ਘਨੌਰ : ਡੌਨ ਬੋਸਕੋ ਨਵਜੀਵਨ ਸੋਸਾਇਟੀ, ਘਨੌਰ ਵੱਲੋਂ ਅੱਜ ਪਿੰਡ ਨਰੜੂ ਵਿੱਚ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ, ਜਿਸ ਵਿੱਚ 41 ਮਹਿਲਾ ਕਿਸਾਨਾਂ ਨੂੰ ਆਰਗੈਨਿਕ ਕਿਚਨ ਗਾਰਡਨਿੰਗ ਟੂਲਕਿਟਾਂ ਅਤੇ ਸੁਹਜਣਾ ਤੇ ਆਵਲਾ ਦੇ ਪੌਦੇ ਵੰਡੇ ਗਏ। ਆਵਲਾ ਦਾ ਪੌਦਾ ਰਾਊਂਡ ਗਲਾਸ ਫਾਊਂਡੇਸ਼ਨ ਵੱਲੋਂ ਅਤੇ ਸੁਹਜਣਾ ਦਾ ਪੌਦਾ ਵਨ ਵਿਭਾਗ ਰਾਜਪੁਰਾ ਦੀ ਮਦਦ ਨਾਲ ਪ੍ਰਦਾਨ ਕੀਤਾ ਗਿਆ। ਇਸ ਮੁਹਿੰਮ ਦਾ ਉਦੇਸ਼ ਮਹਿਲਾਵਾਂ ਵਿੱਚ ਆਰਗੈਨਿਕ ਖੇਤੀ ਪ੍ਰਤੀ ਰੁਝਾਨ ਵਧਾਉਣਾ ਅਤੇ ਉਨ੍ਹਾਂ ਨੂੰ ਆਤਮਨਿਰਭਰ ਬਣਾਉਣਾ ਹੈ।
ਮਹਿਮਾਨ ਵਜੋਂ ਪਿੰਡ ਦੀ ਪੰਚਾਇਤ ਦੇ ਮੈਂਬਰਾਂ ਨੇ ਹਾਜ਼ਰੀ ਭਰੀ। ਟੀਮ ਡੌਨ ਬੋਸਕੋ ਘਨੌਰ ਨੇ ਮਹਿਲਾਵਾਂ ਨੂੰ ਆਰਗੈਨਿਕ ਖੇਤੀ ਦੇ ਲਾਭਾਂ, ਸਿਹਤਮੰਦ ਜੀਵਨ-ਸ਼ੈਲੀਆਂ ਅਪਣਾਉਣ, ਰੁੱਖ ਲਗਾਉਣ ਅਤੇ ਜੰਗਲ ਸੰਰੱਖਣ ਦੀ ਮਹੱਤਤਾ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ।
ਇਸ ਮੌਕੇ ਡੌਨ ਬੋਸਕੋ ਨਵਜੀਵਨ ਸੋਸਾਇਟੀ,ਘਨੌਰ ਦੇ ਡਾਇਰੈਕਟਰ ਫਾਦਰ ਰੇਜੀ ਟੌਮ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ “ਸਿਹਤਮੰਦ ਖੁਰਾਕ ਅਤੇ ਸਾਫ਼-ਸੁਥਰਾ ਵਾਤਾਵਰਣ ਹੀ ਸਾਡੀ ਆਉਣ ਵਾਲੀ ਪੀੜ੍ਹੀ ਲਈ ਸਭ ਤੋਂ ਵੱਡੀ ਪੂੰਜੀ ਹੈ। ਆਰਗੈਨਿਕ ਖੇਤੀ ਨਾ ਸਿਰਫ਼ ਸਿਹਤ ਲਈ ਲਾਭਦਾਇਕ ਹੈ, ਬਲਕਿ ਇਹ ਸਾਡੇ ਪ੍ਰਾਕ੍ਰਿਤਿਕ ਸਰੋਤਾਂ ਦੀ ਰੱਖਿਆ ਕਰਨ ਵਿੱਚ ਵੀ ਮਦਦਗਾਰ ਹੈ। ਹਰ ਕਿਸਾਨ ਨੂੰ ਚਾਹੀਦਾ ਹੈ ਕਿ ਉਹ ਘੱਟ ਤੋਂ ਘੱਟ ਆਪਣੇ ਘਰ ਦੇ ਆਗਣ ਵਿੱਚ ਹੀ ਜ਼ਰੂਰ ਪੌਦੇ ਲਗਾਏ।