ਘਨੌਰ : ਅੱਜ ਘਨੌਰ ਵਿਖੇ ਮੀਡੀਆ ਵੈਲਫੇਅਰ ਪ੍ਰੈੱਸ ਕਲੱਬ ਦੇ ਦਫਤਰ ਪਹੁੰਚ ਕੇ ਪੀ.ਐਚ.ਐਸ.ਸੀ. ਦੇ ਵਾਇਸ ਚੇਅਰਮੈਨ ਮਨਿੰਦਰਜੀਤ ਸਿੰਘ ਵਿੱਕੀ ਘਨੌਰ ਨੇ ਕਲੱਬ ਦੇ ਅਹੁਦੇਦਾਰਾਂ ਨੂੰ ਖ਼ਾਸ ਤੌਰ ‘ਤੇ ਸਨਮਾਨਿਤ ਕੀਤਾ।
ਇਸ ਵਿਸ਼ੇਸ਼ ਮੌਕੇ ਪ੍ਰਧਾਨ ਸਰਦਾਰਾ ਸਿੰਘ, ਵਾਇਸ ਪ੍ਰਧਾਨ ਓਮਕਾਰ ਸ਼ਰਮਾ, ਖਜਾਂਨਚੀ ਭਾਗ ਸਿੰਘ, ਅੰਟਾਲ, ਪ੍ਰੈਸ ਸਕੱਤਰ ਮੁਹੰਮਦ ਸਲੀਮ, ਜਨਰਲ ਸਕੱਤਰ ਅਭਿਸ਼ੇਕ ਸੂਦ,ਕਾਰਜਕਾਰੀ ਮੈਂਬਰ ਰਾਜੇਸ਼ ਕੁਮਾਰ ਲੋਹਸਿੰਬਲੀ ਅਹੁਦੇਦਾਰਾਂ ਨੂੰ ਸਰੋਪੇ ਪਾ ਕੇ ਮਾਣ-ਸਨਮਾਨ ਦਿੱਤਾ ਗਿਆ।ਸਨਮਾਨ ਸਮਾਰੋਹ ਵਿੱਚ ਵਿੱਕੀ ਘਨੌਰ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਮੀਡੀਆ ਸੱਚਾਈ ਦੀ ਆਵਾਜ਼ ਹੈ, ਜਿਸਦੀ ਤਾਕਤ ਨਾਲ ਸਮਾਜ ਦੇ ਹਰ ਪੱਖ ਦੀ ਅਸਲ ਤਸਵੀਰ ਸਾਹਮਣੇ ਆਉਂਦੀ ਹੈ। ਉਨ੍ਹਾਂ ਨੇ ਕਲੱਬ ਨੂੰ ਭਰੋਸਾ ਦਿਵਾਇਆ ਕਿ ਉਹ ਹਮੇਸ਼ਾਂ ਪੱਤਰਕਾਰਾਂ ਦੇ ਨਾਲ ਖੜੇ ਰਹਿਣਗੇ ਅਤੇ ਉਨ੍ਹਾਂ ਦੇ ਹੱਕਾਂ ਦੀ ਰੱਖਿਆ ਲਈ ਆਪਣਾ ਪੂਰਾ ਯੋਗਦਾਨ ਪਾਉਣਗੇ।
ਸਮਾਗਮ ਦੇ ਅੰਤ ਵਿੱਚ ਕਲੱਬ ਵੱਲੋਂ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਵਿੱਕੀ ਘਨੌਰ ਦਾ ਧੰਨਵਾਦ ਕੀਤਾ ਗਿਆ ਅਤੇ ਐਲਾਨ ਕੀਤਾ ਗਿਆ ਕਿ ਮੀਡੀਆ ਵਰਕਰ ਲੋਕ-ਹਿਤ ਦੇ ਮੁੱਦਿਆਂ ਨੂੰ ਹੋਰ ਤੇਜ਼ੀ ਅਤੇ ਹੌਸਲੇ ਨਾਲ ਅੱਗੇ ਲਿਆਉਣਗੇ।