ਹੁਸ਼ਿਆਰਪੁਰ : ਸੰਦੀਪ ਮਲਿਕ ਆਈ.ਪੀ.ਐਸ. ਐਸ.ਐਸ.ਪੀ ਹੁਸ਼ਿਆਰਪੁਰ ਦੀ ਅਗਵਾਈ ਹੇਠ ਤੇ ਮੁਕੇਸ਼ ਕੁਮਾਰ ਐਸ.ਪੀ. ਤਫਤੀਸ਼ ਅਤੇ ਦੇਵ ਦੱਤ ਡੀ.ਐਸ.ਪੀ. ਸਬ ਡਵੀਜ਼ਨ ਸਿਟੀ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸਾ ਅਨੁਸਾਰ ਐਸ.ਆਈ ਕਿਰਨ ਸਿੰਘ ਮੁੱਖ ਅਫਸਰ ਥਾਣਾ ਸਿਟੀ, ਨੂੰ ਉਸ ਸਮੇਂ ਸਫਤਲਾ ਮਿਲੀ, ਜਦੋਂ ਏ ਐਸ ਆਈ ਅਨਿਲ ਕੁਮਾਰ ਸਮੇਤ ਪੁਲਿਸ ਪਾਰਟੀ ਭੈੜੇ ਅਤੇ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਪ੍ਰਾਈਵੇਟ ਵਹੀਕਲਾਂ ਨੂੰ ਚੈਕ ਕਰ ਰਹੀਂ ਸੀ ਤਾ ਊਨਾ ਰੋਡ ਤੇ ਪੈਂਦੇ ਸੈਣੀ ਸਰਵਿਸ ਸਟੇਸ਼ਨ ਦੇ ਕੋਲ ਇੱਕ ਨੋਜਵਾਨ ਆ ਰਿਹਾ ਸੀ ਜੋ ਕਿ ਪੁਲਿਸ ਪਾਰਟੀ ਨੂੰ ਦੇਖ ਘਬਰਾ ਕੇ ਪਿੱਛੇ ਮੁੜਿਆ ਤੇ ਭੰਗੀ ਚੋਅ ਵੱਲ ਖਿਸਕਣ ਲੱਗਾ ਤਾਂ ਏ.ਐਸ.ਆਈ ਅਨਿਲ ਕੁਮਾਰ ਨੇ ਸ਼ੱਕ ਦੇ ਤੌਰ ਤੇ ਉਸਨੂੰ ਕਾਬੂ ਕਰ ਲਿਆ ਇਸ ਸਬੰਧੀ ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਜਦੋਂ ਕਾਬੂ ਕੀਤੇ ਗਏ ਉਕਤ ਵਿਅਕਤੀ ਦਾ ਨਾਮ ਪਤਾ ਪੁੱਛਿਆ ਤਾਂ ਉਸਨੇ ਆਪਣਾ ਨਾਮ ਮਨੂ ਬੇਦੀ ਪੁੱਤਰ ਨਿਰਦੇਵ ਸਿੰਘ ਵਾਸੀ ਮਕਾਨ ਨੰਬਰ-104, ਮੁੱਹਲਾ ਬਸੀ ਖਵਾਜੂ ਦੱਸਿਆ, ਉਹਨਾਂ ਦੱਸਿਆ ਕਿ ਜਦੋਂ ਉਕਤ ਵਿਅਕਤੀ ਦੀ ਤਲਾਸ਼ੀ ਲਈ ਤਾ ਉਸ ਪਾਸੋਂ ਖੁੱਲੀਆਂ ਗੋਲੀਆਂ ਬਿਨ੍ਹਾਂ ਮਾਰਕਾ ਬਰਾਮਦ ਹੋਈਆਂ ਗੋਲੀਆ, ਜਿਨ੍ਹਾਂ ਦੀ ਗਿਣਤੀ ਕਰਨ ਤੇ ਪਤਾ ਲੱਗਾ ਕਿ ਗੋਲੀਆ 1013/- ਹਨ । ਜਿਸ ਤੇ ਮਨੂ ਬੇਦੀ ਨੂੰ ਗ੍ਰਿਫਤਾਰ ਕਰਕੇ ਉਸ ਉੱਪਰ 22-61-85 ਤਹਿਤ ਥਾਣਾ ਸਿਟੀ,ਵਿਖ਼ੇ ਮੁਕੱਦਮਾ ਦਰਜ ਕੀਤਾ ਗਿਆ। ਉਹਨਾਂ ਦੱਸਿਆ ਕਿ ਉਕਤ ਵਿਅਕਤੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਅਤੇ ਉਸ ਦਾ ਪੁਸਿਲ ਰਿਮਾਂਡ ਹਾਸਲ ਕਰਕੇ ਹੋਰ ਡੁੰਗਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ।