ਖਨੌਰੀ : ਹਲਕੇ ਲਹਿਰੇ ਦੇ ਲੋਕ ਭੱਠਲ ਪਰਿਵਾਰ ਦਾ ਹਿੱਸਾ ਹਨ ਅਤੇ ਉਹਨਾਂ ਦਾ ਦਰਦ ਪਰਿਵਾਰ ਦਾ ਆਪਣਾ ਦਰਦ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਮੁੱਖ ਮੰਤਰੀ ਪੰਜਾਬ ਬੀਬੀ ਰਜਿੰਦਰ ਕੌਰ ਭੱਠਲ ਦੇ ਸਪੁੱਤਰ ਰਾਹੁਲਇੰਦਰ ਸਿੰਘ ਸਿੱਧੂ ਨੇ ਸਥਾਨਕ ਸ਼ਹਿਰ ਅੰਦਰ ਪੱਤਰਕਾਰਾਂ ਗੱਲਬਾਤ ਕਰਦੇ ਹੋਏ ਕੀਤਾ। ਸਰਦਾਰ ਸਿੱਧੂ ਨੇ ਕਿਹਾ ਕਿ ਉਹ ਆਪਣੇ ਪਿਤਾ ਜੀ ਅਤੇ ਮਾਤਾ ਬੀਬੀ ਰਜਿੰਦਰ ਕੌਰ ਭੱਠਲ ਵੱਲੋਂ ਦਿਖਾਏ ਮਾਰਗ ਅਨੁਸਾਰ ਹਲਕੇ ਲਹਿਰੇ ਦੇ ਲੋਕਾਂ ਨੂੰ ਆਪਣਾ ਪਰਿਵਾਰ ਮੰਨਦੇ ਹਨ ਅਤੇ ਹਲਕੇ ਲਹਿਰੇ ਦੇ ਲੋਕਾਂ ਦੀਆਂ ਤਕਲੀਫਾਂ ਉਹਨਾਂ ਦੀਆਂ ਆਪਣੀਆਂ ਤਕਲੀਫਾਂ ਹਨ। ਉਹਨਾਂ ਕਿਹਾ ਕਿ ਅੱਜ ਉਹ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਉਨਾਂ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਆਏ ਹਨ ਜਿੰਨਾ ਪਰਿਵਾਰਾਂ ਦੇ ਮੈਂਬਰ ਪਿਛਲੇ ਦਿਨੀ ਪਰਿਵਾਰ ਦਾ ਸਾਥ ਛੱਡ ਕੇ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ। ਉਹਨਾਂ ਕਿਹਾ ਕਿ ਉਹਨਾਂ ਨੂੰ ਪਤਾ ਲੱਗ ਜਾਵੇ ਕਿ ਹਲਕੇ ਦੇ ਕਿਸੇ ਪਿੰਡ ਜਾਂ ਕਸਬੇ ਵਿੱਚ ਕਿਸੇ ਪਰਿਵਾਰ ਤੇ ਕੋਈ ਦੁੱਖ ਦੀ ਘੜੀ ਆਣ ਪਈ ਹੈ ਤਾਂ ਉਹ ਜਾ ਉਹਨਾਂ ਦੇ ਪਰਿਵਾਰ ਦਾ ਕੋਈ ਨਾ ਕੋਈ ਮੈਂਬਰ ਦੁੱਖ ਸਾਂਝਾ ਕਰ ਕਰ ਜਰੂਰ ਪਹੁੰਚਦੇ ਹਨ। ਇਸ ਮੌਕੇ ਉਹਨਾਂ ਦੇ ਨਾਲ ਅਮਰੀਕ ਸਿੰਘ ਢੀਂਡਸਾ, ਦਿਲਬਾਗ ਸਿੰਘ ਢੀਂਡਸਾ, ਸੰਜੀਵ ਮਿੱਤਲ, ਸੁਨੀਲ ਕੁਮਾਰ, ਮਨੀਸ਼ ਕੁਮਾਰ, ਇਸ਼ਾਤ ਸਿੰਗਲਾ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਮੌਜੂਦ ਸਨ।