Sunday, October 12, 2025

Chandigarh

ਪੰਜਾਬ ਇਨ ਫਰੇਮਜ਼" ਫੋਟੋ ਪ੍ਰਦਰਸ਼ਨੀ ਨੇ ਸੂਬੇ ਦੀ ਸ਼ਾਨਾਮੱਤੀ ਵਿਰਾਸਤ ਤੇ ਬਹੁਪੱਖੀ ਖੂਬਸੂਰਤੀ ਨੂੰ ਸਹੁਜਮਈ ਢੰਗ ਨਾਲ ਉਭਾਰਿਆ: ਅਮਨ ਅਰੋੜਾ

August 21, 2025 08:42 PM
SehajTimes

ਚੰਡੀਗੜ੍ਹ : ਪੰਜਾਬ ਦੇ ਕੈਬਨਿਟ ਮੰਤਰੀ ਅਤੇ 'ਆਪ' ਦੇ ਸੂਬਾ ਪ੍ਰਧਾਨ ਸ੍ਰੀ ਅਮਨ ਅਰੋੜਾ ਨੇ ਅੱਜ ਇੱਥੇ ਪੰਜਾਬ ਕਲਾ ਪ੍ਰੀਸ਼ਦ, ਕਲਾ ਭਵਨ ਵਿਖੇ ਕਰਵਾਈ ਗਈ 3-ਰੋਜ਼ਾ ਫੋਟੋ ਪ੍ਰਦਰਸ਼ਨੀ 'ਪੰਜਾਬ ਇਨ ਫਰੇਮਜ਼' ਦੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕੀਤੀ। ਇਸ ਸਮਾਰੋਹ ਦੌਰਾਨ ਪੰਜਾਬ ਵਿੱਚ ਹਰੀ ਕ੍ਰਾਂਤੀ ਲਿਆਉਣ ਪਿੱਛੇ ਦੂਰਅੰਦੇਸ਼ ਸੋਚ ਰੱਖਣ ਵਾਲੇ ਅਤੇ ਚੰਡੀਗੜ੍ਹ ਨੂੰ ਆਧੁਨਿਕਤਾ ਤੇ ਕੁਦਰਤ ਦੇ ਸੁਮੇਲ ਵਾਲਾ ਸ਼ਹਿਰ ਬਣਾਉਣ ਵਾਲੇ ਡਾ. ਐਮ.ਐਸ. ਰੰਧਾਵਾ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਸ੍ਰੀ ਅਮਨ ਅਰੋੜਾ ਨੇ ਉਨ੍ਹਾਂ ਦੇ ਬੁੱਤ ਅੱਗੇ ਸਨਮਾਨ ਵਜੋਂ ਦੀਪ ਜਗਾਇਆ। ਇਸ ਪ੍ਰਦਰਸ਼ਨੀ ਦੌਰਾਨ ਦੁਰਲੱਭ ਦ੍ਰਿਸ਼ਾਂ ਦਾ ਆਨੰਦ ਮਾਨਣ ਉਪਰੰਤ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਇਸ ਕਲਾਤਮਕ ਫੋਟੋ ਪ੍ਰਦਰਸ਼ਨੀ ਨੇ ਰਾਜ ਸੂਚਨਾ ਕਮਿਸ਼ਨਰ ਸ੍ਰੀ ਹਰਪ੍ਰੀਤ ਸੰਧੂ ਵੱਲੋਂ ਕੈਮਰੇ ਵਿੱਚ ਕੈਦ ਕੀਤੇ ਸਦੀਆਂ ਪੁਰਾਣੇ ਸਮਾਰਕਾਂ, ਇਤਿਹਾਸਕ ਅਸਥਾਨਾਂ ਅਤੇ ਸ਼ਾਂਤੀ ਭਰੇ ਦ੍ਰਿਸ਼ਾਂ ਨੂੰ ਪ੍ਰਦਰਸ਼ਿਤ ਕਰਕੇ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਅਤੇ ਵਿਲੱਖਣ ਕੁਦਰਤੀ ਸੁੰਦਰਤਾ ਨੂੰ ਜੀਵੰਤ ਕਰ ਦਿੱਤਾ ਹੈ। ਉਨ੍ਹਾਂ ਦੀਆਂ ਮਨਮੋਹਕ ਤਸਵੀਰਾਂ ਨੇ ਸੂਬੇ ਦੀ ਸੁੰਦਰਤਾ ਨੂੰ ਦਰਸਾਉਂਦਿਆਂ ਇਸ ਦੀ ਅਮੀਰ ਵਿਰਾਸਤ, ਇਤਿਹਾਸ ਅਤੇ ਸ਼ਾਨਦਾਰ ਦ੍ਰਿਸ਼ਾਂ ਦੀ ਝਲਕ ਪੇਸ਼ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਇਸ ਪ੍ਰਦਰਸ਼ਨੀ ਨੇ ਪੰਜਾਬ ਦੇ ਜੀਵੰਤ ਸਾਰ ਅਤੇ ਸਦੀਵੀ ਵਿਰਾਸਤ ਨੂੰ ਸੁੰਦਰਤਾ ਨਾਲ ਪੇਸ਼ ਕੀਤਾ ਹੈ। ਉਨ੍ਹਾਂ ਨੇ ਕਿਸੇ ਖੇਤਰ ਦੀ ਵਿਰਾਸਤ ਨੂੰ ਸੰਭਾਲਣ ਅਤੇ ਉਤਸ਼ਾਹਿਤ ਕਰਨ ਲਈ ਫੋਟੋਗ੍ਰਾਫੀ ਦੇ ਸ਼ਕਤੀਸ਼ਾਲੀ ਮਾਧਿਅਮ ਨੂੰ ਉਜਾਗਰ ਕਰਦਿਆਂ ਹਾਜ਼ਰੀਨ ਨੂੰ ਪੰਜਾਬ ਦੀ ਵਿਲੱਖਣ ਅਤੇ ਸਦੀਵੀ ਸੁੰਦਰਤਾ ਦਾ ਚੇਤਾ ਕਰਾਇਆ।

ਵਿਸ਼ਵ ਫੋਟੋਗ੍ਰਾਫੀ ਦਿਵਸ 2025 ਨੂੰ ਸਮਰਪਿਤ ਅਤੇ ਪੰਜਾਬ ਕਲਾ ਪ੍ਰੀਸ਼ਦ ਦੀ ਸਰਪ੍ਰਸਤੀ ਹੇਠ ਕਰਵਾਈ ਗਈ ਇਸ ਪ੍ਰਦਰਸ਼ਨੀ ਦਾ ਆਗਾਜ਼ ਮੰਗਲਵਾਰ ਨੂੰ ਹੋਇਆ ਸੀ। ਇਸ ਪ੍ਰਦਰਸ਼ਨੀ ਨੇ ਕਲਾ ਪ੍ਰੇਮੀਆਂ ਨੂੰ ਪੰਜਾਬ ਦੇ ਵਿਭਿੰਨ ਦ੍ਰਿਸ਼ਾਂ ਰਾਹੀਂ ਇੱਕ ਸ਼ਾਨਦਾਰ ਦ੍ਰਿਸ਼ਟੀਗਤ ਯਾਤਰਾ ਦਾ ਆਨੰਦ ਮਾਨਣ ਦਾ ਮੌਕਾ ਪ੍ਰਦਾਨ ਕੀਤਾ ਜਿਸ ਵਿੱਚ ਸੂਬੇ ਦੀ ਅਮੀਰ ਸੱਭਿਆਚਾਰਕ, ਇਤਿਹਾਸਕ, ਖੇਤੀਬਾੜੀ ਅਤੇ ਧਾਰਮਿਕ ਵਿਰਾਸਤ ਨੂੰ ਪੇਸ਼ ਕੀਤਾ ਗਿਆ। ਇਸ ਸਮਾਪਤੀ ਸਮਾਰੋਹ ਵਿੱਚ ਸੁਚੱਜਾ ਪ੍ਰਸ਼ਾਸਨ ਅਤੇ ਆਈ.ਟੀ. ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਡੀ.ਕੇ. ਤਿਵਾੜੀ, ਪਸ਼ੂ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਰਾਹੁਲ ਭੰਡਾਰੀ, ਫੂਡ ਪ੍ਰੋਸੈਸਿੰਗ ਦੇ ਪ੍ਰਮੁੱਖ ਸਕੱਤਰ ਸ੍ਰੀਮਤੀ ਰਾਖੀ ਗੁਪਤਾ ਭੰਡਾਰੀ, ਪੰਜਾਬ ਆਰਥਿਕ ਨੀਤੀ ਅਤੇ ਯੋਜਨਾਬੰਦੀ ਬੋਰਡ ਦੇ ਉਪ ਚੇਅਰਮੈਨ ਸ੍ਰੀ ਸੁਨੀਲ ਗੁਪਤਾ, ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਸ੍ਰੀ ਸਵਰਨਜੀਤ ਸਵੀ, ਸਿਵਲ ਮਿਲਟਰੀ ਮਾਮਲੇ ਪੱਛਮੀ ਕਮਾਂਡ ਦੇ ਡਾਇਰੈਕਟਰ ਕਰਨਲ ਜਸਦੀਪ ਸੰਧੂ, ਸਾਬਕਾ ਜੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਜਸਟਿਸ ਕੇ.ਐਸ. ਗਰੇਵਾਲ ਅਤੇ ਸਾਬਕਾ ਗ੍ਰਹਿ ਸਕੱਤਰ ਡਾ. ਬੀ.ਸੀ. ਗੁਪਤਾ ਸਮੇਤ ਹੋਰ ਉੱਘੀਆਂ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ।

Have something to say? Post your comment

 

More in Chandigarh

ਸਪੀਕਰ ਨੇ ਬਾਰਬਾਡੋਸ ਵਿਖੇ ਕਰਵਾਈ ਗਈ 68ਵੀਂ ਸੀ.ਪੀ.ਏ. ਜਨਰਲ ਅਸੈਂਬਲੀ ਵਿੱਚ ਕੀਤੀ ਸ਼ਿਰਕਤ

ਪੈਸਕੋ ਨੇ ਮਨਾਇਆ 47ਵਾਂ ਸਥਾਪਨਾ ਦਿਵਸ; ਸਾਬਕਾ ਸੈਨਿਕਾਂ ਦੀ ਭਲਾਈ ਪ੍ਰਤੀ ਵਚਨਬੱਧਤਾ ਦੁਹਰਾਈ

ਪੀ.ਐਸ.ਪੀ.ਸੀ.ਐਲ. ਦੀ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਸਹਿਣਸ਼ੀਲਤਾ ਪਹੁੰਚ

ਵਿਸ਼ਵ ਮਾਨਸਿਕ ਸਿਹਤ ਦਿਵਸ: ਡਾ. ਬਲਬੀਰ ਸਿੰਘ ਵੱਲੋਂ ਪੰਜਾਬ ਰਾਜ ਮਾਨਸਿਕ ਸਿਹਤ ਨੀਤੀ ਦੀ ਸ਼ੁਰੂਆਤ

'ਯੁੱਧ ਨਸ਼ਿਆਂ ਵਿਰੁੱਧ’ ਦੇ 223ਵੇਂ ਦਿਨ ਪੰਜਾਬ ਪੁਲਿਸ ਵੱਲੋਂ 2.2 ਕਿਲੋ ਹੈਰੋਇਨ ਸਮੇਤ 75 ਨਸ਼ਾ ਤਸਕਰ ਕਾਬੂ

ਪੰਜਾਬ ਸਰਕਾਰ ਨੇ ਕਤਾਰਾਂ ‘ਚ ਖੜ੍ਹਨ ਤੇ ਵਾਰ-ਵਾਰ ਦਸਤਾਵੇਜ਼ ਜਮ੍ਹਾਂ ਕਰਵਾਉਣ ਦਾ ਝੰਜਟ ਕੀਤਾ ਖ਼ਤਮ: ਯੂਨੀਫਾਈਡ ਸਿਟੀਜ਼ਨ ਪੋਰਟਲ 'ਤੇ ਮਿਲਣਗੀਆਂ 848 ਨਾਗਰਿਕ ਸੇਵਾਵਾਂ

ਮੁੱਖ ਮੰਤਰੀ ਨੇ ਚੀਫ਼ ਜਸਟਿਸ 'ਤੇ ਜੁੱਤੀ ਮਾਰਨ ਦੀ ਕੋਸ਼ਿਸ਼ ਦੀ ਸਖ਼ਤ ਆਲੋਚਨਾ ਕੀਤੀ, ਭਾਜਪਾ ਦੀ ਦਲਿਤ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਦੱਸਿਆ

ਸਤਲੁਜ ਬੁਝਾਏਗਾ ਨੰਗਲ ਵਾਸੀਆਂ ਦੀ ਪਿਆਸ: ਹਰਜੋਤ ਬੈਂਸ ਵੱਲੋਂ 16 ਕਰੋੜ ਰੁਪਏ ਦੇ ਪਾਈਪਲਾਈਨ ਪ੍ਰੋਜੈਕਟ ਦਾ ਐਲਾਨ

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਵਸ: ਹਰਜੋਤ ਸਿੰਘ ਬੈਂਸ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਆਵਾਜਾਈ ਸੁਚਾਰੂ ਬਣਾਉਣ ਲਈ ਸੜਕਾਂ ਅਪਗ੍ਰੇਡ ਕਰਨ ਦੇ ਹੁਕਮ

'ਯੁੱਧ ਨਸ਼ਿਆਂ ਵਿਰੁੱਧ': 222ਵੇਂ ਦਿਨ, ਪੰਜਾਬ ਪੁਲਿਸ ਵੱਲੋਂ 17.7 ਕਿਲੋ ਹੈਰੋਇਨ ਅਤੇ 15 ਲੱਖ ਰੁਪਏ ਦੀ ਡਰੱਗ ਮਨੀ ਸਮੇਤ 77 ਨਸ਼ਾ ਤਸਕਰ ਗ੍ਰਿਫ਼ਤਾਰ