ਸ਼ੇਰਪੁਰ : ਨੇੜਲੇ ਪਿੰਡ ਗੁੰਮਟੀ ਵਿਖੇ ਸਮੂਹ ਪਿੰਡ ਦੀਆਂ ਮਹਿਲਾਵਾਂ ਵੱਲੋਂ ਸੂਬਾਈ ਆਗੂ ਪਰਮਜੀਤ ਕੌਰ ਗੁੰਮਟੀ ਦੀ ਦੇਖ ਰੇਖ ਹੇਠ ਮੇਲਾ ਤੀਆਂ ਤੀਜ ਦੀਆਂ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਵੱਜੋਂ ਮੈਡਮ ਪੂਨਮ ਕਾਂਗੜਾ ਮੁੱਖ ਸਰਪ੍ਰਸਤ ਭਾਰਤੀਯ ਅੰਬੇਡਕਰ ਮਿਸ਼ਨ, ਭਾਰਤ ਸ਼ਾਮਲ ਹੋਏ| ਮੇਲੇ ਵਿੱਚ ਜਿੱਥੇ ਮਹਿਲਾਵਾਂ ਵੱਲੋਂ ਪੀਂਘਾਂ ਝੂਟ, ਗਿੱਧਾ ਅਤੇ ਪੰਜਾਬੀ ਬੋਲੀਆਂ ਪਾਕੇ ਤੇ ਪੰਜਾਬੀ ਗੀਤਾਂ ਤੇ ਨੱਚ ਟੱਪ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਉਥੇ ਹੀ ਮੇਲੇ ਵਿੱਚ ਲੱਗੇ ਵੱਖ ਵੱਖ ਤਰ੍ਹਾਂ ਦੇ ਝੂਲਿਆਂ ਤੇ ਬੱਚਿਆਂ ਨੇ ਵੀ ਖ਼ੂਬ ਮਜ਼ਾ ਲਿਆ | ਇਸ ਮੌਕੇ ਸੰਬੋਧਨ ਕਰਦਿਆਂ ਮੈਡਮ ਪੂਨਮ ਕਾਂਗੜਾ ਨੇ ਕਿਹਾ ਕਿ ਤੀਆਂ ਤੀਜ ਦੀਆਂ ਤਿਉਹਾਰ ਸਾਡੇ ਸੱਭਿਆਚਾਰ ਵਿੱਚ ਅਹਿਮ ਸਥਾਨ ਰੱਖਦਾ ਹੈ। ਤੀਆਂ ਦੇ ਮੌਕੇ ਦੂਰ ਦਰਾਡ ਵਿਆਹੀਆਂ ਸਹੇਲੀਆਂ ਇਕੱਠੀਆਂ ਹੋ ਕੇ ਆਪਣੀਆਂ ਪੁਰਾਣੀਆਂ ਯਾਦਾਂ ਤਾਜ਼ਾ ਕਰਕੇ ਖੁਸ਼ੀਆਂ ਮਨਾਉਂਦੀਆਂ ਹਨ ਉਨ੍ਹਾਂ ਕਿਹਾ ਕਿ ਮੁਟਿਆਰਾਂ ਤੀਆਂ ਤੀਜ ਦੀਆਂ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰਦੀਆਂ ਹਨ ਤਾਂ ਜ਼ੋ ਉਹ ਇਸ ਦਿਨ ਆਪਣੀਆਂ ਸਖੀ ਸਹੇਲੀਆ ਨਾਲ ਮਿਲ ਕੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰ ਸਕਣ ਇਸ ਮੌਕੇ ਮੈਡਮ ਪੂਨਮ ਕਾਂਗੜਾ ਨੇ ਪਿੰਡ ਦੀਆਂ ਮੁਟਿਆਰਾਂ ਨਾਲ ਗਿੱਧਾ ਪਾਕੇ ਤੀਆਂ ਦੀ ਵਧਾਈ ਦਿੱਤੀ | ਪ੍ਰਬੰਧਕਾਂ ਵੱਲੋਂ ਮੈਡਮ ਪੂਨਮ ਕਾਂਗੜਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਰਮਨਦੀਪ ਕੌਰ ( ਮੈਂਬਰ ਬਲਾਕ ਸੰਮਤੀ), ਮਨਦੀਪ ਕੌਰ, ਕਿਰਨਜੀਤ ਕੌਰ, ਹਰਦੀਪ ਕੌਰ, ਹਰਪ੍ਰੀਤ ਕੌਰ, ਜਸਵੀਰ ਕੌਰ, ਬਸੰਤ ਕੌਰ, ਮਹਿੰਦਰ ਕੌਰ, ਹਰਜਿੰਦਰ ਕੌਰ, ਕਰਨੈਲ ਕੌਰ, ਅਮਰਜੀਤ ਕੌਰ, ਕਮਲਜੀਤ ਕੌਰ ਤੋਂ ਇਲਾਵਾ ਮੇਘਰਾਜ ਜੋਸ਼ੀ, ਚਮਕੌਰ ਸਿੰਘ ਗਰੇਵਾਲ, ਮੱਖਣ ਸਿੰਘ ਪੰਚ, ਸਮਰਜੀਤ ਸਿੰਘ ਪੰਚ, ਰਮਿੰਦਰ ਸਿੰਘ ਬੜਿੰਗ, ਕੁਲਵਿੰਦਰ ਸਿੰਘ ਬੜਿੰਗ, ਕਾਲਾ ਬੜਿੰਗ, ਚੋਪੜਾ ਬੜਿੰਗ, ਦੀਪੀ ਬੜਿੰਗ ਆਪ ਆਗੂ ਸਮੇਤ ਵੱਡੀ ਗਿਣਤੀ ਮਹਿਲਾਵਾਂ ਹਾਜ਼ਰ ਸਨ।