ਸੰਦੌੜ : ਪਬਲਿਕ ਪਾਵਰ ਮਿਸ਼ਨ ਦੇ ਵੱਲੋਂ ਚਲਾਏ ਗਏ ਰੁੱਖ ਲਗਾਓ ਅਭਿਆਨ ਤਹਿਤ ਆਜ਼ਾਦੀ ਦਿਹਾੜੇ ਮੌਕੇ ਪਿੰਡ ਫਤਿਹਗੜ੍ਹ ਪੰਜਗਰਾਈਆਂ ਵਿਖ਼ੇ ਪੌਦੇ ਨੂੰ ਵੰਡ ਕੇ ਵਾਤਾਵਰਨ ਬਚਾਉਣ ਦਾ ਸੁਨੇਹਾ ਦਿੱਤਾ ਗਿਆ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਜਗਤਾਰ ਸਿੰਘ ਚੀਫ ਇੰਚਾਰਜ ਪੰਜਾਬ ਨੇ ਦੱਸਿਆ ਕਿ ਮਿਸ਼ਨ ਵੱਲੋਂ ਵੱਖ ਵੱਖ ਦੇ ਕਰੀਬ 500 ਪੌਦੇ ਵੰਡ ਕੇ ਉਹਨਾਂ ਨੂੰ ਪਾਲਣ ਦੇ ਲਈ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਤਾਂ ਜੋ ਦਿਨੋ ਦਿਨ ਖਰਾਬ ਹੋ ਰਿਹਾ ਵਾਤਾਵਰਨ ਬਚਾਇਆ ਜਾ ਸਕੇ ਅਤੇ ਪੰਜਾਬ ਦੀ ਧਰਤੀ ਨੂੰ ਰੰਗਲਾ ਬਣਾਉਣ ਦੇ ਨਾਲ ਨਾਲ ਹਰਿਆ ਭਰਿਆ ਵੀ ਬਣਾਇਆ ਜਾ ਸਕੇ ਇਸ ਮੌਕੇ ਸਰਪੰਚ ਚਰਨਜੀਤ ਸਿੰਘ ਧਾਲੀਵਾਲ, ਪੰਛੀ ਪਿਆਰੇ ਮੁਹਿੰਮ ਦੇ ਸੰਚਾਲਕ ਰਜੇਸ਼ ਰਿਖੀ, ਚਰਨਜੀਤ ਸਿੰਘ ਖਹਿਰਾ, ਪੰਚ ਪਿਆਰਾ ਸਿੰਘ, ਆਪ ਆਗੂ ਅੰਮ੍ਰਿਤਪਾਲ ਸਿੰਘ ਧਾਲੀਵਾਲ, ਪੰਚ ਗੁਰਵਿੰਦਰ ਸਿੰਘ ਪੰਚ ਧਰਮਿੰਦਰ ਸਿੰਘ, ਨੰਬਰਦਾਰ ਅਜੀਤ ਪਾਲ ਸਿੰਘ, ਸੁਖਪਾਲ ਕੌਰ, ਕਾਂਗਰਸੀ ਆਗੂ ਰੂਪ ਸਿੰਘ ਚਹਿਲ, ਸਤਪਾਲ ਸਿੰਘ ਪੇਂਟਰ, ਅਵਤਾਰ ਸਿੰਘ ਚਹਿਲ, ਜਸਵਿੰਦਰ ਸਿੰਘ, ਸਤਾਰ ਮੁਹੰਮਦ, ਦਿਲਦਾਰ ਅਲੀ, ਬਾਰੂ ਮੁਹੰਮਦ, ਦਿਲਬਰ ਖਾਨ, ਨਜੀਰ ਮੁਹੰਮਦ, ਜਗਦੇਵ ਸਿੰਘ, ਗੁਰਦੀਪ ਸਿੰਘ ਰੰਧਾਵਾ, ਗੁਰਵਿੰਦਰ ਸਿੰਘ, ਗਿੱਲ, ਜੱਸੀ ਪੰਜਗਰਾਈਆਂ, ਮਿਸਤਰੀ ਕੁਲਦੀਪ ਸਿੰਘ, ਰਣਜੀਤ ਸਿੰਘ, ਰਾਹੁਲ ਗੁਪਤਾ ਸਮੇਤ ਵੱਡੀ ਗਿਣਤੀ ਦੇ ਵਿੱਚ ਆਗੂ ਹਾਜ਼ਰ ਸਨ