ਖਨੌਰੀ : ਖਨੌਰੀ ਦੇ ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਆਜ਼ਾਦੀ ਦਿਵਸ ਬੜੀ ਸ਼ਰਧਾ ਭਾਵਨਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਤੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਸਕੂਲ ਪ੍ਰਬੰਧਕ ਕਮੇਟੀ ਦੇ ਮੁਖੀ ਕੁਲਦੀਪ ਗੁਲਾੜੀ, ਸਕੂਲ ਪ੍ਰਬੰਧਕ ਚੌਧਰੀ ਮੇਘਰਾਜ ਚੱਠਾ, ਭਾਜਪਾ ਆਗੂ ਜਗਦੀਸ਼ ਆਦਿ ਨੇ ਸਾਂਝੇ ਤੌਰ ਤੇ ਨਿਭਾਈ। ਇਸ ਮੌਕੇ ਸਕੂਲ ਦੇ ਬੱਚਿਆਂ ਵੱਲੋਂ ਰਾਸ਼ਟਰੀ ਗੀਤ ਗਾਇਆ ਗਿਆ ਅਤੇ ਸਮੂਹ ਮੁੱਖ ਮਹਿਮਾਨਾਂ ਨੇ ਸਰਵਹਿੱਤਕਾਰੀ ਸਕੂਲ ਦੇ ਖੋ-ਖੋ ਮੁਕਾਬਲਿਆਂ ਵਿੱਚ ਅੱਵਲ ਆਉਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਕ੍ਰਿਸ਼ਨ ਗੋਇਲ ਕੌਂਸਲਰ 11 ਨੰਬਰ ਵਾਰਡ ਖਨੌਰੀ, ਹਰਬੰਸ ਸਕੱਤਰ ਕੌਂਸਲਰ 5 ਨੰਬਰ ਵਾਰਡ ਖਨੌਰੀ, ਰਾਮਪਾਲ ਸੰਘ ਪ੍ਰਚਾਰਕ, ਸੰਜੀਵ ਜੈਨ, ਕਰਮਜੀਤ ਸਿੰਘ ਆਦਿ ਹਾਜ਼ਰ ਸਨ।