ਖਨੌਰੀ : ਨਸ਼ਾ ਮੁਕਤ ਸਮਾਜ ਹੋਵੇ ਨਸ਼ਾ ਮੁਕਤ ਪੰਜਾਬ ਹੋਵੇ ਸਬੰਧੀ ਇੱਕ ਸੈਮੀਨਾਰ ਇਲਾਕੇ ਦੀ ਨਾਮਵਰ ਸਿੱਖਿਆ ਸੰਸਥਾ ਗੰਗਾ ਡਿਗਰੀ ਕਾਲਜ ਢਾਬੀ ਗੁੱਜਰਾਂ ਵਿਖੇ ਕਰਵਾਇਆ ਗਿਆ। ਜਿਸ ਵਿੱਚ ਨਿਰਮਾਨ ਕੈਂਪਸ ਸੁਨਾਮ ਦੇ ਸੰਸਥਾਪਕ ਡਾ. ਅਮਿਤ ਕਾਂਸਲ ਜੀ ਦਾ ਲੈਕਚਰ ਕਰਵਾਇਆ ਗਿਆ। ਇਸ ਮੌਕੇ ਸੰਸਥਾ ਦੇ ਚੇਅਰਮੈਨ ਸ ਗੁਰਲਾਡ ਸਿੰਘ ਜੀ ਕਾਹਲੋਂ ਅਤੇ ਵਾਈਸ ਚੇਅਰਪਰਸਨ ਸ਼੍ਰੀਮਤੀ ਰੀਨਾ ਕੌਰ ਚੀਮਾ ਜੀ ਨੇ ਸਮੂਹ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ।ਐਨ ਐਚ ਪੀ ਸੀ ਦੇ ਡਾਇਰੈਕਟਰ ਡਾ. ਅਮਿਤ ਕਾਂਸਲ ਜੀ ਨੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਪੰਜਾਬ ਚ ਵੱਗ ਰਹੇ ਨਸ਼ੇ ਦੇ ਛੇਵੇਂ ਦਰਿਆ ਬਾਰੇ ਜਾਣਕਾਰੀ ਦਿੱਤੀ। ਡਾ. ਅਮਿਤ ਕਾਂਸਲ ਜੀ ਸਰਕਾਰੀ ਸ਼ਹੀਦ ਊਧਮ ਸਿੰਘ ਕਾਲਜ ਸੁਨਾਮ ਵਿਖੇ ਰਾਜਨੀਤੀ ਸ਼ਾਸਤਰ ਵਿਭਾਗ ਦੇ ਮੁਖੀ ਹਨ ਅਤੇ ਇਗਨੂ ਯੂਨੀਵਰਸਿਟੀ ਦੇ ਸੈਂਟਰ ਨਿਰਮਾਣ ਕੈਂਪਸ ਸੁਨਾਮ ਦੇ ਮੁਖੀ ਹਨ। ਡਾ. ਅਮਿਤ ਕਾਂਸਲ ਜੀ ਵਰਤਮਾਨ ਸਮੇਂ ਵਿੱਚ ਭਾਰਤ ਸਰਕਾਰ ਦੇ ਐਨ ਐਚ ਪੀ ਸੀ ਦੇ ਡਾਇਰੈਕਟਰ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਅਤੇ ਕਾਂਸਲ ਫਾਊਂਡੇਸ਼ਨ ਆਫ ਐਜੂਕੇਸ਼ਨ ਦੇ ਸੰਸਥਾਪਕ ਵੀ ਹਨ। ਆਪ ਜੀ ਨੇ ਵਿਦਿਆਰਥੀਆਂ ਨੂੰ ਨਸ਼ੇ ਬਾਰੇ ਸੰਬੋਧਨ ਕਰਦਿਆਂ ਕਿਹਾ ਕਿ ਗੁਆਂਢੀ ਦੇਸ਼ ਲਗਾਤਾਰ ਸਰਹੱਦਾਂ ਤੋਂ ਨਸ਼ੇ ਦੀ ਸਪਲਾਈ ਕਰ ਰਿਹਾ ਹੈ ਅਤੇ ਹਰ ਸਾਲ ਭਾਰਤ ਚ ਨਸ਼ੇ ਕਾਰਨ ਲਗਭਗ 13 ਲੱਖ ਲੋਕ ਮਰਦੇ ਹਨ। ਆਪ ਜੀ ਨੇ ਪਿਛਲੇ ਸਾਲਾਂ ਚ ਨਸ਼ਿਆਂ ਕਾਰਨ ਪੰਜਾਬ ਚ ਹੋਈਆਂ ਮੌਤਾਂ ਦੀ ਗਿਣਤੀ ਬਾਰੇ ਵਿਸਥਾਰ ਨਾਲ ਵਿਦਿਆਰਥੀਆਂ ਨੂੰ ਸਮਝਾਇਆ। ਉਹਨਾਂ ਨੇ ਅੱਗੇ ਦੱਸਿਆ ਕਿ ਨਸ਼ੇ ਦੇ ਕਾਰਨ ਕਿਵੇਂ ਸਾਡੇ ਸ਼ਰੀਰ ਤੇ ਇਸ ਦਾ ਮਾੜਾ ਪ੍ਰਭਾਵ ਪੈਂਦਾ ਹੈ। ਸਮੂਹ ਵਿਦਿਆਰਥੀਆਂ ਨੇ ਡਾ. ਅਮਿਤ ਕਾਂਸਲ ਜੀ ਨੂੰ ਬੜੇ ਹੀ ਧਿਆਨ ਨਾਲ ਸੁਣਿਆ ਅਤੇ ਜੀਵਨ ਚ ਨਸ਼ਿਆਂ ਤੋਂ ਦੂਰ ਰਹਿਣ ਦੀ ਸਹੁੰ ਚੁੱਕੀ।ਕਾਲਜ ਦੇ ਪ੍ਰਿੰਸੀਪਲ ਸਾਹਿਬਾ ਡਾ. ਸੁਮਨ ਮਿੱਤਲ ਜੀ ਨੇ ਵੀ ਵਿਦਿਆਰਥੀਆਂ ਨੂੰ ਨਸ਼ਿਆਂ ਦੀ ਦਲਦਲ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ।ਇਸ ਮੌਕੇ ਪ੍ਰੋ ਸੋਨੀਆ ਸੈਣੀ ਨੇ ਵੀ ਵਿਦਿਆਰਥੀਆਂ ਨੂੰ ਨਸ਼ਿਆਂ ਪਿੱਛੇ ਆਪਣੀ ਜਵਾਨੀ ਨੂੰ ਬਰਬਾਦ ਨਾ ਕਰਨ ਦਾ ਸੰਦੇਸ਼ ਦਿੱਤਾ।ਇਸ ਮੌਕੇ ਪ੍ਰੋ. ਕਿਰਪਾਲ ਸਿੰਘ, ਪ੍ਰੋ ਸੁਰਿੰਦਰ ਕੁਮਾਰ, ਪ੍ਰੋ. ਕੁਲਦੀਪ ਸ਼ਰਮਾ, ਪ੍ਰੋ. ਸੰਦੀਪ ਕੌਰ, ਪ੍ਰੋ. ਆਂਚਲ, ਪ੍ਰੋ. ਜਸਪ੍ਰੀਤ ਸਿੰਘ, ਪ੍ਰੋ. ਸਿਮਰੀਤ ਸਿੰਘ, ਪ੍ਰੋ. ਸੰਦੀਪ ਕੁਮਾਰ, ਪ੍ਰੋ. ਜਗਜੀਤ ਸਿੰਘ, ਪ੍ਰੋ. ਨਵਜੋਤ ਕੌਰ, ਪ੍ਰੋ. ਸੋਨੀਆ ਸੈਣੀ, ਪ੍ਰੋ. ਪੂਨਮ, ਸ਼੍ਰੀਮਤੀ ਰਵਿੰਦਰ ਕੌਰ ਹਾਜਰ ਸਨ।