Monday, October 13, 2025

Chandigarh

ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 40ਵੀਂ ਬਰਸੀ ਸਮਾਗਮ ਮੌਕੇ ਕੀਤੀ ਕਾਨਫਰੰਸ ਵਿੱਚ ਵੱਡੀ ਗਿਣਤੀ ਪਹੁੰਚੀ ਸੰਗਤ

August 20, 2025 11:06 PM
SehajTimes
 
 
ਲੌਂਗੋਵਾਲ : ਸਿਆਸਤ ਅਤੇ ਧਰਮ ਦੇ ਸੁਮੇਲ ਦੀ ਮੂਰਤ ਸੰਤ ਹਰਚੰਦ ਸਿੰਘ ਲੌਂਗੋਵਾਲ ਸਾਹਿਬ ਦੀ 40ਵੀਂ ਬਰਸੀ ਸਮਾਗਮ ਮੌਕੇ ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਦੀ ਕਾਨਫਰੰਸ ਵਿੱਚ ਆਏ ਸੰਗਤ ਦੇ ਹੜ੍ਹ ਨੇ ਮੋਹਰ ਲਗਾ ਦਿੱਤੀ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਕੀ ਹੋਏ ਧੜੇ ਨੂੰ ਬੁਰੀ ਤਰਾਂ ਨਕਾਰ ਦਿੱਤਾ ਗਿਆ ਹੈ। ਅੱਜ ਦੀ ਇਤਿਹਾਸਕ ਕਾਨਫਰੰਸ ਮੌਕੇ ਸਭ ਤੋ ਪਹਿਲਾਂ ਸੰਤ ਹਰਚੰਦ ਸਿੰਘ ਲੌਂਗੋਵਾਲ ਸਾਹਿਬ ਨੂੰ ਸਮੁੱਚੀ ਲੀਡਰਸ਼ਿਪ ਨੇ ਸ਼ਰਧਾ ਦੇ ਫੁੱਲ ਭੇਂਟ ਕਰਕੇ ਓਹਨਾਂ ਨੂੰ ਯਾਦ ਕੀਤਾ। ਅੱਜ ਦਾ ਦਿਨ ਸਿੱਖ ਸਿਆਸਤ ਅਤੇ ਪੰਜਾਬ ਦੀ ਸਿਆਸਤ ਲਈ ਅਹਿਮ ਹੋ ਨਿੱਬੜਿਆ ਜਦੋਂ ਸੰਗਤ ਦੇ ਹੜ੍ਹ ਨੇ ਆਪਣੀ ਆਮਦ ਨਾਲ ਫੈਸਲਾ ਕਰ ਦਿੱਤਾ ਕਿ, ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਵਿਅਕਤੀ ਵਿਸ਼ੇਸ਼ ਦੀ ਸਿਆਸਤ ਨੂੰ ਨਕਾਰ ਚੁੱਕੇ ਹਨ।  ਪੰਥ ਅਤੇ ਪੰਜਾਬ ਦੇ ਸਾਹਮਣੇ ਵੱਡਾ ਸਵਾਲ ਬਣਿਆ ਹੋਇਆ ਸੀ ਕਿ ਅਸਲੀ ਅਤੇ ਨਕਲੀ ਅਕਾਲੀ ਦਲ ਕਿਹੜਾ ਹੈ, ਅੱਜ ਪੰਥ ਦੀ ਖੁੱਲ੍ਹੀ ਕਚਹਿਰੀ ਵਿੱਚ ਪੰਥ ਅਤੇ ਪੰਜਾਬ ਪ੍ਰਸਤ ਲੋਕਾਂ ਨੇ ਹੜ੍ਹ ਦੇ ਰੂਪ ਵਿੱਚ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ ਹੋਏ ਬਰਸੀ ਸਮਾਗਮ ਵਿੱਚ ਆਪਣੀ ਹਾਜ਼ਰੀ ਲਗਵਾ ਕੇ ਇਸ ਸਵਾਲ ਦਾ ਨਿਬੇੜਾ ਕਰ ਦਿੱਤਾ ਹੈ ਕਿ ਪੰਥ ਪ੍ਰਸਤ ਅਤੇ ਪੰਜਾਬ ਹਿਤੈਸ਼ੀ ਲੋਕ ਕਦੇ ਸੁਪਨੇ ਵਿੱਚ ਵੀ ਨਹੀਂ ਸੋਚ ਸਕਦੇ ਕਿ, ਓਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਤੋਂ ਆਕੀ ਹੋਏ ਲੋਕਾਂ ਨੂੰ ਅਪਣਾ ਆਗੂ ਮੰਨਦੇ ਹੋਣ, ਇਸ ਕਰਕੇ ਅੱਜ ਦੇ ਇਕੱਠ ਨੇ ਬਹੁਤ ਸਾਰੇ ਸਵਾਲਾਂ ਤੇ ਮੁਕੰਮਲ ਵਿਰਾਮ ਲਗਾ ਦਿੱਤਾ ਹੈ।
 
ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕੇਂਦਰ ਦੀ ਕਿਸੇ ਵੀ ਸਰਕਾਰ ਨੇ ਪੰਜਾਬ ਦੇ ਹਿੱਤਾਂ ਦੀ ਪੂਰਤੀ ਨਹੀਂ ਕੀਤੀ। ਰਾਜੀਵ ਲੌਂਗੋਵਾਲ ਸਮਝੌਤੇ ਤਹਿਤ ਤਿੰਨ ਤਰਾਂ ਦੀਆਂ ਮੰਗਾਂ ਨੂੰ ਹਾਲੇ ਤੱਕ ਪ੍ਰਵਾਨ ਨਹੀਂ ਕੀਤਾ ਗਿਆ। ਨਾ ਪੰਜਾਬੀ ਬੋਲਦੇ ਇਲਾਕੇ ਮਿਲੇ, ਨਾ ਰਾਜਧਾਨੀ ਚੰਡੀਗੜ੍ਹ ਮਿਲੀ, ਨਾ ਪਾਣੀਆਂ ਦੇ ਹੱਕ ਮਿਲੇ ਅਤੇ ਨਹੀਂ ਪੰਜਾਬ ਦੇ ਅਧਿਕਾਰਾਂ ਦੀ ਰਾਖੀ ਹੋਈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜੱਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਵੀ ਬੰਦੀ ਸਿੰਘਾਂ ਦੀ ਰਿਹਾਈ ਤੇ ਕੇਂਦਰ ਚੁੱਪ ਹੈ। ਅੱਜ ਵੀ 84 ਦੇ ਜਖਮਾਂ ਤੇ ਮੱਲ੍ਹਮ ਨਹੀਂ ਲੱਗ ਸਕੀ। ਇਹ ਪੰਜਾਬ ਨਾਲ ਵਿਤਕਰਾ ਹੈ। ਪੰਜਾਬ ਦੀ ਕਿਸਾਨੀ, ਉਦਯੋਗ ਦਾ ਬੁਰੇ ਤਰੀਕੇ ਨਾਲ ਨੁਕਸਾਨ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਖੇਤਰੀ ਪਾਰਟੀ ਦੀ ਲੀਡਰਸ਼ਿਪ ਨੇ ਕੁਰਸੀ ਮੋਹ ਕਰਕੇ ਸੂਬੇ ਦੇ ਹਿੱਤਾਂ ਨੂੰ ਕਮਜੋਰ ਕੀਤਾ। ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਪੰਥ ਅਤੇ ਪੰਜਾਬ ਪ੍ਰਸਤ ਲੋਕਾਂ ਨੂੰ ਅਪੀਲ ਕੀਤੀ ਕਿ, ਆਓ ਆਪਣੀ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ ਦਾ ਹੋਕਾ ਦਿੰਦੇ ਹੋਏ ਸਭ ਨੂੰ ਇੱਕ ਖੇਤਰੀ ਪਾਰਟੀ ਦੇ ਝੰਡੇ ਹੇਠ ਇਕੱਠੇ ਹੋਣ ਦੀ ਅਪੀਲ ਕੀਤੀ।
 
ਸਰਦਾਰ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ,ਦੇਸ਼ ਦੀ ਵੰਡ ਤੋਂ ਲੈਕੇ ਹੁਣ ਤੱਕ ਪੰਜਾਬੀਆਂ ਖਾਸ ਕਰਕੇ ਸਿੱਖਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਂਦਾ ਰਿਹਾ ਹੈ।  ਸਾਨੂੰ ਜ਼ਰਾਇਮ ਪੇਸ਼ਾ ਲੋਕ ਕਹਿ ਬਦਨਾਮ ਕੀਤਾ ਗਿਆ ਜਦੋਂ ਕਿ ਦੇਸ਼ ਦੀ ਆਜ਼ਾਦੀ ਤੋਂ ਲੈਕੇ ਦੇਸ਼ ਦੀ ਤਰੱਕੀ ਵਿੱਚ ਸਭ ਤੋਂ ਵੱਡਾ ਯੋਗਦਾਨ ਪੰਜਾਬੀ ਭਾਈਚਾਰੇ ਦਾ ਹੈ। 
 
ਇਸ ਮੌਕੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਸਿਆਸੀ ਵਾਰਿਸ ਐਸਜੀਪੀਸੀ ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਮੰਚ ਤੋਂ ਬੋਲਦੇ ਹੋਏ, ਸੁਖਬੀਰ ਬਾਦਲ ਨੂੰ ਅਕਾਲੀ ਦਲ ਕਮਜੋਰ ਹੋਈ ਸਥਿਤੀ ਲਈ ਜ਼ਿੰਮੇਵਾਰ ਕਰਾਰ ਦਿੱਤਾ। ਜੱਥੇਦਾਰ ਲੌਂਗੋਵਾਲ ਨੇ ਕਿਹਾ ਕਿ, ਦੋ ਦਸੰਬਰ ਅਜਿਹਾ ਦਿਨ ਸੀ, ਜਦੋਂ ਸੁਖਬੀਰ ਬਾਦਲ ਆਪਣੇ ਗੁਨਾਹਾਂ ਦਾ ਬੇਦਾਵਾ ਪੜਵਾ ਸਕਦਾ ਸੀ, ਪਰ ਉਸ ਨੇ ਖਿਦਰਾਣੇ ਦੀ ਧਰਤੀ ਤੇ ਜਾ ਕੇ ਆਪਣੇ ਮੁਖਾਤਿਬ ਤੋ ਕਬੂਲ ਕੀਤੇ ਗੁਨਾਹਾਂ ਤੋ ਮੁੱਕਰ ਕੇ ਹੁਕਮਨਾਮਾ ਸਾਹਿਬ ਤੋਂ ਆਕੀ ਹੋਣ ਦਾ ਸਬੂਤ ਪੇਸ਼ ਕੀਤਾ। ਜੱਥੇਦਾਰ ਲੌਗੋਵਾਲ ਨੇ ਕਿਹਾ ਕਿ ਸਿੱਖ ਕੌਮ ਅਜਿਹੇ ਲੋਕਾਂ ਨੂੰ ਕਦੇ ਗਲ ਨਾਲ ਨਹੀਂ ਲਗਾਉਂਦੀ , ਜਿਹੜੇ ਲੋਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਤੋਂ ਆਕੀ ਹੋ ਗਏ ਹੋਣ।
 
ਇਸ ਮੌਕੇ ਸਾਬਕਾ ਸਾਂਸਦ ਸਰਦਾਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ, ਅੱਜ ਪੁਨਰ ਸੁਰਜੀਤ ਹੋਏ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਪੰਜਾਬ ਦੇ ਲੋਕ ਆਸ ਲਗਾਈ ਬੈਠੇ ਹਨ। ਓਹਨਾ ਕਿਹਾ ਕਿ ਅੱਜ ਅਜਿਹੀ ਸੁਹਿਰਦ ਲੀਡਰਸ਼ਿਪ ਦੀ ਲੋੜ ਹੈ, ਜਿਹੜੀ ਮੀਰੀ ਪੀਰੀ ਦੇ ਸਿਧਾਂਤ ਤੇ ਪਹਿਰਾ ਦੇ ਸਕੇ। ਓਹਨਾਂ ਮਰਹੂਮ ਸਿਆਸਤਦਾਨ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੂੰ ਯਾਦ ਕਰਦੇ ਕਿਹਾ ਕਿ, ਸਰਦਾਰ ਢੀਂਡਸਾ ਆਪਣੇ ਜੀਵਨ ਦੇ ਆਖਰੀ ਪਲਾਂ ਮੌਕੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਨਿਘਾਰ ਭਰੀ ਹਾਲਤ ਤੋ ਚਿੰਤਿਤ ਸਨ। ਸਰਦਾਰ ਚੰਦੂਮਾਜਰਾ ਨੇ ਕਿਹਾ ਪੰਜਾਬ ਨੂੰ ਇਸ ਮਾੜੇ ਹਾਲਤਾਂ ਵਿੱਚੋ ਕੱਢਣ ਲਈ ਸਮੂਹ ਪੰਜਾਬੀਆਂ ਨੂੰ ਇੱਕ ਪਲੇਟਫਾਰਮ ਦੇ ਆਉਣਾ ਹੋਵੇਗਾ, ਤਾਂ ਜੋ ਪੰਜਾਬ ਦੇ ਹਿੱਤਾਂ ਦੀ ਰਾਖੀ ਕੀਤੀ ਜਾ ਸਕੇ।
 
ਇਸ ਮੌਕੇ ਭਰਤੀ ਕਮੇਟੀ ਦੇ ਮੈਬਰ ਜੱਥੇਦਾਰ ਇਕਬਾਲ ਸਿੰਘ ਝੂੰਦਾਂ ਨੇ ਕਿਹਾ ਕਿ ਨਿੱਜ ਪ੍ਰਸਤ ਦੀ ਵਜ੍ਹਾ ਨਾਲ ਸ਼੍ਰੋਮਣੀ ਅਕਾਲੀ ਦਲ ਅਰਸ਼ ਤੋ ਫ਼ਰਸ਼ ਤੇ ਆਇਆ। ਕੁਝ ਲੋਕਾਂ ਦੇ ਨਿੱਜੀ ਮੁਫ਼ਾਦ ਦੀ ਵਜ੍ਹਾ ਦਾ ਨੁਕਸਾਨ ਸ਼੍ਰੋਮਣੀ ਅਕਾਲੀ ਦਲ ਵਰਕਰ ਨੂੰ ਭੁਗਤਨਾ ਪਿਆ। ਅੱਜ ਪੁਨਰ ਸੁਰਜੀਤ ਹੋਏ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਆਸ ਕੀਤੀ ਜਾ ਸਕਦੀ ਹੈ ਕਿ, ਇਹ ਲੀਡਰਸ਼ਿਪ ਪੰਥ ਅਤੇ ਪੰਜਾਬ ਦੇ ਮੁੱਦਿਆਂ ਤੇ ਠੋਸ ਪਹਿਰਾ ਦੇਵੇਗੀ।
 
ਇਸ ਮੌਕੇ ਸਾਬਕਾ ਮੰਤਰੀ ਸਰਦਾਰ ਪ੍ਰਮਿੰਦਰ ਸਿੰਘ ਢੀਂਡਸਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਇਥੇ ਪਹੁੰਚੇ ਵਰਕਰਾਂ ਦੀ ਵੱਡੀ ਆਮਦ ਨੇ ਮੋਹਰ ਲਗਾਈ ਹੈ ਕਿ ਪੰਥ ਇੱਕ ਪਾਸੜ ਫੈਸਲਾ ਕਰ ਚੁੱਕਾ ਹੈ।
 
ਸਰਦਾਰ ਸੁਰਜੀਤ ਸਿੰਘ ਰੱਖੜਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ, ਪਿਛਲੇ ਸਮੇਂ ਹੋਈਆਂ ਗਲਤੀਆਂ ਤੋਂ ਸਿੱਖਣ ਦੀ ਬਜਾਏ ਕੀਤੇ ਵੱਡੇ ਗੁਨਾਹਾਂ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਨੁਕਸਾਨ ਹੋਇਆ। ਪਾਰਟੀ ਦੇ ਫੈਸਲਿਆਂ ਉਪਰ ਪਰਿਵਾਰਵਾਦ ਦਾ ਭਾਰੀ ਹੋਣਾ, ਪਾਰਟੀ ਨੂੰ ਕਮਜੋਰ ਕਰਨ ਦਾ ਵੱਡਾ ਕਾਰਨ ਬਣਿਆ।
 
ਮਾਝੇ ਦੀ ਧਰਤੀ ਤੋਂ ਆਪਣੀ ਹਾਜ਼ਰੀ ਲਗਵਾਉਣ ਪਹੁੰਚੇ ਜੱਥੇਦਾਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਹਮੇਸ਼ਾ ਹੀ ਸੰਗਰੂਰ ਦੀ ਧਰਤੀ ਨੇ ਪੰਥ ਦਾ ਝੰਡਾ ਬੁਲੰਦ ਕੀਤਾ ਹੈ। ਇਸ ਧਰਤੀ ਤੇ ਲੱਗੇ ਇਨਕਲਾਬ ਦੇ ਨਾਅਰਿਆਂ ਨੇ ਹਮੇਸ਼ਾ ਨਵੀਂ ਪਿਰਤ ਪਾਈ। ਸੂਬੇ ਦੇ ਸਿਆਸੀ ਸਮੀਕਰਨ ਬਦਲਣ ਦੀ ਪਹਿਲ ਕਦਮੀ ਇਸ ਧਰਤੀ ਦੇ ਹਿੱਸੇ ਆਈ ਅਤੇ ਅੱਜ ਵੀ ਇਸ ਧਰਤੀ ਨੇ ਇਹ ਬੀੜਾ ਚੁੱਕਿਆ ਹੈ।
 
ਭਰਤੀ ਕਮੇਟੀ ਮੈਬਰ ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਯਾਦ ਕਰਦਿਆਂ ਕਿਹਾ ਕਿ,ਸੰਤ ਲੌਂਗੋਵਾਲ ਸਿਆਸਤ ਅਤੇ ਧਰਮ ਦੇ ਸੁਮੇਲ ਸਨ। ਓਹਨਾ ਕਿਹਾ ਕਿ ਇਹ ਵੀ ਤਿਆਗ ਦੀ ਭਾਵਨਾ ਦੀ ਹੋਣ ਕਰਕੇ ਓਹਨਾ ਨੇ ਹਮੇਸ਼ਾ ਪੰਥਕ ਸਿਆਸਤ ਵਿੱਚ ਆਉਣਾ ਵੱਡਾ ਰੋਲ ਅਦਾ ਕੀਤਾ।
ਸਰਦਾਰ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿਹਾ ਕਿ, ਅਕਸਰ ਓਹਨਾ ਦੇ ਪਿਤਾ ਜੱਥੇਦਾਰ ਤੋਤਾ ਸਿੰਘ ਜੀ ਸੰਤ ਲੌਂਗੋਵਾਲ ਦੇ ਜ਼ਿਕਰ ਕਰਦਿਆਂ ਨਸੀਹਤ ਦਿੰਦੇ ਸਨ ਕਿ ਕਿਸੇ ਹਾਲਤ ਵਿਚ ਆਪਣੇ ਕਰਤੱਵ ਤੋ ਪਿੱਛੇ ਨਹੀਂ ਹਟਣਾ ਅਤੇ ਹਮੇਸ਼ਾ ਧਰਮ ਨੂੰ ਮਜ਼ਬੂਤ ਰੱਖ ਕੇ ਸਿਆਸੀ ਫੈਸਲਾ ਕਰਨਾ। ਅੰਤ ਵਿੱਚ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੁਆਰਾ ਇਸ ਕਾਨਫਰੰਸ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ।

Have something to say? Post your comment

 

More in Chandigarh

ਸਪੀਕਰ ਨੇ ਬਾਰਬਾਡੋਸ ਵਿਖੇ ਕਰਵਾਈ ਗਈ 68ਵੀਂ ਸੀ.ਪੀ.ਏ. ਜਨਰਲ ਅਸੈਂਬਲੀ ਵਿੱਚ ਕੀਤੀ ਸ਼ਿਰਕਤ

ਪੈਸਕੋ ਨੇ ਮਨਾਇਆ 47ਵਾਂ ਸਥਾਪਨਾ ਦਿਵਸ; ਸਾਬਕਾ ਸੈਨਿਕਾਂ ਦੀ ਭਲਾਈ ਪ੍ਰਤੀ ਵਚਨਬੱਧਤਾ ਦੁਹਰਾਈ

ਪੀ.ਐਸ.ਪੀ.ਸੀ.ਐਲ. ਦੀ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਸਹਿਣਸ਼ੀਲਤਾ ਪਹੁੰਚ

ਵਿਸ਼ਵ ਮਾਨਸਿਕ ਸਿਹਤ ਦਿਵਸ: ਡਾ. ਬਲਬੀਰ ਸਿੰਘ ਵੱਲੋਂ ਪੰਜਾਬ ਰਾਜ ਮਾਨਸਿਕ ਸਿਹਤ ਨੀਤੀ ਦੀ ਸ਼ੁਰੂਆਤ

'ਯੁੱਧ ਨਸ਼ਿਆਂ ਵਿਰੁੱਧ’ ਦੇ 223ਵੇਂ ਦਿਨ ਪੰਜਾਬ ਪੁਲਿਸ ਵੱਲੋਂ 2.2 ਕਿਲੋ ਹੈਰੋਇਨ ਸਮੇਤ 75 ਨਸ਼ਾ ਤਸਕਰ ਕਾਬੂ

ਪੰਜਾਬ ਸਰਕਾਰ ਨੇ ਕਤਾਰਾਂ ‘ਚ ਖੜ੍ਹਨ ਤੇ ਵਾਰ-ਵਾਰ ਦਸਤਾਵੇਜ਼ ਜਮ੍ਹਾਂ ਕਰਵਾਉਣ ਦਾ ਝੰਜਟ ਕੀਤਾ ਖ਼ਤਮ: ਯੂਨੀਫਾਈਡ ਸਿਟੀਜ਼ਨ ਪੋਰਟਲ 'ਤੇ ਮਿਲਣਗੀਆਂ 848 ਨਾਗਰਿਕ ਸੇਵਾਵਾਂ

ਮੁੱਖ ਮੰਤਰੀ ਨੇ ਚੀਫ਼ ਜਸਟਿਸ 'ਤੇ ਜੁੱਤੀ ਮਾਰਨ ਦੀ ਕੋਸ਼ਿਸ਼ ਦੀ ਸਖ਼ਤ ਆਲੋਚਨਾ ਕੀਤੀ, ਭਾਜਪਾ ਦੀ ਦਲਿਤ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਦੱਸਿਆ

ਸਤਲੁਜ ਬੁਝਾਏਗਾ ਨੰਗਲ ਵਾਸੀਆਂ ਦੀ ਪਿਆਸ: ਹਰਜੋਤ ਬੈਂਸ ਵੱਲੋਂ 16 ਕਰੋੜ ਰੁਪਏ ਦੇ ਪਾਈਪਲਾਈਨ ਪ੍ਰੋਜੈਕਟ ਦਾ ਐਲਾਨ

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਵਸ: ਹਰਜੋਤ ਸਿੰਘ ਬੈਂਸ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਆਵਾਜਾਈ ਸੁਚਾਰੂ ਬਣਾਉਣ ਲਈ ਸੜਕਾਂ ਅਪਗ੍ਰੇਡ ਕਰਨ ਦੇ ਹੁਕਮ

'ਯੁੱਧ ਨਸ਼ਿਆਂ ਵਿਰੁੱਧ': 222ਵੇਂ ਦਿਨ, ਪੰਜਾਬ ਪੁਲਿਸ ਵੱਲੋਂ 17.7 ਕਿਲੋ ਹੈਰੋਇਨ ਅਤੇ 15 ਲੱਖ ਰੁਪਏ ਦੀ ਡਰੱਗ ਮਨੀ ਸਮੇਤ 77 ਨਸ਼ਾ ਤਸਕਰ ਗ੍ਰਿਫ਼ਤਾਰ