਾਰੀ ਗਿਣਤੀ ਵਿੱਚ ਪਹੁੰਚ ਕੇ ਸਾਧ ਸੰਗਤ ਨੇ ਹਿੱਸਾ ਲਿਆ। ਇਸ ਮੌਕੇ ਕਲਾਕਾਰ ਅਤੇ ਭਜਨ ਗਾਇਕ ਸੰਦੀਪ ਨਿਮਾਣਾ, ਬਿੱਲਾ ਸੈਣੀ ਭੁੱਲਣ, ਜੋਗਿੰਦਰ ਪੰਡਿਤ, ਸੰਦੀਪ ਸੈਣੀ ਭੁੱਲਣ, ਦੀਪਕ ਸਾਊਂਡ ਐਂਡ ਸਰਵਿਸ ਨਰਵਾਣਾ, ਗੋਗੀ ਐਂਡ ਪਾਰਟੀ ਮਿਊਜ਼ੀਕਲ ਗਰੁੱਪ ਵੱਲੋਂ ਸਾਂਈ ਜੀ ਦਾ ਗੁਣਗਾਨ ਕੀਤਾ ਗਿਆ। ਇਸ ਮੋਕੇ ਬਾਬਾ ਦਲਬੀਰ ਜੀ ਨਾਲ ਕ੍ਰਿਸ਼ਨ ਗੋਇਲ ਨਰਵਾਨਾ, ਗੋਰਵ ਗੋਇਲ ਗੁੜਗਾਉਂ, ਸਮਾਜ ਸੇਵਕ ਮਹਾਂਵੀਰ ਸੈਣੀ ਭੁੱਲਣ, ਸੁਰੇਸ਼ ਸੈਣੀ, ਕਰਮਵੀਰ ਸਿੰਘ, ਬਲਵਾਨ ਸਿੰਘ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।