ਹੁਸ਼ਿਆਰਪੁਰ : ਯੁਵਾ ਨਾਗਰਿਕ ਕੌਂਸਲ ਪੰਜਾਬ ਨੇ ਦੇਸ਼ ਦਾ 79ਵਾਂ ਆਜ਼ਾਦੀ ਦਿਵਸ ਬਹੁਤ ਜੋ ਸ਼ੋਅ ਖਰੋਸ਼ ਨਾਲ ਮਨਾਇਆ। ਇਸ ਮੌਕੇ ਕੌਂਸਲ ਦੇ ਜ਼ਿਲ੍ਹਾ ਪ੍ਰਧਾਨ ਡਾ. ਪੰਕਜ ਸ਼ਰਮਾ ਨੇ ਝੰਡਾ ਲਹਿਰਾਇਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਮੌਜੂਦ ਸੂਬਾ ਪ੍ਰਧਾਨ ਡਾ. ਰਮਨ ਘਈ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਦੀ ਆਜ਼ਾਦੀ ਲਈ ਹਜ਼ਾਰਾਂ ਦੇਸ਼ ਭਗਤਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਅਤੇ ਅਸੀਂ ਸਾਰੇ ਦੇਸ਼ ਵਾਸੀ ਹਮੇਸ਼ਾ ਇਨ੍ਹਾਂ ਸ਼ਹੀਦਾਂ ਦੇ ਰਿਣੀ ਰਹਾਂਗੇ। ਉਨ੍ਹਾਂ ਕੌਂਸਲ ਦੇ ਸਾਰੇ ਵਰਕਰਾਂ ਨੂੰ ਆਪਣੇ-ਆਪਣੇ ਨਿਵਾਸ ਸਥਾਨਾਂ 'ਤੇ ਝੰਡਾ ਲਹਿਰਾਉਣ ਦਾ ਸੱਦਾ ਦਿੱਤਾ ਅਤੇ ਵਰਕਰਾਂ ਨੂੰ ਲਗਭਗ 500 ਤਿਰੰਗੇ ਝੰਡੇ ਸੌਂਪੇ। ਇਸ ਮੌਕੇ ਡਾ. ਰਾਜਕੁਮਾਰ ਸੈਣੀ, ਮੋਹਿਤ ਸੰਧੂ, ਮਨੋਜ ਸ਼ਰਮਾ, ਅਸ਼ਵਨੀ ਓਹਰੀ, ਰਵਨੀਸ਼ ਘਈ, ਜਸਵੀਰ ਸਿੰਘ, ਆਜ਼ਾਦ ਕੁਮਾਰ, ਸੁਖਦੇਵ ਸਿੰਘ, ਪਾਸਟਰ ਵਿੱਕੀ, ਕਰਨੈਲ ਸਿੰਘ, ਮਨੀ ਕੁਮਾਰ, ਸੰਜੇ, ਬਾਦਲ ਸਿੰਘ, ਕਰਨ ਕੁਮਾਰ, ਬਬਲੂ ਆਦਿ ਵਰਕਰ ਮੌਜੂਦ ਸਨ।