ਡਾ ਸੰਨੀ ਮਹਿਤਾ ਨੇ ਹਰੀ ਝੰਡੀ ਦਿਖਾ ਕੇ ਸੋਭਾ ਯਾਤਰਾ ਨੂੰ ਕੀਤਾ ਰਵਾਨਾ
ਖਨੌਰੀ : ਸ਼੍ਰੀ ਨੈਨਾ ਦੇਵੀ ਮੰਦਰ ਕਮੇਟੀ ਵੱਲੋਂ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸਬੰਧ ਵਿੱਚ ਅੱਜ ਸ਼ਹਿਰ ਵਿਖੇ ਸ੍ਰੀ ਕ੍ਰਿਸ਼ਨ ਜੀ ਦੇ ਜੀਵਨ ਸਬੰਧੀ ਪੇਸ਼ ਝਾਕੀਆਂ ਪੇਸ਼ ਕਰਦੀ ਸ਼ੋਭਾ ਯਾਤਰਾ ਕੱਢੀ ਗਈ। ਰਾਮ ਕੁਮਾਰ ਰਾਮਾ ਗੁਰੂ ਨਾਨਕ ਰਾਜ ਮਿਲਸ ਵਾਲਿਆਂ ਨੇ ਜੋਤੀ ਪ੍ਰਚੰਡ ਕੀਤੀ ਅਤੇ ਡਾਕਟਰ ਸੰਨੀ ਮਹਿਤਾ ਨੇ ਹਰੀ ਝੰਡੀ ਦਿਖਾ ਕੇ ਸ਼ੋਭਾ ਯਾਤਰਾ ਨੂੰ ਰਵਾਨਾ ਕੀਤਾ। ਇਸ ਸ਼ੋਭਾ ਯਾਤਰਾ ਦੌਰਾਨ ਗੁਰੂਕੁਲ ਗਲੋਬਲ ਕਰੀਏਂਜਾ ਸਕੂਲ ਖਨੌਰੀ ਅਤੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਅੱਗੇ ਅੱਗੇ ਚਲਦੇ ਹੋਏ ਤੇ ਡਾਂਡੀਆ, ਮਾਰਚ ਪਾਸਟ ਸਮੇਤ ਹੋਰ ਪੇਸ਼ਕਾਰੀਆਂ ਕਰਕੇ ਸਭ ਦਾ ਮਨ ਮੋਹ ਰਹੇ ਸਨ। ਇਸ ਸ਼ੋਭਾ ਯਾਤਰਾ ਦੌਰਾਨ ਸ੍ਰੀ ਕ੍ਰਿਸ਼ਨ ਜੀ ਦੇ ਜੀਵਨ ਸਬੰਧੀ ਸੁੰਦਰ ਝਾਕੀਆਂ ਪੇਸ਼ ਕੀਤੀਆਂ ਗਈਆਂ ਸਨ ਅਤੇ ਇਸ ਸ਼ੋਭਾ ਯਾਤਰਾ ਦਾ ਤਾਂ ਥਾਂ ਤੇ ਸ਼ਹਿਰ ਵਾਸੀਆਂ ਵੱਲੋਂ ਸਵਾਗਤ ਕੀਤਾ ਗਿਆ ਤੇ ਇਸ ਸ਼ੋਭਾ ਯਾਤਰਾ ਦੇ ਸਾਰੇ ਰਸਤੇ ਤੇ ਵੱਖ ਵੱਖ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਸਮੇਤ ਸ਼ਹਿਰ ਦੇ ਵੱਖ ਵੱਖ ਪਤਵੰਤਿਆਂ ਵੱਲੋਂ ਤਰ੍ਹਾਂ ਤਰ੍ਹਾਂ ਦੇ ਲੰਗਰ ਲਗਾਏ ਗਏ ਸਨ। ਇਸ ਸ਼ੋਭਾ ਯਾਤਰਾ ਦੌਰਾਨ ਸਮੁੱਚੇ ਸ਼ਹਿਰ ਦੇ ਲੋਕਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ। ਇਹ ਸ਼ੋਭਾ ਯਾਤਰਾ ਸ੍ਰੀ ਨੈਨਾਂ ਦੇਵੀ ਮੰਦਰ ਤੋਂ ਰਵਾਨਾ ਹੋ ਕੇ ਪਾਤੜਾਂ ਰੋਡ, ਮੁੱਖ ਬਾਜ਼ਾਰ ਤੋ ਦੀ ਹੁੰਦੀ ਹੋਈ ਜਦੋਂ ਕੈਥਲ ਮੋੜ ਦੇ ਕੋਲ ਪਹੁੰਚੀ ਤਾਂ ਉਥੇ ਗੁਰੂਕੁਲ ਗਲੋਬਲ ਕ੍ਰਿਆਂਜਾ ਸਕੂਲ ਦੇ ਵਿਦਿਆਰਥੀਆਂ ਵੱਲੋਂ ਸ੍ਰੀ ਕ੍ਰਿਸ਼ਨ ਜੀ ਦੇ ਰੂਪ ਵਿੱਚ ਮਟਕੀ ਭੰਨਣ ਦਾ ਦ੍ਰਿਸ਼ ਪੇਸ਼ ਕੀਤਾ ਗਿਆ। ਇਸ ਉਪਰੰਤ ਇਹ ਸ਼ੋਭਾ ਯਾਤਰਾ ਕੈਥਲ ਰੋਡ, ਨਰਵਾਨਾ ਰੋਡ ਤੋਂ ਦੀ ਹੁੰਦੀ ਹੋਈ ਵਾਪਸ ਸ੍ਰੀ ਨੈਣਾ ਦੇਵੀ ਮੰਦਰ ਪਹੁੰਚੀ।