ਸ਼ੇਰਪੁਰ : ਇਲਾਕੇ ਦੀ ਨਾਮਵਰ ਸਿੱਖਿਆ ਸੰਸਥਾਂ ਦ ਲਾਰਡਜ਼ ਸਕੂਲ, ਰਾਮਨਗਰ ਛੰਨਾਂ ਨੇ ਵਿੱਦਿਅਕ , ਸੱਭਿਆਚਾਰਕ ਖੇਤਰ ਦੇ ਨਾਲ ਨਾਲ ਖੇਡਾਂ ਦੇ ਖ਼ੇਤਰ ਵਿੱਚ ਵੀ ਨਾਮ ਚਮਕਾਇਆ ਹੈ | ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸ੍ਰੀ ਬਿਪਨ ਖਾਰਿਆਲ ਸਕੂਲ ਮੁਖੀ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀਆਂ ਨੇ 69ਵੀਆਂ ਪੰਜਾਬ ਜੋਨਲ ਖੇਡਾਂ 2025-26 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੀ ਕਾਬਲੀਅਤ, ਮਿਹਨਤ ਅਤੇ ਜ਼ਜ਼ਬੇ ਨਾਲ ਸਭ ਨੂੰ ਪ੍ਰਭਾਵਿਤ ਕੀਤਾ ਹੈ। ਵੱਖ-ਵੱਖ ਖੇਡਾਂ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰਦੇ ਹੋਏ ਸਾਡੇ ਸਕੂਲ ਦੇ ਕੁੱਲ 75 ਵਿਦਿਆਰਥੀ ਜ਼ਿਲ੍ਹਾ ਪੱਧਰ ਖੇਡਾਂ ਲਈ ਚੁਣੇ ਗਏ ਹਨ। ਇਹ ਸਫਲਤਾ ਸਾਡੇ ਖਿਡਾਰੀਆਂ ਦੀ ਲਗਨ, ਕੋਚਾਂ ਦੀ ਸਖ਼ਤ ਮਿਹਨਤ ਪੂਰੇ ਸਕੂਲ ਅਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹੈ। ਸਾਨੂੰ ਪੂਰਾ ਯਕੀਨ ਹੈ ਕਿ ਜ਼ਿਲ੍ਹਾ ਪੱਧਰ ‘ਤੇ ਵੀ ਇਹ ਸਾਰੇ ਖਿਡਾਰੀ ਆਪਣੀ ਪ੍ਰਤਿਭਾ ਅਤੇ ਜਜ਼ਬੇ ਨਾਲ ਹੋਰ ਵੀ ਉੱਚਾਈਆਂ ਹਾਸਲ ਕਰਕੇ ਸਾਡੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕਰਨਗੇ । ਇਸ ਮੌਕੇ ਸਮੂਹ ਸਕੂਲ ਸਟਾਫ਼ ਮੈਂਬਰ ਮੌਜੂਦ ਸਨ |
* ਜ਼ਿਲਾ ਪੱਧਰ ਲਈ ਲੜਕੀਆਂ -
ਬਾਸਕਟਬਾਲ -12
ਬੈਡਮਿੰਟਨ -1
ਰੱਸਾਕਸ਼ੀ19 ਸਾਲਾ -2
ਰੱਸਾਕਸ਼ੀ 17 ਸਾਲਾ - 2
ਅਥਲੈਟਿਕਸ - 10
* ਜ਼ਿਲਾ ਪੱਧਰ ਲਈ ਲੜਕੇ-
ਹਾਕੀ - 12
ਕ੍ਰਿਕਟ - 4
ਫੁੱਟਬਾਲ - 3
ਬੈਡਮਿੰਟਨ - 5
ਚੈੱਸ - 1
ਵਾਲੀਬਾਲ -10
ਰੱਸਾਕਸ਼ੀ 19 ਸਾਲਾ -2
ਅਥਲੈਟਿਕਸ -11