ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪੁਲਿਸ ਨੇ ਜ਼ਮੀਨੀ ਧੋਖਾਧੜੀ ਦੇ ਮਾਮਲੇ ਚ ਕਾਰਵਾਈ ਕਰਦੇ ਹੋਏ ਇੱਕ ਗੈਂਗ ਦਾ ਪਰਦਾਫਾਸ਼ ਕੀਤਾ ਹੈ, ਜਿਸ ਤਹਿਤ 5 ਦੋਸ਼ੀਆਂ। ਆਈ ਗ੍ਰਿਫਤਾਰ ਕਰਕੇ, ਉਨ੍ਹਾਂ ਪਾਸੋਂ 32.50 ਲੱਖ ਰੁਪਏ ਅਤੇ 5 ਗੱਡੀਆਂ ਬਰਾਮਦ ਕੀਤੀਆਂ ਗਈਆਂ ਹਨ।
ਇਸ ਸਬੰਧੀ ਐਸ ਪੀ (ਦਿਹਾਤੀ) ਐਸ.ਏ.ਐਸ.ਨਗਰ, ਮਨਪ੍ਰੀਤ ਸਿੰਘ ਵੱਲੋਂ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਅਮਰਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਘੜੂੰਆ, ਤਹਿਸੀਲ ਖਰੜ, ਜਿਲ੍ਹਾ ਐਸ.ਏ.ਐਸ.ਨਗਰ ਵੱਲੋਂ ਇੱਕ ਦਰਖਾਸਤ ਬਰਖਿਲਾਫ਼ ਜਗਦੀਸ਼ ਕੁਮਾਰ ਪੁੱਤਰ ਮੇਵਾ ਰਾਮ ਵਾਸੀ ਪਿੰਡ ਕਲਹੇੜ੍ਹੀ, ਥਾਣਾ ਸਿਟੀ ਮੋਰਿੰਡਾ, ਜਿਲ੍ਹਾ ਰੂਪਨਗਰ (ਜਾਅਲੀ ਨਾਮ ਜੀਤ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਪਿੰਡ ਝੂੰਗੀਆਂ, ਖਰੜ) ਅਤੇ ਅਵਤਾਰ ਸਿੰਘ ਪੁੱਤਰ ਸਰਵਣ ਸਿੰਘ, ਵਾਸੀ ਪਿੰਡ ਦਿਆਲਪੁਰ, ਥਾਣਾ ਜੀਰਕਪੁਰ ਹਾਲ ਵਾਸੀ ਖਰੜ (ਜਾਅਲੀ ਨਾਮ ਬਹਾਦਰ ਸਿੰਘ ਪੁੱਤਰ ਅੰਗਰੇਜ ਸਿੰਘ, ਵਾਸੀ ਪਿੰਡ ਲੁਹਾਰ ਮਾਜਰਾ ਕਲਾਂ, ਜਿਲ੍ਹਾ ਫਤਿਹਗੜ੍ਹ ਸਾਹਿਬ) ਅਤੇ ਜਾਅਲੀ ਨਾਮ ਗੁਰਮੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਸੰਤੇ ਮਾਜਰਾ ਖਰੜ, ਦਿੱਤੀ ਗਈ ਸੀ, ਜਿਸ ਵਿੱਚ ਦੂਜੀ ਧਿਰ ਵੱਲੋਂ ਉਸ ਨੂੰ ਇੱਕ ਜਮੀਨ ਪਿੰਡ ਲੁਹਾਰ ਮਾਜਰਾ ਕਲਾਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਵਿਖਾਈ ਗਈ ਅਤੇ ਉਕਤ ਵਿਅਕਤੀ ਆਪਣੇ ਆਪ ਨੂੰ ਜਮੀਨ ਦਾ ਮਾਲਕ ਦੱਸਦੇ ਹੋਏ, ਉਸ ਪਾਸੋਂ ਪੈਸੇ ਵਸੂਲ ਪਾ ਗਏ ਤੇ ਇੱਕ ਫਰਜ਼ੀ ਬਿਆਨਾ ਕਰ ਲਿਆ ਗਿਆ। ਦੌਰਾਨੇ ਤਫ਼ਤੀਸ਼ ਇਹ ਗੱਲ ਸਾਹਮਣੇ ਆਈ ਕਿ ਦਰਖਾਸਤ ਕਰਤਾ ਨੂੰ ਸ਼ੱਕ ਹੋਇਆ ਕਿ ਕੀਤਾ ਗਿਆ ਬਿਆਨਾ ਫਰਜ਼ੀ ਹੈ, ਜਿਸ ਬਾਰੇ ਉਸ ਵੱਲੋਂ ਪੁਲਿਸ ਨੂੰ ਇਤਲਾਹ ਦਿੱਤੀ ਗਈ।
ਉਕਤ ਸਬੰਧੀ ਮੁਕੱਦਮਾ ਨੰਬਰ 235 ਮਿਤੀ 28.07.2025 ਅ /ਧ: 319(2), 318(4) 316(2), 336(2), 61(2) ਬੀ.ਐਨ.ਐਸ. ਥਾਣਾ ਸਦਰ ਖਰੜ ਦਰਜ ਰਜਿਸਟਰ ਕਰਕੇ ਤਫ਼ਤੀਸ਼ ਆਰੰਭ ਕੀਤੀ ਗਈ। ਦੋਸ਼ੀ ਜਗਦੀਸ਼ ਕੁਮਾਰ ਅਤੇ ਅਵਤਾਰ ਸਿੰਘ ਨੂੰ ਜ਼ਾਬਤੇ ਅਨੁਸਾਰ ਗ੍ਰਿਫਤਾਰ ਕੀਤਾ ਗਿਆ ਅਤੇ ਉਨ੍ਹਾਂ ਦੀ ਪੁੱਛਗਿੱਛ ਦੌਰਾਨ ਕੁਲਵਿੰਦਰ ਸਿੰਘ ਉਰਫ਼ ਕਾਲੀ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਬਡਵਾਲਾ, ਥਾਣਾ ਬਸੀ ਪਠਾਣਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਮਨੀ ਮੋਰਿੰਡਾ, ਗੁਰਭੇਜ ਸਿੰਘ ਅਤੇ ਮੰਗੇ ਨੂੰ ਦੋਸ਼ੀ ਨਾਮਜ਼ਦ ਕੀਤਾ ਗਿਆ । ਦੋਸ਼ੀ ਪਾਸੋਂ ਇੱਕ ਕਾਰ ਨੰਬਰੀ PB 01 CW 1383 ਮਾਰਕਾ ਹੌਂਡਾ ਅਮੇਜ਼ ਬਰਾਮਦ ਕੀਤੀ ਗਈ। ਮੁਕੱਦਮਾ ਦੇ ਦੋਸ਼ੀ ਭੁਪੇਸ਼ ਮਹਿਤਾ ਉਰਫ ਮਨੀ ਨੂੰ ਸਮੇਤ ਕਾਰ ਨੰਬਰ PB 87 6357 ਮਾਰਕਾ ਬਰੀਜ਼ਾ ਅਤੇ ਦੋਸ਼ੀ ਜਗਦੀਸ਼ ਕੁਮਾਰ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਪਾਸੋਂ ਕਾਰ ਮਾਰਕਾ ਸਕੋਡਾ CH 01 CW 1383 ਬ੍ਰਾਮਦ ਕੀਤੀ ਗਈ ਅਤੇ ਉਨ੍ਹਾਂ ਪਾਸੋਂ ਹੁਣ ਤੱਕ 32,50,000/-ਰੁਪਏ ਦੀ ਰਿਕਵਰੀ ਕਰਵਾਈ ਗਈ। ਦੋਸ਼ੀ ਗੁਰਬਾਜ ਸਿੰਘ ਉਰਫ਼ ਗੁਰਭੇਜ ਸਿੰਘ ਨੂੰ ਸਮੇਤ ਕਾਰ ਨੰਬਰੀ PB 12 AJ 9121 ਮਾਰਕਾ ਬਾਰ ਰੰਗ ਲਾਲ, ਗ੍ਰਿਫਤਾਰ ਕੀਤਾ ਗਿਆ। ਬਾਕੀ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ, ਮੁਕੱਦਮੇ ਦੀ ਤਫ਼ਤੀਸ਼ ਜਾਰੀ ਹੈ।
ਦੋਸ਼ੀਆਂ ਦਾ ਵੇਰਵਾ
1) ਅਵਤਾਰ ਸਿੰਘ ਪੁੱਤਰ ਸਰਵਨ ਸਿੰਘ ਵਾਸੀ ਪਿੰਡ ਦਿਆਲਪੁਰ ਥਾਣਾ ਜੀਰਕਪੁਰ ਹਾਲ ਵਾਸੀ ਕਿਰਾਏਦਾਰ ਮ:ਨੰ: 661, ਸੰਤੇ ਮਾਜਰਾ ਕਲੋਨੀ, ਖਰੜ, ਜ਼ਿਲ੍ਹਾ ਐਸ.ਏ.ਐਸ.ਨਗਰ (ਜਾਅਲੀ ਨਾਮ ਬਹਾਦਰ ਸਿੰਘ),
2) ਜਗਦੀਸ਼ ਕੁਮਾਰ ਪੁੱਤਰ ਮੇਵਾ ਰਾਮ ਵਾਸੀ ਪਿੰਡ ਕਲਹੇੜੀ ਥਾਣਾ ਸਿਟੀ ਮੋਰਿੰਡਾ, ਜਿਲ੍ਹਾ ਰੋਪੜ (ਜਾਅਲੀ ਨਾਮ ਜੀਤ ਸਿੰਘ),
3) ਜਗਤਾਰ ਸਿੰਘ ਉਰਫ਼ ਸਤਨਾਮ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਬਦੇਸ਼ਾਂ ਕਲਾਂ, ਤਹਿਸੀਲ ਖਮਾਣੋਂ, ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਹਾਲ ਵਾਸੀ ਸੁੰਦਰ ਨਗਰ, ਵਾਰਡ ਨੰਬਰ 6, ਥਾਣਾ ਸਿਟੀ ਮੋਰਿੰਡਾ, ਰੋਪੜ,
4) ਭੁਪੇਸ਼ ਮਹਿਤਾ ਪੁੱਤਰ ਅਵੀਨਾਸ਼ ਮਹਿਤਾ, ਵਾਸੀ ਮਕਾਨ ਨੰਬਰ 186, ਵਾਰਡ ਨੰਬਰ 2, ਮੋਰਿੰਡਾ, ਜ਼ਿਲ੍ਹਾ ਰੋਪੜ,
5) ਗੁਰਬਾਜ ਸਿੰਘ ਉਰਫ਼ ਗੁਰਭੇਜ ਸਿੰਘ ਵਾਸੀ ਪਿੰਡ ਪਪਰਾਲੀ, ਥਾਣਾ ਸਿੰਘ ਭਗਵੰਤਪੁਰ, ਜ਼ਿਲ੍ਹਾ ਰੋਪੜ
6) ਮੰਗਾ ਸਿੰਘ ਪੁੱਤਰ ਕੇਸਰ ਸਿੰਘ ਵਾਸੀ ਪਿੰਡ ਲੁਹਾਰ ਮਾਜਰਾ ਕਲਾਂ, ਜਿਲ੍ਹਾ ਫਤਿਹਗੜ੍ਹ ਸਾਹਿਬ
7) ਕੁਲਵਿੰਦਰ ਸਿੰਘ ਉਰਫ ਕਾਲੀ ਪੁੱਤਰ ਬਲਵੀਰ ਸਿੰਘ, ਵਾਸੀ ਪਿੰਡ ਲੁਹਾਰ ਮਾਜਰਾ ਕਲਾਂ, ਜ਼ਿਲ੍ਹਾ ਫਤਿਹਗੜ੍ਹ ਸਾਹਿਬ (ਗ੍ਰਿਫਤਾਰੀ ਬਾਕੀ ਹੈ)
ਉਨ੍ਹਾਂ ਦੱਸਿਆ ਕਿ ਦੋਸ਼ੀ ਕੁਲਵਿੰਦਰ ਸਿੰਘ ਉਰਫ ਕਾਲੀ ਅਤੇ ਉਪਰੋਕਤ ਦੋਸ਼ੀਆਂ ਦੇ ਖਿਲਾਫ਼ ਨਿਮਨਲਿਖਤ ਹੋਰ ਵੀ ਮੁਕੱਦਮੇ ਦਰਜ ਹਨ:
ਮ.ਨੰ 5 ਮਿਤੀ 10.01.2011 ਅ/ਧ 302,201,148,149,120- ਬੀ ਹਿੰ:ਦੰ:ਥਾਣਾ ਮੋਰਿੰਡਾ ਜ਼ਿਲ੍ਹਾ ਰੋਪੜ,
ਮੁ:ਨੰ: 3 ਮਿਤੀ 8.1.2011 ਅ/ਧ: 379,411 ਹਿੰ.ਦੰ: ਥਾਣਾ ਸਦਰ ਖੰਨਾ,
ਮੁ:ਨੰ: 5 ਮਿਤੀ 08.01.2011 ਅ/ਧ: 21 ਐੱਨ.ਡੀ.ਪੀ.ਐੱਸ ਐਕਟ ਥਾਣਾ ਸਦਰ ਖੰਨਾ,
ਮੁ:ਨੰ: 29 ਮਿਤੀ 18.02.2017 ਅ/ਧ: 420,34 ਹਿੰ:ਦੰ: ਥਾਣਾ ਮੋਰਿੰਡਾ, ਜ਼ਿਲ੍ਹਾ ਰੋਪੜ,
ਮੁ:ਨੰ: 19 ਮਿਤੀ 16.04.2017 ਅ/ਧ: 406,420,467,468,471,201,120-ਬੀ ਹਿੰ:ਦੰ:, ਥਾਣਾ ਬਸੀ ਪਠਾਣਾ,
ਮੁ: ਨੰ: 67 ਮਿਤੀ 15.11.2018 ਅ/ਧ: 406,419,420,467,468,471 ਹਿੰ:ਦੰ: ਥਾਣਾ ਬਸੀ ਪਠਾਣਾ,
ਮੁ:ਨੰ: 37 ਮਿਤੀ 21.02.2018 ਅ/ਧ: 406,420 ਹਿੰ.ਦੰ. ਥਾਣਾ ਸਦਰ ਖਰੜ,
ਮੁ:ਨੰ: 56 ਮਿਤੀ 21.03.2025 ਅ/ਧ: 318(2),336(2),319(2), 61(1),339,318(4),326(3) ਬੀ.ਐੱਨ.ਐੱਸ. ਥਾਣਾ ਸਮਰਾਲਾ,
ਮੁ:ਨੰ: 7 ਮਿਤੀ 18.01.2024 ਅ/ਧ: 419,420,120-ਬੀ, 511 ਹਿੰ:ਦੰ:ਥਾਣਾ ਖਮਾਣੋ ਜ਼ਿਲ੍ਹਾ ਫਤਿਹਗੜ੍ਹ ਸਾਹਿਬ,
ਮੁ:ਨੰ: 158 ਮਿਤੀ 19.10.2024 ਅ/ਧ: 310(2), 318(4), 336 (2), 338,340(2), 1 (2) ਬੀ.ਐੱਨ.ਐੱਸ ਥਾਣਾ ਸਿਟੀ ਖੰਨਾ,
ਮੁ:ਨੰ: 95 ਮਿਤੀ 06.10.2022 ਅ/ਧ: 465,466,467,468,471,419,420,120-ਬੀ.ਹਿੰਦ:
ਮੁ:ਨੰ: 4 ਮਿਤੀ 20.01.24 ਅ/ਧ: 419,420,465,466,467,468,471,120-ਬੀ ਹਿੰ:ਦੰ:
ਉਨ੍ਹਾਂ ਨੇ ਅਜਿਹੇ ਲੋਕਾਂ ਤੋਂ ਆਮ ਲੋਕਾਂ ਨੂੰ ਸੁਚੇਤ ਕਰਦੇ ਹੋਏ ਅਪੀਲ ਕੀਤੀ ਕਿ ਕੋਈ ਵੀ ਜਮੀਨ ਖਰੀਦਣ ਜਾਂ ਵੇਚਣ ਤੋਂ ਪਹਿਲਾਂ ਵੇਚਣ ਵਾਲੇ ਅਤੇ ਖਰੀਦਣ ਵਾਲੇ ਅਸਲ ਮਾਲਕਾਂ ਬਾਰੇ ਚੰਗੀ ਤਰ੍ਹਾਂ ਪੜਤਾਲ ਕਰਕੇ ਹੀ ਜਮੀਨ ਦਾ ਸੌਦਾ ਕੀਤਾ ਜਾਵੇ, ਤਾਂ ਜੋ ਅਜਿਹੇ ਮਾੜੇ ਅਨਸਰਾਂ ਦੀ ਠੱਗੀ ਦਾ ਸ਼ਿਕਾਰ ਨਾ ਬਣ ਸਕਣ।