ਵਿਸ਼ਵ ਦੀਆਂ ਵੱਡੀਆਂ ਤਾਕਤਾਂ ਭਾਰਤ ਉੱਤੇ ਵਾਧੂ ਟੈਕਸ ਲਗਾ ਰਹੀਆਂ ਹਨ ਤਾਂ ਸਾਡੇ ਦੇਸ਼ ਵਾਸੀਆਂ ਨੂੰ ਚਾਹੀਦਾ ਹੈ ਕਿ ਅਸੀਂ ਆਪਣੀ ਸਵਦੇਸ਼ੀ ਵਸਤੂਆਂ ਦੀ ਵੱਧ ਤੋਂ ਵੱਧ ਵਰਤੋਂ ਕਰੀਏ ਤਾਂ ਜੋ ਪੂਰੇ ਵਿਸ਼ਵ ਦੇ ਵਿੱਚ ਭਾਰਤ ਦਾ ਝੰਡਾ ਉੱਚਾ ਰਹੇ
ਸੰਗਰੂਰ : ਭਾਰਤ ਦੇ ਆਜ਼ਾਦੀ ਦਿਵਸ ਨੂੰ ਯਾਦ ਕਰਦਿਆਂ ਸਕੂਲ ਆਫ਼ ਐਮੀਨੈਂਸ ਫੀਲਖਾਨਾ ਦੇ ਐਨ.ਐਸ.ਐਸ ਯੂਨਿਟ ਵੱਲੋਂ ਇੱਕ ਤਿਰੰਗਾ ਯਾਤਰਾ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤਿਰੰਗਾ ਯਾਤਰਾ ਨੂੰ ਹਰੀ ਝੰਡੀ ਦੇ ਕੇ ਸਟੇਟ ਅਵਾਰਡੀ ਪ੍ਰਿੰਸੀਪਲ ਡਾ. ਰਜਨੀਸ਼ ਗੁਪਤਾ ਨੇ ਰਵਾਨਾ ਕੀਤਾ। ਉਹਨਾਂ ਨੇ ਆਪਣੇ ਸੁਨੇਹੇ ਵਿੱਚ ਕਿਹਾ ਕਿ ਅੱਜ ਹਰ ਇੱਕ ਵਿਅਕਤੀ ਨੂੰ ਆਜ਼ਾਦੀ ਦਾ ਜਜ਼ਬਾ ਦਿਲ ਦੇ ਵਿੱਚ ਸਮਾਈ ਰੱਖਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਵਿਸ਼ਵ ਦੀਆਂ ਵੱਡੀਆਂ ਤਾਕਤਾਂ ਭਾਰਤ ਉੱਤੇ ਵਾਧੂ ਟੈਕਸ ਲਗਾ ਰਹੀਆਂ ਹਨ ਤਾਂ ਸਾਡੇ ਦੇਸ਼ ਵਾਸੀਆਂ ਨੂੰ ਚਾਹੀਦਾ ਹੈ ਕਿ ਅਸੀਂ ਆਪਣੀ ਸਵਦੇਸ਼ੀ ਵਸਤੂਆਂ ਦੀ ਵੱਧ ਤੋਂ ਵੱਧ ਵਰਤੋਂ ਕਰੀਏ ਤਾਂ ਜੋ ਪੂਰੇ ਵਿਸ਼ਵ ਦੇ ਵਿੱਚ ਭਾਰਤ ਦਾ ਝੰਡਾ ਉੱਚਾ ਰਹੇ। ਇਸ ਮੌਕੇ ਐਨਐਸਐਸ ਪ੍ਰੋਗਰਾਮ ਅਫ਼ਸਰ ਸ੍ਰੀ ਮਨੋਜ ਥਾਪਰ ਦੀ ਅਗਵਾਈ ਵਿੱਚ ਵਿਦਿਆਰਥੀਆਂ ਨੇ ਵੱਖਰੇ ਵੱਖਰੇ ਨਾਅਰਿਆਂ ਦੇ ਨਾਲ ਤਿਰੰਗਾ ਯਾਤਰਾ ਕੀਤੀ। ਇਹ ਤਿਰੰਗਾ ਯਾਤਰਾ ਸਕੂਲ ਦੇ ਨਾਲ ਲੱਗਦੇ ਟੋਭਾ ਧਿਆਨ ਸਿੰਘ, ਅਨਾਰਦਾਨਾ ਚੌਕ ਅਤੇ ਬਹੇੜਾ ਰੋਡ ਤੋਂ ਹੁੰਦੀ ਹੋਈ ਵਾਪਸ ਸਕੂਲ ਪਹੁੰਚੀ। ਇਸ ਮੌਕੇ ਮੀਡੀਆ ਕੌਆਰਡੀਨੇਟਰ ਅਕਸ਼ੈ ਕੁਮਾਰ ਖਨੌਰੀ ਨੇ ਇਸ ਯਾਤਰਾ ਦੀ ਕਵਰੇਜ ਕੀਤੀ। ਇਸ ਤਿਰੰਗਾ ਯਾਤਰਾ ਨੂੰ ਸਫਲ ਬਣਾਉਣ ਦੇ ਲਈ ਸਟਾਫ ਵੱਲੋਂ ਵਿਸ਼ੇਸ਼ ਤੌਰ ਤੇ ਵਾਇਸ ਪ੍ਰਿੰਸੀਪਲ ਸੁਰਿੰਦਰ ਕੌਰ, ਲੈਕਚਰਾਰ ਕੰਵਰਜੀਤ ਸਿੰਘ ਧਾਲੀਵਾਲ ,ਲੈਕਚਰਾਰ ਨੰਦਿਤਾ ਬਰਾੜ ,ਲੈਕਚਰਾਰ ਹਰਪ੍ਰੀਤ, ਲੈਕਚਰਾਰ ਅਨੁਪਮਾ, ਮੈਡਮ ਸਿਮਰਨਪ੍ਰੀਤ ਕੌਰ, ਸਟੇਟ ਅਵਾਰਡੀ ਅਧਿਆਪਕ, ਪ੍ਰੋਗਰਾਮ ਅਫ਼ਸਰ ਪ੍ਰਗਟ ਸਿੰਘ, ਕੰਪਿਊਟਰ ਫੈਕਲਟੀ ਮੰਜੂ ਅਰੋੜਾ, ਪਰਮਜੀਤ ਕੌਰ ਤੇ ਰੁਚੀ ਗਰਗ ਨੇ ਸ਼ਮੂਲੀਅਤ ਕੀਤੀ।