Tuesday, November 18, 2025

Chandigarh

ਐਸ.ਈ.ਸੀ ਨੇ ਪੰਚਾਇਤ ਸੰਮਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਵੋਟਰ ਸੂਚੀਆਂ ਨੂੰ ਅੱਪਡੇਟ ਕਰਨ ਲਈ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਜਾਰੀ ਕੀਤੇ

August 18, 2025 07:31 PM
SehajTimes

ਚੰਡੀਗੜ੍ਹ : ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਵੱਲੋਂ ਜਾਰੀ ਕੀਤੀ ਗਈ ਨੋਟੀਫਿਕੇਸ਼ਨ ਨੰ: P.A.9/1994/S.209/2025/6205 ਮਿਤੀ 05.08.2025 ਅਨੁਸਾਰ ਪੰਚਾਇਤ ਸੰਮਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦਾ ਦੇ ਮੈਂਬਰਾਂ ਨੂੰ ਚੁਣਨ ਲਈ ਆਮ ਚੋਣਾਂ ਮਿਤੀ 05.10.2025 ਤੱਕ ਕਰਵਾਈਆਂ ਜਾਣੀਆਂ ਹਨ। ਇਨ੍ਹਾਂ ਚੋਣਾਂ ਲਈ ਪੰਚਾਇਤੀ ਵੋਟਰ ਸੂਚੀਆਂ, ਜੋ ਕਿ ਜ਼ਿਲ੍ਹਿਆਂ ਵੱਲੋਂ ਪਹਿਲਾਂ ਮਿਤੀ 03.03.2025 ਨੂੰ ਪ੍ਰਕਾਸ਼ਿਤ ਕਰਵਾਈਆਂ ਗਈਆਂ ਸਨ, ਨੂੰ ਅਪਡੇਟ ਕੀਤਾ ਜਾਣਾ ਹੈ। ਰਾਜ ਚੋਣ ਕਮਿਸ਼ਨ ਨੇ ਪੱਤਰ ਮਿਤੀ 14.08.2025 ਰਾਹੀਂ ਸਮੂਹ ਡਿਪਟੀ ਕਮਿਸ਼ਨਰ ਸਹਿਬਾਨਾਂ ਨੂੰ ਇਨ੍ਹਾਂ ਵੋਟਰ ਸੂਚੀਆਂ ਦੀ ਯੋਗਤਾ ਮਿਤੀ 01.09.2025 ਅਨੁਸਾਰ ਅਪਡੇਸ਼ਨ ਕਰਨ ਲਈ ਹੇਠ ਲਿਖੇ ਅਨੁਸਾਰ ਹਦਾਇਤਾਂ ਜਾਰੀ ਕੀਤੀਆਂ ਹਨ:-

ਪ੍ਰੋਗਰਾਮ

1. ਮੌਜੂਦਾ ਵੋਟਰ ਸੂਚੀਆਂ ਦਾ ਖਰੜਾ ਪ੍ਰਕਾਸ਼ਿਤ ਕਰਨਾ : ਮਿਤੀ 19.08.2025 ਨੂੰ

2.ਦਾਅਵੇ ਅਤੇ ਇਤਰਾਜ, ਜੇਕਰ ਕੋਈ ਹੋਵੇ ਦਾਇਰ ਕਰਨਾ : ਮਿਤੀ 20.08.2025 ਤੋਂ 27.08.2025 ਤੱਕ

3.ਦਾਅਵਿਆਂ ਅਤੇ ਇਤਰਾਜਾਂ ਦਾ ਨਿਪਟਾਰਾ ਕਰਨਾ : ਮਿਤੀ 01.09.2025 ਤੱਕ

4. ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾਂ: ਮਿਤੀ 03.09.2025 ਨੂੰ

ਇਸ ਮੰਤਵ ਲਈ ਸਾਰੇ ਯੋਗ ਵਿਅਕਤੀ ਵੋਟਰ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਉਣ ਲਈ ਫਾਰਮ ਨੰ: I, ਦਰਜ ਕੀਤੇ ਨਾਮਾਂ ਸਬੰਧੀ ਇਤਰਾਜ ਦਰਜ ਕਰਵਾਉਣ ਲਈ ਫਾਰਮ ਨੰ: II, ਅਤੇ ਇੰਦਰਾਜ ਦੀ ਦਰੁਸਤੀ ਲਈ ਫਾਰਮ ਨੰ: III, ਦੀ ਵਰਤੋਂ ਕਰਨ। ਇਹ ਫਾਰਮ ਸਬੰਧਤ ਉਪ ਮੰਡਲ ਮੈਜਿਸਟ੍ਰੇਟਾਂ (ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ) ਦੇ ਦਫ਼ਤਰਾਂ ਵਿੱਚ ਉਪਲਬਧ ਹਨ ਅਤੇ ਕਮਿਸ਼ਨ ਦੀ ਵੈੱਬਸਾਈਟ (https://sec.punjab.gov.in/PANCHAYAT ELECTION→ STATUTORY FORMS ) ਤੋਂ ਡਾਊਨਲੋਡ ਕਰਕੇ ਵੀ ਅਸਾਨੀ ਨਾਲ ਪ੍ਰਾਪਤ ਕੀਤੇ ਜਾ ਸਕਦੇ ਹਨ।

ਰਾਜ ਦੇ ਸਮੂਹ ਡਿਪਟੀ ਕਮਿਸ਼ਨਰਾਂ-ਕਮ-ਜ਼ਿਲ੍ਹਾ ਚੋਣ ਅਫ਼ਸਰ ਸਹਿਬਾਨਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸਥਾਨਕ ਪੱਧਰ ਤੇ ਜ਼ਿਲ੍ਹਾ ਪ੍ਰੀਸ਼ਦਾਂ ਅਤੇ ਪੰਚਾਇਤ ਸੰਮਤੀਆਂ ਦੇ ਚੋਣ ਹਲਕਿਆਂ ਦੇ ਸਾਰੇ ਪੇਂਡੂ ਖੇਤਰਾਂ ਵਿੱਚ ਇਸ ਦਾ ਵਿਆਪਕ ਪ੍ਰਚਾਰ ਕਰਨ ਤਾਂ ਜੋ ਮਿਤੀ 01.09.2025 ਨੂੰ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਸਾਰੇ ਯੋਗ ਵਿਅਕਤੀਆਂ ਨੂੰ ਚੋਣਾਂ ਵਿੱਚ ਹਿੱਸਾ ਲੈਣ ਲਈ ਢੁੱਕਵਾਂ ਮੌਕਾ ਮਿਲ ਸਕੇ।

ਰਾਜ ਚੋਣ ਕਮਿਸ਼ਨ ਪੇਂਡੂ ਖੇਤਰਾਂ ਦੇ ਆਮ ਲੋਕਾਂ ਅਤੇ ਇਛੁੱਕ ਯੋਗ ਵੋਟਰਾਂ ਨੂੰ ਸੂਚਿਤ ਕਰਦਾ ਹੈ ਕਿ ਉਹ ਇਸ ਮੌਕੇ ਦੀ ਵਰਤੋਂ ਕਰਕੇ ਆਉਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦਾ ਅਤੇ ਪੰਚਾਇਤ ਸੰਮਤੀਆਂ ਦੀਆਂ ਚੋਣਾਂ ਲਈ ਵੋਟਰ ਸੂਚੀ ਵਿੱਚ ਆਪਣੇ ਨਾਮ ਦਰਜ ਕਰਵਾਉਣ ਜਾਂ ਜੇਕਰ ਲੋੜ ਹੋਵੇ ਤਾਂ ਕਿਸੇ ਵੀ ਤਰ੍ਹਾਂ ਦੀ ਕਟੌਤੀ ਜਾਂ ਸੋਧ ਕਰਨ ਲਈ ਅਰਜੀ ਜਮ੍ਹਾ ਕਰਵਾਉਣ।

Have something to say? Post your comment

 

More in Chandigarh

350ਵਾਂ ਸ਼ਹੀਦੀ ਦਿਹਾੜਾ: ਸ਼ਰਧਾਲੂਆਂ ਦੀ ਸੁਚਾਰੂ ਅਤੇ ਸੁਰੱਖਿਅਤ ਆਵਾਜਾਈ ਲਈ ਸ੍ਰੀ ਅਨੰਦਪੁਰ ਸਾਹਿਬ ਨੂੰ 25 ਸੈਕਟਰਾਂ ਵਿੱਚ ਵੰਡਿਆ

ਦਲਿਤ ਨੋਜਵਾਨ ਦੀ ਲਾਸ਼ ਨਾ ਰੱਖਣ ਦੇ ਮਾਮਲੇ 'ਤੇ ਐਸ.ਸੀ ਕਮਿਸ਼ਨ ਸਖ਼ਤ : ਡੀ.ਸੀ. ਰੂਪਨਗਰ ਤੋਂ ਤੁਰੰਤ ਰਿਪੋਰਟ ਤਲਬ

‘ਯੁੱਧ ਨਸ਼ਿਆਂ ਵਿਰੁਧ’: ਪੰਜਾਬ ਪੁਲਿਸ ਨੇ ਰਾਜ ਭਰ ਵਿੱਚ 391 ਡਰੱਗ ਹੌਟਸਪੌਟਾਂ ’ਤੇ ਕੀਤੀ ਛਾਪੇਮਾਰੀ ; 4.3 ਕਿਲੋਗ੍ਰਾਮ ਹੈਰੋਇਨ, 3.16 ਲੱਖ ਰੁਪਏ ਦੀ ਡਰੱਗ ਮਨੀ ਸਮੇਤ 79 ਕਾਬੂ

ਹੁਣ ਨਵੇਂ ਬਿਜਲੀ ਕੁਨੈਕਸ਼ਨਾਂ ਲਈ ਐਨ.ਓ.ਸੀ. ਦੀ ਲੋੜ ਨਹੀਂ : ਕੈਬਨਿਟ ਮੰਤਰੀ ਸੰਜੀਵ ਅਰੋੜਾ

ਵਿੱਤ ਵਿਭਾਗ ਵੱਲੋਂ 345 ਵੈਟਰਨਰੀ ਇੰਸਪੈਕਟਰਾਂ ਦੀ ਪੜਾਅਵਾਰ ਭਰਤੀ ਨੂੰ ਪ੍ਰਵਾਨਗੀ : ਹਰਪਾਲ ਸਿੰਘ ਚੀਮਾ

ਝੋਨੇ ਦੀ ਚੁਕਾਈ 150 ਲੱਖ ਮੀਟਰਿਕ ਟਨ ਤੋਂ ਪਾਰ ਹੋਈ

ਉਦਯੋਗ ਮੰਤਰੀ ਵੱਲੋਂ ਐਗਜ਼ਿਬਿਸ਼ਨ ਸੈਂਟਰਾਂ, ਪਾਵਰ ਰੋਡਮੈਪ ਦੀ ਘੋਸ਼ਣਾ; ਸੀਆਈਆਈ ਨਾਰਦਰਨ ਰੀਜਨ ਮੀਟਿੰਗ ਵਿੱਚ ਸੁਜਾਨ ਵੱਲੋਂ ਅੰਮ੍ਰਿਤਸਰ ਵਿੱਚ 150 ਕਰੋੜ ਦੀ ਨਿਵੇਸ਼ ਵਚਨਬੱਧਤਾ

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਨਵੇਂ ਨਿਰਮਿਤ ਕੋਰਟ ਦਾ ਉਦਘਾਟਨ

ਡਿਪਟੀ ਕਮਿਸ਼ਨਰ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮਾਂ ਨੂੰ ਸਮਰਪਿਤ ਨਗਰ ਕੀਰਤਨ ਦੇ ਸਵਾਗਤ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ

ਨੌਵੇਂ ਪਾਤਸ਼ਾਹ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ