ਪੰਜਾਬ : ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅੱਜ ਨੰਗੇ ਪੈਰੀਂ ਪਾਠ ਕਰਦੇ ਹੋਏ ਪੇਸ਼ ਹੋਏ। ਉਨ੍ਹਾਂ ਉਪਰ ਸਿੱਖ ਮਰਿਆਦਾ ਦੀ ਉਲੰਘਣ ਦਾ ਦੋਸ਼ ਲੱਗਾ ਹੈ। ਪੰਜ ਸਾਹਿਬ ਸਾਹਿਬਾਨਾਂ ਦੀ ਇਕੱਤਰਤਾ ਸਾਹਮਣੇ ਮੰਤਰੀ ਹਰਜੋਤ ਬੈਂਸ ਪੇਸ਼ ਹੋਏ। ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸ਼੍ਰੀਨਗਰ ਵਿਚ ਹੋਏ ਸ਼ਹੀਦੀ ਦਿਵਸ ਨੂੰ ਲੈ ਕੇ ਜੋ ਪ੍ਰੋਗਰਾਮ ਹੋਇਆ ਉਸ ਵਿਚ ਸਿੱਖ ਇਤਿਹਾਸ ਦਾ ਉਲੰਘਣ ਹੋਇਆ। ਜਥੇਦਾਰ ਗੜਗੱਜ ਨੇ ਮੰਤਰੀ ਬੈਂਸ ਤੋਂ ਪੁੱਛਿਆ ਕਿ ਕੀ ਤੁਸੀਂ ਸਵੀਕਾਰ ਕਰਦੇ ਹੋ ਕਿ ਉਸ ਪ੍ਰੋਗਰਾਮ ਵਿਚ ਗਲਤੀਆਂ ਹੋਈਆਂ ਸਨ ਤੇ ਜੇ ਤੁਸੀਂ ਉਸ ਪ੍ਰੋਗਰਾਮ ਵਿਚ ਮੌਜੂਦ ਸੀ ਤਾਂ ਤੁਸੀਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ।