ਖਨੌਰੀ : ਜਿੱਥੇ ਇੱਕ ਪਾਸੇ ਸੂਬੇ ਅੰਦਰ ਵੱਡੀ ਗਿਣਤੀ ਵਿੱਚ ਨਜਾਇਜ਼ ਕਲੋਨੀਆਂ ਕੱਟ ਕੇ ਮੋਟੇ ਮੁਨਾਫੇ ਕਮਾਉਣ ਵਾਲੇ ਕਲੋਨਾਇਜਰਾਂ ਵੱਲੋਂ ਸਰਕਾਰਾਂ ਨੂੰ ਮੋਟਾ ਚੂਨਾ ਲਗਾਇਆ ਜਾਂਦਾ ਹੈ ਉੱਥੇ ਹੀ ਦੂਜੇ ਪਾਸੇ ਇਹਨਾਂ ਅਣ-ਅਪਰੂਵਡ ਕਲੋਨੀਆਂ ਵਿੱਚ ਪਲਾਟ ਖਰੀਦਣ ਵਾਲੇ ਖਰੀਦਦਾਰ ਵੀ ਪੇਮਟਾਂ ਦੇਣ ਦੇ ਬਾਵਜੂਦ ਰਜਿਸਟਰੀਆਂ ਕਰਵਾਉਣ ਲਈ ਭਟਕਦੇ ਦੇਖੇ ਜਾ ਸਕਦੇ ਹਨ। ਅਜਿਹਾ ਹੀ ਇੱਕ ਮਾਮਲਾ ਮੁੱਖ ਮੰਤਰੀ ਦੇ ਆਪਣੇ ਜੱਦੀ ਜਿਲੇ ਦੇ ਕਸਬਾ ਖਨੌਰੀ ਦੇ ਇੱਕ ਵਿਅਕਤੀ ਗਣੇਸ਼ ਚੰਦ ਕੰਸਾਲ ਵੱਲੋਂ ਇੱਕ ਕਮਰਸ਼ੀਅਲ ਪਲਾਟ ਦੀ ਖਰੀਦ ਕੀਤੇ ਜਾਣ ਦਾ ਸਾਹਮਣੇ ਆਇਆ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਗਣੇਸ਼ ਚੰਦ ਕਾਂਸਲ ਵਾਰਡ ਨੰਬਰ 12 ਨੇ ਦਸਿਆ ਕਿ ਜੱਸਾ ਐਂਡ ਪਾਰਟੀ ਵੱਲੋਂ ਖਨੋਰੀ ਘੱਗਰ ਤੋਂ ਬਾਹਰ ਸੱਤ ਕਿੱਲਿਆਂ ਵਿੱਚ ਕਮਰਸ਼ੀਅਲ ਕਲੋਨੀ (ਦੁਕਾਨਾਂ ਸਬੰਧੀ ਪਲਾਟ) ਕੱਟੀ ਗਈ ਸੀ ਜਿਸ ਵਿੱਚ ਉਸ ਨੇ ਸੁਰਿੰਦਰ ਮਾਥਰ ਪੁੱਤਰ ਵੇਦ ਪ੍ਰਕਾਸ਼ ਮਾਥੁਰ ਤੋਂ ਕਰੀਬ ਢਾਈ ਸਾਲ ਪਹਿਲਾਂ ਇੱਕ 24 ਮਰਲੇ ਦਾ ਪਲਾਟ 81 ਲੱਖ ਰੁਪਇਆ ਵਿੱਚ ਖਰੀਦ ਕੀਤਾ ਸੀ। ਗਣੇਸ਼ ਚੰਦ ਕਾਂਸਲ ਨੇ ਕਿਹਾ ਕਿ ਉਸ ਨੇ ਉਸ ਪਲਾਟ ਦੀ 56 ਲੱਖ ਰੁਪਏ ਦੀ ਰਕਮ ਸੁਰਿੰਦਰ ਕੁਮਾਰ ਮਾਥੁਰ ਪੁੱਤਰ ਵੇਦ ਪ੍ਰਕਾਸ਼ ਮਾਥੁਰ ਨੂੰ ਦੇ ਦਿੱਤੀ ਸੀ ਅਤੇ ਬਾਕੀ ਦੀ ਰਹਿੰਦੀ ਰਕਮ ਰਜਿਸਟਰੀ ਪਰ ਅਦਾ ਦੇ ਨਾਲ ਸੌਦਾ ਹੋਇਆ ਸੀ ਅਤੇ ਦੁਕਾਨ ਦੇ ਪਲਾਂਟ ਦਾ ਕਬਜ਼ਾ ਮੌਕੇ ਪਰ ਹੀ ਮੈਨੂੰ ਦੇ ਦਿੱਤਾ ਸੀ ਅਤੇ ਹੁਣ ਪਲਾਂਟ ਵੇਚਣ ਵਾਲੇ ਸੁਰਿੰਦਰ ਮਾਥੁਰ ਉਸੇ ਪਲਾਟ ਦੀ ਰਜਿਸਟਰੀ ਆਪਣੇ ਜੀਜੇ ਜੋ ਕਿ ਹਰਿਆਣਾ ਹਿਸਾਰ ਦਾ ਰਹਿਣ ਵਾਲਾ ਹੈ ਦੇ ਨਾਮ ਕਰਵਾ ਦਿੱਤੀ ਹੈ। ਉਹਨਾਂ ਕਿਹਾ ਕਿ ਮੈਂ ਇਸ ਨੂੰ ਰਜਿਸਟਰੀ ਕਰਾਉਣ ਲਈ ਕਿਹਾ ਤਾਂ ਉਸ ਨੇ ਮੇਰੇ ਨਾਲ ਗਾਲੀ ਗਲੋਚ ਕੀਤੀ ਜਿਸ ਸਬੰਧੀ ਮੈਂ ਥਾਣਾ ਖਨੌਰੀ ਵਿਖੇ ਦਰਖਾਸਤ ਦਿੱਤੀ ਹੈ ਪਰੰਤੂ ਹੁਣ ਪਲਾਟ ਵੇਚਣ ਵਾਲੇ ਵਿਅਕਤੀ ਅਤੇ ਕਲੋਨੀ ਕੱਟਣ ਵਾਲੇ ਜੱਸਾ ਐਂਡ ਪਾਰਟੀ ਵੱਲੋਂ ਕਮਰਸ਼ੀਅਲ ਦੁਕਾਨ ਦਾ ਪਲਾਟ ਦੀ ਵਾਹੀਯੋਗ ਜਮੀਨ ਵਿੱਚ ਰਜਿਸਟਰੀ ਕਰਾਉਣ ਲਈ ਲਈ ਕਹਿ ਰਹੇ ਹਨ। ਖਰੀਦਦਾਰ ਵਿਅਕਤੀ ਨੇ ਗੱਲਬਾਤ ਕਰਦਿਆਂ ਕਲੋਨੀ ਕੱਟਣ ਵਾਲੇ ਗਰੁੱਪ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਹਨਾਂ ਨੇ ਆਪਣਾ ਕਮਰਸ਼ੀਅਲ ਪਲਾਟ ਖਰੀਦਿਆ ਹੈ ਕਲਨੀ ਕੱਟਣ ਵਾਲੇ ਵਿਅਕਤੀਆਂ ਵੱਲੋਂ ਹੁਣ ਉਹਦੇ ਨਾਲ ਧੋਖਾ ਕੀਤਾ ਜਾ ਰਿਹਾ ਹੈ। ਕਲੋਨੀ ਕੱਟਣ ਵਾਲੇ ਗਰੁੱਪ ਨੇ ਸਾਰੀ ਕਲੋਨੀ ਕਮਰਸ਼ੀਅਲ ਕੱਟੀ ਹੈ ਤੇ ਲੋਕਾਂ ਨੂੰ ਹੁਣ ਵਾਹੀਯੋਗ ਜਮੀਨ ਦੀਆਂ ਰਜਿਸਟਰੀਆਂ ਕਰਾ ਰਹੇ ਹਨ। ਗਣੇਸ਼ ਚੰਦ ਕਾਂਸਲ ਨੇ ਕਿਹਾ ਕਿ ਸਰਕਾਰ ਨੂੰ ਬੇਨਤੀ ਕਰਦੇ ਹਾਂ ਕੀ ਜੋ ਇਹ ਕਲੋਨੀ ਹੈ ਇਸ ਦੀ ਰਜਿਸਟਰੀ ਹੈ ਕਮਰਸ਼ੀਅਲ ਵਿਚ ਕਰਵਾਉਣ ਤਾਂ ਜੋ ਜਿੰਨਾ ਵਿਅਕਤੀਆਂ ਨੇ ਕਮਰਸ਼ੀਅਲ ਪਲਾਟ ਲਏ ਹਨ ਤਾਂ ਉਹਨਾਂ ਨਾਲ ਕਿਸੇ ਤਰ੍ਹਾਂ ਦਾ ਧੋਖਾਧੜੀ ਨਾ ਹੋ ਸਕੇ ਅਤੇ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਜੋ ਭੂ ਮਾਫੀਆ ਕਲੋਨੀਆਂ ਵਿੱਚ ਧੋਖਾਧੜੀ ਕਰਦਾ ਹੈ ਇਹਨਾਂ ਤੇ ਠੱਲ ਪਾਈ ਜਾਵੇ।
ਡੱਬੀ
ਦੁਕਾਨ ਦਾ ਪਲਾਟ ਵੇਚਣ ਵਾਲੇ ਵਿਅਕਤੀ ਦਾ ਕੀ ਕਹਿਣਾ ਹੈ
ਗਣੇਸ਼ ਚੰਦ ਮੇਰੇ ਤੋਂ ਖਰੀਦਿਆ ਪਲਾਟ ਦੀ ਰਜਿਸਟਰੀ ਕਰਾਉਣ ਤੋਂ ਮੁੱਕਰ ਗਿਆ : ਸੁਰਿੰਦਰ ਮਾਥਰ
ਜਦੋਂ ਇਸ ਸਬੰਧੀ ਸੁਰਿੰਦਰ ਮਾਥਰ ਨਾਲ ਫੋਨ ਤੇ ਸੰਪਰਕ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਮੈਂ ਗਣੇਸ਼ ਚੰਦ ਕਾਂਸਲ ਨੂੰ ਇਹ ਦੁਕਾਨ ਦਾ ਪਲਾਟ ਵੇਚਿਆ ਸੀ ਅਤੇ ਇਸ ਦੇ ਨਾਲ ਦੋ ਦੁਕਾਨਾਂ ਦੇ ਪਲਾਟ ਤਾਜ ਕੰਪਲੈਕਸ ਵਿੱਚੋਂ ਲੈ ਕੇ 67 ਲੱਖ ਰੁਪਏ ਨਾਲ ਲੈਣੇ ਕੀਤੇ ਸਨ ਅਤੇ ਗਣੇਸ਼ ਚੰਦ ਕਾਂਸਲ ਇਸ ਸੋਦੇ ਤੋਂ ਮੁੱਕਰ ਗਿਆ ਹੈ।