ਐਸ ਏ ਐਸ ਨਗਰ : ਨਿੱਝਰ ਤੋ ਬਲਿਆਲੀ ਜਾਨ ਵਾਲੀ ਸੜਕ ਜਿਸਦਾ ਬੇਹੱਦ ਹੀ ਬੁਰਾ ਹਾਲ ਹੈ ਅਤੇ ਕਈ ਧਰਨੇ ਅਤੇ ਮਿਨਤਾ ਕਰਨ ਤੋ ਬਾਦ ਵੀ ਕਿਸੇ ਗੱਲ ਦੀ ਸੁਣਵਾਈ ਨਾ ਹੋਣ ਤੋਹ ਬਾਅਦ ਨੌਜਵਾਨਾ ਵਲੋਂ ਵੱਖਰੇ ਅੰਦਾਜ਼ ਨਾਲ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਗਈ ਓਹਨਾ ਵੱਲੋਂ ਸੜਕ ਦੇ ਹਾਲਾਤ ਦਿਰਸ਼ਾਉਂਦਿਆ ਸੜਕ ਉਤੇ ਝੋਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਸਰਕਾਰ ਨੂੰ ਕਿਹਾ ਕਿ ਇਹ ਸੜਕ ਹੁਣ ਚੱਲਣ ਜੋਗ ਵੀ ਨਈ ਰਹੀ ਇਸ ਕਰਕੇ ਇੱਥੇ ਝੋਨਾ ਲਗਾ ਦਿੱਤਾ ਜਾਵੇ ਓਹਨਾ ਦਾ ਕਹਿਣਾ ਹੈ ਕੀ ਅਸੀ ਉਮੀਦ ਕਰਦੇ ਹਾਂ ਕੋਈ ਸਾਡੀ ਸੁਣੇ ਅਤੇ ਲੋਕਾ ਨੂੰ ਇੱਸ ਦਿੱਕਤ ਤੋ ਸ਼ੁਟਕਾਰਾ ਦਵਾਏ। ਇਸ ਮੌਕੇ ਪਰਮਵੀਰ ਸਿੰਘ ਬੰਗਾ ਮੇਜਰ ਸਿੰਘ ਅਤੇ ਛੱਜੂ ਮਾਜਰਾ ਦੇ ਹੋਰ ਨੌਜਵਾਨ ਵੀ ਹਾਜ਼ਰ ਸਨ