ਇਸ ਮੌਕੇ ਜਿੱਥੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਵਿਦਿਆਰਥੀਆਂ ਨੇ ਰਾਸ਼ਟਰੀ ਗੀਤ ਪੇਸ਼ ਕੀਤਾ ਉਥੇ ਥਾਣਾ ਖਨੌਰੀ ਦੇ ਜਵਾਨਾਂ ਨੇ ਝੰਡੇ ਨੂੰ ਦਿੱਤੀ ਸਲਾਮੀ
ਖਨੌਰੀ : ਨਗਰ ਪੰਚਾਇਤ ਖਨੌਰੀ ਦੇ ਦਫਤਰ ਵਿਖੇ ਆਜ਼ਾਦੀ ਦਿਹਾੜਾ ਮਨਾਇਆ ਗਿਆ, ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਰਾਜਕੁਮਾਰ ਈ ਓ ਨੇ ਅਦਾ ਕੀਤੀ ਤੇ ਇਸ ਮੌਕੇ ਜਿੱਥੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਵਿਦਿਆਰਥੀਆਂ ਨੇ ਰਾਸ਼ਟਰੀ ਗੀਤ ਪੇਸ਼ ਕੀਤਾ ਉਥੇ ਥਾਣਾ ਖਨੌਰੀ ਦੇ ਜਵਾਨਾਂ ਨੇ ਝੰਡੇ ਨੂੰ ਸਲਾਮੀ ਦਿੱਤੀ। ਰਾਸ਼ਟਰੀ ਗੀਤ ਪੇਸ਼ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਤੇ ਨਾਲ ਹੀ ਇਸ ਮੌਕੇ ਲੱਡੂ ਵੀ ਵੰਡੇ ਗਏ। ਇਸ ਮੌਕੇ ਮਹਾਵੀਰ ਸਿੰਘ ਠੇਕੇਦਾਰ ਕੌਂਸਲਰ, ਰਣਜੀਤ ਸਿੰਘ ਜੀਤੀ ਨੰਬਰਦਾਰ, ਬਲਵਿੰਦਰ ਸਿੰਘ ਕੌਂਸਲਰ, ਅੰਕੁਰ ਸਿੰਗਲਾ ਕੌਂਸਲਰ, ਹਰਬੰਸ ਲਾਲ ਸੈਕਟਰੀ ਕੌਂਸਲਰ, ਵਿਸ਼ਾਲ ਕਾਂਸਲ ਬਲਾਕ ਪ੍ਰਧਾਨ ਆਪ, ਕੁਲਦੀਪ ਸਿੰਘ ਪੂਨੀਆ ਕੌਂਸਲਰ, ਜਸਵਿੰਦਰ ਸਿੰਘ ਜੱਸੂ ਠੇਕੇਦਾਰ, ਸੁਭਾਸ਼ ਚੰਦ ਕੌਂਸਲਰ, ਪਵਨ ਕੁਮਾਰ ਬਾਂਸਲ, ਜੋਰਾ ਸਿੰਘ ਉੱਪਲ, ਬੀਰਭਾਨ ਕਾਂਸਲ ਪ੍ਰਧਾਨ ਟਰੱਕ ਯੂਨੀਅਨ, ਸੁਰਿੰਦਰ ਬਨਾਰਸੀ ਆਪ ਆਗੂ, ਹਰਮਿੰਦਰ ਸਿੰਘ ਥਾਣਾ ਮੁਖੀ ਖਨੌਰੀ, ਗੁਰਮੇਲ ਸਿੰਘ ਕਲਰਕ, ਹਰਦੀਪ ਸਿੰਘ ਕਲਰਕ, ਜਸਵਿੰਦਰ ਸਿੰਘ ਕਲਰਕ, ਸੁੰਦਰ ਕਲਰਕ, ਪਰਮਜੀਤ ਸਿੰਘ ਕਲਰਕ ਸਮੇਤ ਨਗਰ ਪੰਚਾਇਤ ਦੇ ਕਰਮਚਾਰੀਆਂ ਸਮੇਤ ਹੋਰ ਕਈ ਮੋਹਤਬਰ ਵਿਅਕਤੀ ਵੀ ਹਾਜ਼ਰ ਸਨ।