ਪਟਿਆਲਾ : ਸੀਨੀਅਰ ਸੈਕੰਡਰੀ ਮਾਡਲ ਸਕੂਲ ਪੰਜਾਬੀ ਯੂਨੀਵਰਸਿਟੀ ਦੀ ਵਿਦਿਆਰਥੀ ਰਹੀ ਲਵਪ੍ਰੀਤ ਕੌਰ ਨੂੰ ਇੰਡੀਅਨ ਇੰਸਟੀਚੂਟ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਰਚ (ਆਈ. ਆਈ. ਐੱਸ. ਈ. ਆਰ.), ਮੋਹਾਲੀ ਵਿੱਚ ਬੀ.ਐੱਸ.-ਐੱਮ.ਐੱਸ. ਕੋਰਸ ਲਈ ਉਸ ਦੀ ਚੋਣ ਹੋਣ ਉੱਤੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ। ਵਿਦਿਆਰਥੀ ਲਵਪ੍ਰੀਤ ਕੌਰ ਦੇ ਗਣਿਤ ਅਧਿਆਪਕ ਰਹੇ ਜਸਮੀਤ ਕੌਰ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ 10+2 ਵਿੱਚ 95.6 ਫ਼ੀਸਦੀ ਅੰਕਾਂ ਨਾਲ਼ 2023-24 ਬੈਚ ਦੌਰਾਨ ਸਕੂਲ ਦੀ ਟੌਪਰ ਰਹੀ ਹੈ। ਉਨ੍ਹਾਂ ਦੱਸਿਆ ਕਿ ਲਵਪ੍ਰੀਤ ਇੱਕ ਹੋਣਹਾਰ ਵਿਦਿਆਰਥੀ ਹੈ ਜਿਸ ਦੀ ਥਾਪਰ ਇੰਜਨੀਅਰਿੰਗ ਕਾਲਜ ਅਤੇ ਚਿਤਕਾਰਾ ਯੂਨੀਵਰਸਿਟੀ ਲਈ ਵੀ ਚੋਣ ਹੋ ਗਈ ਸੀ।